:

ਅਮਰੀਕਾ ਵਿਚ ਰਹਿੰਦਾ,ਪਿੰਡ ਧਨੌਰੀ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ


ਅਮਰੀਕਾ ਵਿਚ ਰਹਿੰਦਾ,ਪਿੰਡ ਧਨੌਰੀ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਪਟਿਆਲਾ (ਪੰਜਾਬ)19/12/23

ਦੁਖਦਾਈ ਖ਼ਬਰ ਸਾਹਮਣੇ ਆਈ ਹੈ ਅਮਰੀਕਾ ਤੋਂ ਜਿਥੇ ਨਿਊਯਾਰਕ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ |ਸਮਾਣਾ-ਧਨੋਰੀ ਪਿੰਡ ਦਾ ਰਹਿਣ ਵਾਲਾ 29 ਸਾਲਾ ਮਾਲਕ ਸਿੰਘ 7 ਸਾਲ ਪਹਿਲਾਂ ਅਮਰੀਕਾ ਗਿਆ ਸੀ
ਜਿਥੇ ਉਹ ਡਰਾਈਵਰੀ ਦਾ ਕੰਮ ਕਰਦਾ ਸੀ16 ਦਸੰਬਰ 2023 ਨੂੰ ਨਿਊਯਾਰਕ ਸ਼ਹਿਰ ਦੇ ਨੇੜੇ ਸੰਤੁਲਨ ਵਿਗੜਣ ਨਾਲ ਉਸ ਦਾ ਟਰੱਕ ਪਲਟ ਕੇ ਖਤਾਨਾਂ ’ਚ ਡਿੱਗ ਗਿਆ ਅਤੇ ਹਾਦਸੇ ’ਚ ਉਸ ਦੀ ਮੌਤ ਹੋ ਗਈ।
ਪੁੱਤ ਦੀ ਮੌਤ ਦੀ ਖਬਰ ਜਿਵੇਂ ਹੀ ਘਰ ਪਹੁੰਚੀ ਤਾਂ ਪਰਿਵਾਰ ਤੇ ਪਿੰਡ ਚ ਸੋਗ ਦੀ ਲਹਿਰ ਫੈਲ ਗਈ l ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਛੋਟੇ ਬੱਚੇ ਛੱਡ ਗਿਆ ਹੈ। ਪਰਿਵਾਰ ਨੇ ਪੁੱਤਰ ਦੇ ਅੰਤਿਮ ਸੰਸਕਾਰ ਲਈ ਪ੍ਰਸ਼ਾਸਨ ਤੋਂ ਅਮਰੀਕਾ ਜਾਣ ਲਈ ਤੁਰੰਤ ਵੀਜ਼ਾ ਦਿਵਾਉਣ ਦੀ ਮੰਗ ਕੀਤੀ ਹੈ।