ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ . ਨਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਬਰਨਾਲਾ ਜ਼ਿਲ੍ਹੇ ਵਿੱਚ ਪੀ.ਐਸ.ਆਰ.ਐਲ.ਐਮ ਤਹਿਤ ਬਣੇ ਸਵੈ-ਸਹਾਇਤਾ ਸਮੂਹ ਲਈ ਕੈਸ਼ ਕਰੈਡਿਟ ਕਰਵਾਉਣ ਲਈ ਲੋਨ ਮੇਲਾ ਕਰਵਾਇਆ ਗਿਆ।
- Reporter 21
- 24 Jul, 2023 10:08
ਬੈਂਕਰਜ਼ ਨੂੰ ਲੋਨ ਕੇਸ ਤਰਜੀਹੀ ਆਧਾਰ 'ਤੇ ਨਿਪਟਾਉਣ ਦੀ ਹਦਾਇਤ
ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ . ਨਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਬਰਨਾਲਾ ਜ਼ਿਲ੍ਹੇ ਵਿੱਚ ਪੀ.ਐਸ.ਆਰ.ਐਲ.ਐਮ ਤਹਿਤ ਬਣੇ ਸਵੈ-ਸਹਾਇਤਾ ਸਮੂਹ ਲਈ ਕੈਸ਼ ਕਰੈਡਿਟ ਕਰਵਾਉਣ ਲਈ ਲੋਨ ਮੇਲਾ ਕਰਵਾਇਆ ਗਿਆ।
ਇਸ ਮੇਲੇ ਵਿਚ ਸ਼੍ਰੀ ਸੁਖਪਾਲ ਸਿੰਘ (ਸਹਾਇਕ ਕਮਿਸ਼ਨਰ) ਦੀ ਮੌਜੂਦਗੀ ਵਿੱਚ ਬੈਂਕਰਜ਼ ਨੂੰ ਸਵੈ-ਸਹਾਇਤਾ ਸਮੂਹ ਦੀਆਂ 96 ਫਾਇਲਾਂ ਲੋਨ ਲਈ ਦਿੱਤੀਆਂ ਗਈਆਂ ਹਨ। ਇਸ ਮੇਲੇ ਦੌਰਾਨ ਹਾਜ਼ਰ ਲੀਡ ਮੈਨੇਜਰ ਸ੍ਰੀ ਮਹਿੰਦਰ ਪਾਲ ਬਰਨਾਲਾ, ਸ੍ਰੀ ਰਮਨੀਕ ਸ਼ਰਮਾ ਡੀ.ਪੀ.ਐਮ ਪੀ.ਐਸ.ਆਰ.ਐਲ.ਐਮ ਸਟਾਫ ਪੀ.ਐਸ.ਆਰ.ਐਲ.ਐਮ ਬਰਨਾਲਾ ਅਤੇ ਬਲਾਕ ਇੰਚਰਾਜ ਜ਼ਿਲ੍ਹਾ ਬਰਨਾਲਾ ਅਤੇ ਵੱਖ ਵੱਖ ਬੈਂਕ ਦੇ ਮੈਨੇਜਰ ਸ਼ਾਮਿਲ ਹੋਏ। ਵੱਖ-ਵੱਖ ਬੈਂਕਾਂ ਦੇ ਡੀਸੀਓ / ਬਰਾਂਚ ਮੈਨੇਜਰ ਵੱਲੇ ਕੈਸ਼ ਕਰੈਡਿਟ ਲਿਮਟ ਦੀਆਂ ਫਾਇਲਾਂ ਪ੍ਰਾਪਤ ਕੀਤੀਆਂ ਗਈਆਂ। ਇਸ ਮੇਲੇ ਦੌਰਾਨ ਸਹਾਇਕ ਕਮਿਸ਼ਨਰ ਵਲੋਂ ਬੈਂਕਰਜ਼ ਨੂੰ ਹਦਾਇਤ ਕੀਤੀ ਗਈ ਕਿ ਇਸ ਸੰਬੰਧ ਵਿੱਚ ਅਗਲੀ ਮੀਟਿੰਗ ਹੋਣ ਤੋਂ ਪਹਿਲਾਂ ਸਾਰੀਆਂ ਫਾਇਲਾਂ ਜਾਰੀ ਕਰ ਦਿੱਤੀਆਂ ਜਾਣ।