ਇਲੈਕਟਰੀਕਲ ਸਕੂਟੀ 'ਚ ਹੋਇਆ ਵੱਡਾ ਧਮਾਕਾ ਜਿਸਦੀ ਤਿੰਨ ਸਾਲ ਦੀ ਮਿਲੀ ਸੀ ਵਰੰਟੀwww.samacharpunjab.com
- Repoter 11
- 07 Feb, 2024
ਨਾਮਦੇਵ ਨਗਰ ਵਿਖੇ ਸੋਮਵਾਰ ਰਾਤ ਕਰੀਬ 9 ਵਜੇ ਘਰ ਚ ਖੜੀ ਇਲੈਕਟਰੀਕਲ ਸਕੂਟੀ 'ਚ ਧਮਾਕਾ ਹੋ ਗਿਆ। ਘਟਨਾ ਸਬੰਧੀ ਜਾਣਕਾਰੀ ਹਰਪ੍ਰੀਤ ਨੇ ਦੱਸਿਆ ਕਿ ਉਹਨਾਂ ਨੇ 8 ਅਕਤੂਬਰ 2022 ਨੂੰ ਇੱਕ ਇਲੈਕਸਿਕਲ ਸਕੂਟੀ ਖਰੀਦੀ ਸੀ। ਜਿਸ ਦੀ ਕੰਪਨੀ ਵੱਲੋਂ ਤਿੰਨ ਸਾਲ ਦੀ ਵਰੰਟੀ ਦਿੱਤੀ ਗਈ ਸੀ। ਸਕੂਟਰੀ ਦੀ ਵਰਤੋ ਆਪਣੇ ਰੋਜ਼ਾਨਾ ਕੰਮਾਂ ਵਿੱਚ ਕਰਦੇ ਸੀ।ਪਰ ਸੋਮਵਾਰ ਰਾਤ 9 ਵਜੇ ਸਕੂਟਰੀ ਘਰ ਦੇ ਅੰਦਰ ਖੜੀ ਸੀ। ਉਸ ਚ ਅਚਾਨਕ ਬਹੁਤ ਵੱਡਾ ਧਮਾਕਾ ਹੋਇਆ ਜਿਸ ਨਾਲ ਆਲੇ ਦੁਆਲੇ ਪਏ ਲੋਹੇ ਦੇ ਪਾਈਪ ਤੇ ਹੋਰ ਸਮਾਨ ਵੀ ਅੱਗ ਦੀ ਚਪੇਟ ਵਿੱਚ ਆ ਗਿਆ। ਘਰ ਅੰਦਰੋਂ ਧੂਆਂ ਨਿਕਲਦੇ ਵੇਖ ਆਲੇ ਦੁਆਲੇ ਦੇ ਲੋਕ ਇਕੱਠੇ ਹੋਣ ਲੱਗੇ। ਜਿੰਨਾ ਸਕੂਟਰੀ ਤੇ ਪਾਣੀ ਪਾ ਤੇ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ। ਇਸ ਵੱਡੇ ਧਮਾਕੇ ਤੋਂ ਬਾਅਦ ਸਕੂਟੀ ਭਾਵੇਂ ਬੁਰੀ ਤਰਹਾਂ ਸੜ ਗਈ ਹੋਵੇ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਧਮਾਕਾ ਦਿਨ ਦੇ ਸਮੇਂ ਹੋਇਆ ਹੁੰਦਾ ਤਾਂ ਕੋਈ ਵੱਡਾ ਭਾਣਾ ਵਰਤ ਜਾਣਾ ਸੀ। ਪਟਰੋਲ ਤੇ ਡੀਜ਼ਲ ਵਾਲੇ ਵਾਹਨਾਂ ਨੂੰ ਛੱਡ ਇਲੈਕਟਰੀਕਲ ਵਾਹਨਾਂ ਵੱਲ ਵੱਧ ਰਹੇ ਹਨ ਪਰ ਇਲੈਕਟਰੀਕਲ ਵਾਨਾ ਚ ਹੋ ਰਹੇ ਧਮਾਕੇ ਲੋਕਾਂ ਨੂੰ ਜਿੱਥੇ ਆਰਥਿਕ ਪੱਖੋਂ ਵੱਡਾ ਨੁਕਸਾਨ ਪਹੁੰਚਾ ਰਹੇ ਹਨ ਉਥੇ ਹੀ ਜਾਨੀ ਨੁਕਸਾਨ ਦਾ ਖਤਰਾ ਵੀ ਵੱਧ ਰਿਹਾ ਹੈ।