:

ਮੈਰੀਟੋਰੀਅਸ ਸਕੂਲ ਵਿੱਚ ਖਾਣਾ ਖਾਣ ਤੋਂ ਬਾਅਦ ਅਚਾਨਕ ਵਿਗੜੀ ਬੱਚਿਆਂ ਦੀ ਹਾਲਤ, 60 ਦੇ ਕਰੀਬ ਬੱਚੇ ਹਸਪਤਾਲ 'ਚ ਭਰਤੀ


ਮੈਰੀਟੋਰੀਅਸ ਸਕੂਲ ਵਿੱਚ ਖਾਣਾ ਖਾਣ ਤੋਂ ਬਾਅਦ ਅਚਾਨਕ ਵਿਗੜੀ ਬੱਚਿਆਂ ਦੀ ਹਾਲਤ, 60 ਦੇ ਕਰੀਬ ਬੱਚੇ ਹਸਪਤਾਲ 'ਚ ਭਰਤੀ

ਸੰਗਰੂਰ (ਪੰਜਾਬ)02/12/23

ਸੰਗਰੂਰ ਦੇ ਘਾਵਦਾ ਵਿੱਚ ਬਣੇ ਇੱਕ ਮੈਰੀਟੋਰੀਅਸ ਸਕੂਲ ਵਿੱਚ ਬੱਚਿਆਂ ਨੂੰ ਦਿੱਤਾ ਗਿਆ ਖਰਾਬ ਖਾਣਾ ਖਾਣ ਤੋਂ ਬਾਅਦ ਬੱਚਿਆਂ ਦੀ ਤਬੀਅਤ ਇੰਨੀ ਵਿਗੜ ਗਈ ਕਿ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ।ਬੱਚਿਆਂ ਦੇ ਮਾਪੇ ਸਕੂਲ ਅੱਗੇ ਰੋ ਰਹੇ ਹਨ ਅਤੇ ਪ੍ਰੇਸ਼ਾਨ ਹਨ। ਸਕੂਲ ਪ੍ਰਸ਼ਾਸਨ ਵੱਲੋਂ ਸਕੂਲ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਗਏ ਹਨ। ਸੰਗਰੂਰ ਦੇ ਐਸਡੀਐਮ ਤੇ ਵਿਧਾਇਕ ਨਰਿੰਦਰ ਕੌਰ ਭਰਾਜ (Narinder Kaur Bharaj) ਮੌਕੇ ਉੱਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਸਕੂਲ ਅੰਦਰ ਜਾਂਚ ਜਾਰੀ ਹੈ। ਸਕੂਲ ਦੇ ਅੰਦਰ ਹੀ ਹੋਸਟਲ ਬਣਾਇਆ ਗਿਆ ਹੈ। ਬੱਚੇ ਇੱਥੇ ਰਹਿੰਦੇ ਹਨ ਅਤੇ ਪੜ੍ਹਦੇ ਹਨ |