:

ਮੋਹਾਲੀ ਦੀ ਰੀਅਲ ਐਸਟੇਟ ਕੰਪਨੀ ਜੀਬੀਪੀ ਗਰੁੱਪ ’ਤੇ 56.61 ਲੱਖ ਦੀ ਠਗੀ ਦਾ ਦੋਸ਼, ਡਾਇਰੈਕਟਰ ਦੁਬਈ ਭੱਜੇ



ਮੋਹਾਲੀ ਦੀ ਰੀਅਲ ਐਸਟੇਟ ਕੰਪਨੀ ਜੀਬੀਪੀ ਗਰੁੱਪ ’ਤੇ 56.61 ਲੱਖ ਦੀ ਠਗੀ ਦਾ ਦੋਸ਼, ਡਾਇਰੈਕਟਰ ਦੁਬਈ ਭੱਜੇ


ਮੋਹਾਲੀ


ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ’ਚ ਸਥਿਤ ਰੀਅਲ ਐਸਟੇਟ ਕੰਪਨੀ ਮੈਸਰਜ਼ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਿਟਡ (ਜੀਬੀਪੀ) ਦੇ ਖ਼ਿਲਾਫ਼ ਠੱਗੀ ਦਾ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਜੰਮੂ ਦੇ ਨਿਵੇਸ਼ਕ ਮਨੀਸ਼ ਕੁਮਾਰ ਸ਼ਰਮਾ ਅਤੇ ਸੁਨੀਤਾ ਭਟ ਨੇ ਕੰਪਨੀ ’ਤੇ ਕੁੱਲ 56.61 ਲੱਖ ਰੁਪਏ ਦੀ ਠੱਗੀ ਦਾ ਦੋਸ਼ ਲਗਾਇਆ ਹੈ। ਦੋਵੇਂ ਨਿਵੇਸ਼ਕਾਂ ਨੇ 2017 ਵਿੱਚ ‘ਜੀਬੀਪੀ ਕੈਮੇਲੀਆ ਐਕਸਟੈਂਸ਼ਨਜ਼’ ਪ੍ਰੋਜੈਕਟ ਵਿੱਚ ਫਲੈਟ ਬੁਕ ਕੀਤਾ ਸੀ, ਜਿਸਨੂੰ ਕੰਪਨੀ ਨੇ ‘ਰੇਰਾ ਅਪ੍ਰੂਵਡ’ ਦੱਸਿਆ ਸੀ।
ਕੰਪਨੀ ਨੇ ਭਰੋਸਾ ਦਿੱਤਾ ਸੀ ਕਿ ਜੂਨ 2021 ਤੱਕ ਫਲੈਟ ਤਿਆਰ ਹੋ ਜਾਵੇਗਾ, ਪਰ ਸਮੇਂ ਤੇ ਨਾ ਤਾ ਫਲੈਟ ਦਿੱਤਾ ਗਿਆ ਤੇ ਨਾ ਹੀ ਰਕਮ ਵਾਪਸ ਕੀਤੀ ਗਈ। ਨਿਵੇਸ਼ਕਾਂ ਨੇ ਦੱਸਿਆ ਕਿ ਜਦੋਂ ਉਹ ਕੰਪਨੀ ਨਾਲ ਸੰਪਰਕ ਕਰਨ ਗਏ, ਤਾਂ ਦਫ਼ਤਰ ਬੰਦ ਮਿਲਿਆ ਅਤੇ ਫੋਨ ਵੀ ਬੰਦ ਸਨ।
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੰਪਨੀ ਨੇ ਮਨੀਸ਼ ਤੋਂ 28.63 ਲੱਖ ਤੇ ਸੁਨੀਤਾ ਤੋਂ 27.98 ਲੱਖ ਰੁਪਏ ਲਏ ਸਨ। ਪਰ ਫਲੈਟ ਦਾ ਕਬਜ਼ਾ ਨਹੀਂ ਦਿੱਤਾ ਗਿਆ। ਪੁਲਿਸ ਰਿਕਾਰਡ ਮੁਤਾਬਕ, ਕੰਪਨੀ ਦੇ ਡਾਇਰੈਕਟਰ ਸਤੀਸ਼ ਗੁਪਤਾ, ਰਮਨ ਗੁਪਤਾ, ਪ੍ਰਦੀਪ ਗੁਪਤਾ ਅਤੇ ਅਨੁਪਮ ਗੁਪਤਾ ਸਤੰਬਰ 2021 ਵਿੱਚ ਦੇਸ਼ ਛੱਡ ਕੇ ਦੁਬਈ ਭੱਜ ਗਏ ਸਨ।
ਅਦਾਲਤ ਨੇ 2022 ਵਿੱਚ ਉਨ੍ਹਾਂ ਨੂੰ ਭਗੌੜਾ (ਪੀ.ਓ.) ਘੋਸ਼ਿਤ ਕੀਤਾ, ਤੇ ਪੁਲਿਸ ਹੁਣ ਉਨ੍ਹਾਂ ਦੇ ਪ੍ਰਤਿਆਰਪਣ ਦੀ ਪ੍ਰਕਿਰਿਆ ਅੱਗੇ ਵਧਾ ਰਹੀ ਹੈ। ਪੁਲਿਸ ਰਿਕਾਰਡ ਅਨੁਸਾਰ, ਜੀਬੀਪੀ ਗਰੁੱਪ ’ਤੇ ਹੁਣ ਤੱਕ 25 ਮਾਮਲੇ ਦਰਜ ਹੋ ਚੁੱਕੇ ਹਨ ਅਤੇ ਈ.ਡੀ. ਨੇ ਜਨਵਰੀ 2025 ਵਿੱਚ 87.64 ਕਰੋੜ ਰੁਪਏ ਦੀ ਸੰਪਤੀ ਜਬਤ ਕੀਤੀ, ਜਿਸ ’ਚ ‘ਜੀਬੀਪੀ ਐਥੈਨਸ-I ਅਤੇ II’ ਪ੍ਰੋਜੈਕਟ ਵੀ ਸ਼ਾਮਲ ਹਨ।


