ਸਿੱਖ ਨੌਜਵਾਨ ਗੁਰਸ਼ਮਨ ਭਾਟੀਆ ਦੀ ਮਿਲੀ ਲਾਸ਼, ਖ਼ੁਦਕੁਸ਼ੀ ਦਾ ਸੀ ਸੱਕ,ਲੰਡਨ 'ਚ ਲਾਪਤਾ
- Repoter 11
- 19 Dec, 2023
ਸਿੱਖ ਨੌਜਵਾਨ ਗੁਰਸ਼ਮਨ ਭਾਟੀਆ ਦੀ ਮਿਲੀ ਲਾਸ਼, ਖ਼ੁਦਕੁਸ਼ੀ ਦਾ ਸੀ ਸੱਕ,ਲੰਡਨ 'ਚ ਲਾਪਤਾ
ਜਲੰਧਰ (ਪੰਜਾਬ)19/12/23
ਲੰਡਨ 'ਚ ਲਾਪਤਾ ਹੋਏ ਜਲੰਧਰ ਦੇ ਸਿੱਖ ਨੌਜਵਾਨ ਗੁਰਸ਼ਮਨ ਭਾਟੀਆ ਬਾਰੇ ਬੁਰੀ ਖ਼ਬਰ ਸਾਹਮਣੇ ਆਈ ਹੈ |ਗੁਰਸ਼ਮਨ ਸਿੰਘ ਭਾਟੀਆ ਦੀ ਲਾਸ਼ ਕੈਨਰੀ ਵਾਰਫ਼ ਦੀ ਇਕ ਨਹਿਰ ਚੋਂ ਮਿਲੀ ਹੈ l ਮੈਟਰੋਪੋਲੀਟਨ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਇਲਾਕੇ ਦੇ cctv ਕਮਰੇ ਖੰਗਾਲ ਗਏ, ਜਿਸ ਚ ਦੇਖਿਆ ਗਿਆ ਹੈ ਕਿ ਗੁਰਸ਼ਮਨ ਨੇ ਨਹਿਰ ਚ ਖ਼ੁਦ ਛਾਲ ਮਾਰੀ
ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਇਹ ਜਾਣਕਾਰੀ ਸਾਂਝਾ ਕਰਦਿਆਂ ਪਰਿਵਾਰ ਨਾਲ ਦੁਖ ਪ੍ਰਗਟਾਇਆ ਹੈ ਜਲੰਧਰ ਦਾ ਰਹਿਣ ਵਾਲਾ ਸਿੱਖ ਨੌਜਵਾਨ ਗੁਰਸ਼ਮਨ ਸਿੰਘ ਭਾਟੀਆ ਇਕ ਸਾਲ ਪਹਿਲਾਂ ਪੜ੍ਹਾਈ ਕਰਨ ਲੰਡਨ ਗਿਆ ਸੀ l 5 ਦਸੰਬਰ ਨੂੰ ਉਸਦਾ ਜਨਮ ਦਿਨ ਸੀ |ਤੇ ਉਸੇ ਦਿਨ ਉਸਨੇ ਆਖਰੀ ਵਾਰ ਜਲੰਧਰ ਪਰਿਵਾਰ ਨਾਲ ਫੋਨ ਤੇ ਗੱਲ ਕੀਤੀ ਸੀ | ਉਸ ਤੋਂ ਬਾਅਦ ਗੁਰਸ਼ਮਨ ਦਾ ਨਾ ਤਾਂ ਫੋਨ ਆਇਆ ਤੇ ਨਾ ਹੀ ਉਸਦਾ ਕੁਝ ਅਤਾ ਪਤਾ ਮਿਲਿਆ
ਉਸ ਨੂੰ ਆਖ਼ਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ਼ ਵਿਚ ਦੇਖਿਆ ਗਿਆ |ਗੁਰਸ਼ਮਨ ਦੇ ਵਿਦੇਸ਼ ਵਿਚਲੇ ਦੋਸਤ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।3 ਦਿਨਾਂ ਤੋਂ ਲਾਪਤਾ ਗੁਰਸ਼ਮਨ ਦਾ ਜਲੰਧਰ ਮਾਡਲ ਟਾਊਨ ਰਹਿੰਦਾ ਪਰਿਵਾਰ ਵੀ ਚਿੰਤਤ ਸੀ | ਪਰਿਵਾਰ ਸਰਕਾਰ ਦੀ ਮਦਦ ਨਾਲ ਲੰਡਨ ਰਵਾਨਾ ਹੋਇਆ ਸੀ l ਲੇਕਿਨ ਇਸੇ ਵਿਚਾਲੇ ਖਬਰ ਸਾਹਮਣੇ ਆਈ ਹੈ ਕਿ ਕੈਨਰੀ ਵਾਰਫ਼ ਦੀ ਇਕ ਨਹਿਰ ਚੋਂ ਗੁਰਸ਼ਮਨ ਸਿੰਘ ਦੀ ਲਾਸ਼ ਮਿਲੀ ਹੈ |ਜਿਸ ਨਾਲ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ |