:

ਪੰਜਾਬੀ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ, ਮੋਹਾਲੀ 'ਚ ਦਾਖ਼ਲ


ਪੰਜਾਬੀ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ, ਮੋਹਾਲੀ 'ਚ ਦਾਖ਼ਲ


ਮੋਹਾਲੀ


ਪ੍ਰਸਿੱਧ ਪੰਜਾਬੀ ਗਾਇਕ, ਅਦਾਕਾਰ ਤੇ ਲੇਖਕ ਰਾਜਵੀਰ ਜਵੰਦਾ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਏ ਹਨ। ਉਹਨਾਂ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਦਿਲ ਦਾ ਦੌਰਾ ਪੈ ਗਿਆ। ਫਿਰ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਰਿਫਰ ਕੀਤਾ ਗਿਆ।
ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜਵੰਦਾ ਦੇ ਸਿਰ ਅਤੇ ਰੀੜ੍ਹ ਦੀ ਹੱਡੀ 'ਤੇ ਗੰਭੀਰ ਚੋਟਾਂ ਹਨ। ਉਹਨਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ ਅਤੇ ਹਾਲਤ ਨਾਜ਼ੁਕ ਬਣੀ ਹੋਈ ਹੈ।
ਰਾਜਵੀਰ ਜਵੰਦਾ ਦਾ ਜਨਮ 1990 ਵਿੱਚ ਲੁਧਿਆਣਾ ਦੇ ਪੋਣਾ ਪਿੰਡ 'ਚ ਹੋਇਆ ਸੀ। ਉਹ ਪੰਜਾਬ ਪੁਲਿਸ ਵਿਚ ਵੀ ਕੁਝ ਸਮਾਂ ਕੰਮ ਕਰ ਚੁੱਕੇ ਹਨ, ਪਰ ਬਾਅਦ 'ਚ ਗਾਇਕੀ ਨੂੰ ਆਪਣਾ ਕਰੀਅਰ ਬਣਾਇਆ। 2016 ਵਿੱਚ ਉਹਨਾਂ ਨੇ "ਕਲੀ ਜਵੰਦੇ ਦੀ" ਨਾਲ ਗਾਇਕੀ ਦੀ ਸ਼ੁਰੂਆਤ ਕੀਤੀ। 2017 ਵਿੱਚ ਰਿਲੀਜ਼ ਹੋਇਆ ਗੀਤ "ਕੰਗਣੀ" ਉਨ੍ਹਾਂ ਦਾ ਵੱਡਾ ਹਿੱਟ ਸਾਬਤ ਹੋਇਆ ਸੀ।
2018 ਵਿੱਚ ਉਹਨਾਂ ਨੇ ਪੰਜਾਬੀ ਫ਼ਿਲਮ ਸੂਬੇਦਾਰ ਜੌਗਿੰਦਰ ਸਿੰਘ ਨਾਲ ਐਕਟਿੰਗ ਡੈਬਿਊ ਕੀਤਾ। ਇਸ ਤੋਂ ਬਾਅਦ ਉਹ ਕਈ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ।
ਹਾਦਸੇ ਦੀ ਸਪਸ਼ਟ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ। ਕੋਈ ਕਹਿ ਰਿਹਾ ਹੈ ਕਿ ਟਰੱਕ ਆ ਗਿਆ ਸੀ, ਕਿਸੇ ਮੁਤਾਬਕ ਮੋਟਰਸਾਈਕਲ ਦੇ ਅੱਗੇ ਭੈਂਸ ਆਈ। ਜਦਕਿ ਸਿੰਗਰ ਜੀਤ ਨੇ ਦੱਸਿਆ ਕਿ ਜਵੰਦਾ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ ਤੇ ਸਾਹਮਣੇ ਗਾਂ ਆਉਣ ਕਾਰਨ ਇਹ ਹਾਦਸਾ ਵਾਪਰਿਆ। ਬੱਦੀ ਦੇ ASP ਨੇ ਹਾਲਾਂਕਿ ਕਿਹਾ ਹੈ ਕਿ ਉਨ੍ਹਾਂ ਦੇ ਇਲਾਕੇ ਵਿਚ ਕੋਈ ਹਾਦਸਾ ਦਰਜ ਨਹੀਂ ਹੋਇਆ।

---


Rajvir Jawanda, Punjabi Singer Accident, Rajvir Jawanda Hospital, Rajvir Jawanda Health Update, Punjabi News, Fortis Mohali

ਰਾਜਵੀਰ ਜਵੰਦਾ, ਪੰਜਾਬੀ ਗਾਇਕ ਹਾਦਸਾ, ਰਾਜਵੀਰ ਜਵੰਦਾ ਹਸਪਤਾਲ, ਰਾਜਵੀਰ ਜਵੰਦਾ ਸਿਹਤ, ਪੰਜਾਬੀ ਖ਼ਬਰਾਂ

---


Popular Punjabi singer and actor Rajvir Jawanda was seriously injured in a road accident. He has been admitted to Fortis Mohali in critical condition. Doctors have kept him on ventilator support.

मशहूर पंजाबी गायक और अभिनेता राजवीर जावंदा सड़क हादसे में गंभीर रूप से घायल हो गए। उन्हें गंभीर हालत में मोहाली के फोर्टिस अस्पताल में भर्ती कराया गया है और वेंटिलेटर पर रखा गया है।

---


#RajvirJawanda #PunjabiSinger #PunjabNews #AccidentUpdate #FortisMohali #PunjabiIndustry
#राजवीरजावंदा #पंजाबीगायक #पंजाबखबरें #सड़कहादसा #फोर्टिसमोहाली #पंजाबसंगीत
#ਰਾਜਵੀਰਜਵੰਦਾ #ਪੰਜਾਬੀਗਾਇਕ #ਪੰਜਾਬਖ਼ਬਰਾਂ #ਹਾਦਸਾ #ਫੋਰਟਿਸਮੋਹਾਲੀ #ਪੰਜਾਬੀਸੰਗੀਤ

ਤਾਜ਼ਾ ਖ਼ਬਰਾਂ
Gallery
Tags
Social Media