---


GBP Group fraud case, Mohali real estate scam, Gupta Builders, Dubai absconders, Punjab police FIR


ਜੀਬੀਪੀ ਗਰੁੱਪ ਠੱਗੀ ਮਾਮਲਾ, ਮੋਹਾਲੀ ਰੀਅਲ ਐਸਟੇਟ ਘੋਟਾਲਾ, ਗੁਪਤਾ ਬਿਲਡਰਜ਼, ਦੁਬਈ ਭੱਜੇ ਡਾਇਰੈਕਟਰ, ਪੰਜਾਬ ਪੁਲਿਸ


---


A new fraud case of ₹56.61 lakh has been filed against GBP Group in Mohali. Company directors fled to Dubai after duping investors.


मोहाली में जीबीपी ग्रुप पर 56.61 लाख रुपये की ठगी का नया मामला दर्ज हुआ। कंपनी के डायरेक्टर निवेशकों से ठगी कर दुबई भाग गए।


---


#GBPFraud #MohaliScam #RealEstateFraud #PunjabPolice #DubaiFugitives
#जीबीपीठगी #मोहालीघोटाला #रियलएस्टेटफ्रॉड #पंजाबपुलिस #दुबईभगोड़े
#ਜੀਬੀਪੀਠੱਗੀ #ਮੋਹਾਲੀਘੋਟਾਲਾ #ਰੀਅਲੇਸਟੇਠੱਗੀ #ਪੰਜਾਬਪੁਲਿਸ #ਦੁਬਈਭਗੋੜੇ


ਤਾਜ਼ਾ ਖ਼ਬਰਾਂ
Gallery
Tags
Social Media