ਹੜ੍ਹ ਪੀੜਤਾਂ ਦੀ ਸਹਾਇਤਾ ਲਈ ਬੀਬੀ ਪ੍ਰਧਾਨ ਕੌਰ ਨਾਲ ਗੁਰਦਵਾਰਾ ਬਰਨਾਲਾ ਵਿਖ਼ੇ ਮੀਟਿੰਗ ਕੀਤੀ ਗਈ
- Reporter 21
- 27 Jul, 2023 06:24
27-07-2023 ਨੂੰ ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਬਰਨਾਲਾ ਦੀ ਮੀਟਿੰਗ ਬੀਬੀ ਪ੍ਰਧਾਨ ਕੌਰ ਗੁਰਦਵਾਰਾ ਬਰਨਾਲਾ ਵਿਖ਼ੇ ਕੀਤੀ ਗਈ | ਮੀਟਿੰਗ ਵਿਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵਿਚਾਰ ਕੀਤੀ ਗਈ | ਜਿਨ੍ਹਾਂ ਥਾਵਾਂ ਤੇ ਅਜੇ ਤੱਕ ਸਹਾਇਤਾ ਨਹੀਂ ਪਹੁੰਚੀ ਉਨ੍ਹਾਂ ਥਾਵਾਂ ਦੀ ਪਛਾਣ ਕਰਕੇ ਉਨ੍ਹਾਂ ਥਾਵਾਂ ਤੇ ਸਹਾਇਤਾ ਭੇਜਣ ਦਾ ਉਪਰਾਲਾ ਕੀਤਾ ਜਾਵੇਗਾ | ਮਨਿਪੁਰ ਅੰਦਰ ਅੱਗਜਨੀ ਤੇ ਔਰਤਾਂ ਤੇ ਹੋਏ ਜ਼ੁਲਮ ਦੀ ਨਿਖੇਧੀ ਕੀਤੀ ਗਈ | ਮਨਿਪੁਰ ਦੀਆਂ ਔਰਤਾਂ ਤੇ ਕੀਤੇ ਜ਼ੁਲਮ ਦੇ ਵਿਰੋਧ ਕਰਨ ਲਈ ਮਿਤੀ 02-08-2023 ਨੂੰ ਭਾਜਪਾ ਸਰਕਾਰ ਦੀ ਅਰਥੀ ਫੂਕ ਮੁਜਾਰਾ ਕਰਕੇ ਡੀ ਸੀ ਬਰਨਾਲਾ ਨੂੰ ਇਨਸਾਫ਼ ਲੈਣ ਲਈ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਸ਼ਹਿਰ ਅੰਦਰ ਅਵਾਰਾ ਪਸ਼ੂਆਂ ਨੂੰ ਸਾਂਭਣ ਲਈ ਪ੍ਰਬੰਧ ਕਰਨ ਲਈ ਵੀ ਡੀ ਸੀ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਮੀਟਿੰਗ ਅੰਦਰ ਗੁਰਨਾਮ ਸਿੰਘ ਕੁਲਦੀਪ ਸਿੰਘ ਬਰਨਾਲਾ ਮਨਜੀਤਰਾਜ ਜਗਾ ਸਿੰਘ ਬਦਰਾ ਮਨਵੀਰ ਕੌਰ ਇੰਦਰਪਾਲ ਸਿੰਘ ਸੰਪੂਰਨ ਸਿੰਘ ਆਦਿ ਆਗੂਆਂ ਨੇ ਭਾਗ ਲਿਆ |