ਰਾਜਵੀਰ ਜਵੰਦਾ: ਪੁਲਿਸ ਦੀ ਵਰਦੀ ਤੋਂ ਸੰਗੀਤ ਜਗਤ ਦਾ ਸਿਤਾਰਾ ਬਣਿਆ
- Admin Default
- 08 Oct, 2025 16:10
ਰਾਜਵੀਰ ਜਵੰਦਾ: ਪੁਲਿਸ ਦੀ ਵਰਦੀ ਤੋਂ ਸੰਗੀਤ ਜਗਤ ਦਾ ਸਿਤਾਰਾ ਬਣਿਆ
ਮੋਹਾਲੀ
ਛੋਟੀ ਉਮਰ ਤੋਂ ਹੀ ਉਹ ਸੰਗੀਤ ਨਾਲ ਜੁੜੇ ਹੋਏ ਸਨ। ਦੂਰਦਰਸ਼ਨ ਦੀ ਟੀਮ ਨੇ ਉਨ੍ਹਾਂ ਦੀ ਗਾਇਕੀ ਦੀ ਪਹਿਲੀ ਵਾਰ ਪ੍ਰਸ਼ੰਸਾ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਰਿਆਜ਼ ਸ਼ੁਰੂ ਕਰ ਦਿੱਤਾ।
ਰਾਜਵੀਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. ਥੀਏਟਰ ਅਤੇ ਟੈਲੀਵਿਜ਼ਨ ਵਿੱਚ ਕੀਤਾ ਸੀ। ਉਨ੍ਹਾਂ ਦੇ ਪਿਤਾ ਕਰਮ ਸਿੰਘ ਪੰਜਾਬ ਪੁਲਿਸ ਵਿੱਚ ਏਐਸਆਈ ਸਨ ਅਤੇ ਰਾਜਵੀਰ ਨੇ ਵੀ 2011 ਵਿੱਚ ਪੁਲਿਸ ਵਿਭਾਗ ਵਿੱਚ ਕਾਂਸਟੇਬਲ ਵਜੋਂ ਸੇਵਾ ਦਿੱਤੀ। 2019 ਵਿੱਚ ਉਹਨਾਂ ਨੇ ਸਿੰਗਿੰਗ ਕਰੀਅਰ ਲਈ ਨੌਕਰੀ ਛੱਡ ਦਿੱਤੀ। ਕਿਸਾਨ ਆੰਦੋਲਨ ਦੌਰਾਨ ਜਦੋਂ ਉਹ ਸਟੇਜ 'ਤੇ ਗਾ ਰਹੇ ਸਨ, ਉਸੇ ਸਮੇਂ ਉਨ੍ਹਾਂ ਨੂੰ ਪਿਤਾ ਦੇ ਦਿਹਾਂਤ ਦੀ ਖ਼ਬਰ ਮਿਲੀ, ਪਰ ਰਾਜਵੀਰ ਨੇ ਪ੍ਰੋਗਰਾਮ ਪੂਰਾ ਕਰਕੇ ਹੀ ਘਰ ਵਾਪਸੀ ਕੀਤੀ।
ਉਨ੍ਹਾਂ ਦੀ ਪਹਿਲੀ ਐਲਬਮ ‘ਮੁੰਡਾ ਲਾਈਕ ਮੀ’ (2014) ਨਾਲ ਸਿੰਗਿੰਗ ਜਰਨੀ ਸ਼ੁਰੂ ਹੋਈ। 2016 ਵਿੱਚ ਆਈ ਐਲਬਮ ‘ਕਲੀ ਜਵੰਦੇ ਦੀ’ ਨੇ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਖਰੀ ਪਛਾਣ ਦਿੱਤੀ। ‘ਮੁਕਾਬਲਾ’, ‘ਕੇਸਰੀ ਝੰਡੇ’, ‘ਲੈਂਡਲਾਰਡ’, ‘ਸਰਨੇਮ’, ‘ਕੰਗਣੀ’ ਵਰਗੇ ਹਿੱਟ ਗੀਤਾਂ ਨਾਲ ਉਹ ਚਰਚਿਤ ਹੋਏ।
ਰਾਜਵੀਰ ਨੇ ਫ਼ਿਲਮਾਂ ਵਿੱਚ ਵੀ ਐਕਟਿੰਗ ਕੀਤੀ — ‘ਸੁਬੇਦਾਰ ਜੋਗਿੰਦਰ ਸਿੰਘ’, ‘ਜਿੱਤ ਜਿੱਤ’, ‘ਸਿਕੰਦਰ-2’ ਵਰਗੀਆਂ ਫਿਲਮਾਂ ਵਿਚ ਉਨ੍ਹਾਂ ਦੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਗਿਆ।
ਰਾਜਵੀਰ ਆਪਣੀ ਪਤਨੀ ਅਸ਼ਵਿੰਦਰ ਕੌਰ, ਧੀ ਹੇਮੰਤ ਕੌਰ ਅਤੇ ਪੁੱਤਰ ਦਿਲਾਵਰ ਸਿੰਘ ਨੂੰ ਛੱਡ ਗਏ ਹਨ।
---
Rajveer Jawanda Punjabi singer RajveerJawanda biography, Rajveer Jawanda family, Rajveer Jawanda songs, Rajveer Jawanda news,
ਪੰਜਾਬੀ ਗਾਇਕ ਰਾਜਵੀਰ ਜਵੰਦਾ, ਰਾਜਵੀਰ ਜਵੰਦਾ, ਰਾਜਵੀਰ ਜਵੰਦਾ ਪਰਿਵਾਰ, ਰਾਜਵੀਰ ਜਵੰਦਾ ਗਾਣੇ
---
Former Punjab Police constable turned music star, he left behind his wife and two kids.
पंजाबी सिंगर राजवीर जवंदा पंजाब पुलिस कांस्टेबल से बने सिंगिंग स्टार, पीछे पत्नी और दो बच्चे छोड़ गए।
---
#RajveerJawanda #PunjabiSinger #RajveerJawandalife #carrerRajveerJawanda#राजवीरजवंदा #पंजाबीगायक #राजवीरजवंदाका #ਰਾਜਵੀਰਜਵੰਦਾ #ਪੰਜਾਬੀਗਾਇਕ #ਰਾਜਵੀਰਜਵੰਦਾਦੀਜਿੰਦਗੀ







