:

ਦਿਲਜੀਤ ਦੋਸਾਂਝ ਦੇ ਸਿਡਨੀ ਕਾਂਸਰਟ 'ਚ ਕਿਰਪਾਨ ਪਹਿਨੇ ਸਿੱਖ ਦਰਸ਼ਕਾਂ ਨੂੰ ਮਿਲੀ ਨਿਰਾਸ਼ਾ, ਦਾਖਲਾ ਕਰਨ ਤੋਂ ਰੋਕਿਆ ਗਿਆ


ਦਿਲਜੀਤ ਦੋਸਾਂਝ ਦੇ ਸਿਡਨੀ ਕਾਂਸਰਟ 'ਚ ਕਿਰਪਾਨ ਪਹਿਨੇ ਸਿੱਖ ਦਰਸ਼ਕਾਂ ਨੂੰ ਮਿਲੀ ਨਿਰਾਸ਼ਾ, ਦਾਖਲਾ ਕਰਨ ਤੋਂ ਰੋਕਿਆ ਗਿਆ



ਆਸਟ੍ਰੇਲੀਆ(ਸਿਡਨੀ)

ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਕਾਂਸਰਟ ਦੌਰਾਨ ਧਾਰਮਿਕ ਪ੍ਰਤੀਕ ਕਿਰਪਾਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਪੱਛਮੀ ਸਿਡਨੀ ਦੇ ਪੈਰਾਮਾਟਾ ਸਟੇਡੀਅਮ ਵਿੱਚ ਹੋਏ ਇਸ ਸ਼ੋਅ ਵਿੱਚ ਕਰੀਬ 25,000 ਦਰਸ਼ਕ ਪਹੁੰਚੇ ਸਨ। ਇਨ੍ਹਾਂ ਵਿੱਚ ਵੱਡੀ ਗਿਣਤੀ ਸਿੱਖ ਭਾਈਚਾਰੇ ਦੀ ਸੀ।
ਪਰ ਜਦੋਂ ਸੁਰੱਖਿਆ ਚੈਕ ਦੌਰਾਨ ਕੁਝ ਸਿੱਖ ਦਰਸ਼ਕਾਂ ਦੀ ਕਿਰਪਾਨ ਮੈਟਲ ਡਿਟੈਕਟਰ ਤੇ ਆ ਗਈ ਤਾਂ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਸੁਰੱਖਿਆ ਕਰਮੀਆਂ ਨੇ ਕਿਹਾ ਕਿ ਉਹ ਆਪਣੀ ਕਿਰਪਾਨ ਕਲਾਕ ਰੂਮ ਵਿੱਚ ਰੱਖ ਕੇ ਬਾਅਦ ਵਿੱਚ ਲੈ ਸਕਦੇ ਹਨ, ਪਰ ਕੁਝ ਦਰਸ਼ਕਾਂ ਨੇ ਇਸਨੂੰ ਆਪਣੀ ਆਸਥਾ ਦਾ ਅਪਮਾਨ ਮੰਨਦਿਆਂ ਸ਼ੋਅ ਦੇਖਣ ਤੋਂ ਇਨਕਾਰ ਕਰ ਦਿੱਤਾ।
ਸਿਡਨੀ ਨਿਵਾਸੀ ਪਰਮਵੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੋਨਾ ਬਿਮਵਾਲ ਨੇ ਦੱਸਿਆ ਕਿ ਉਹਨਾਂ ਨੇ 200 ਆਸਟ੍ਰੇਲੀਆਈ ਡਾਲਰ (ਲਗਭਗ ₹11,000) ਦਾ ਟਿਕਟ ਖਰੀਦਿਆ ਸੀ। ਪਰ ਜਦੋਂ ਉਨ੍ਹਾਂ ਨੂੰ ਕਿਰਪਾਨ ਨਾਲ ਅੰਦਰ ਜਾਣ ਤੋਂ ਰੋਕਿਆ ਗਿਆ, ਉਨ੍ਹਾਂ ਨੇ ਸ਼ੋਅ ਨਾ ਦੇਖਣ ਦਾ ਫੈਸਲਾ ਕੀਤਾ ਅਤੇ ਬਿਨਾ ਰੀਫੰਡ ਲਈ ਵਾਪਸ ਘਰ ਆ ਗਏ।
ਪਰਮਵੀਰ ਸਿੰਘ ਨੇ ਕਿਹਾ, “ਕਿਰਪਾਨ ਕੋਈ ਚਾਕੂ ਨਹੀਂ, ਇਹ ਸਾਡੀ ਆਸਥਾ ਦਾ ਪਵਿੱਤਰ ਪ੍ਰਤੀਕ ਹੈ। ਅਸੀਂ ਕਾਨੂੰਨ ਤੋੜਣ ਨਹੀਂ, ਆਪਣੀ ਧਾਰਮਿਕ ਪਛਾਣ ਨਿਭਾਉਣ ਆਏ ਸਾਂ।”
ਇਸੇ ਤਰ੍ਹਾਂ ਹਰਮਨ ਸਿੰਘ ਅਤੇ ਉਸਦੇ ਸਾਥੀ ਮਨਮੋਹਨ ਸਿੰਘ ਨੂੰ ਵੀ ਕਿਰਪਾਨ ਦੇ ਕਾਰਨ ਦਾਖਲਾ ਨਹੀਂ ਮਿਲਿਆ। ਮਨਮੋਹਨ ਨੇ ਕਿਹਾ, “ਸਾਡੇ ਧਰਮ ਵਿੱਚ ਕਿਰਪਾਨ ਸਰੀਰ ਦਾ ਹਿੱਸਾ ਹੈ, ਇਸਨੂੰ ਅਲੱਗ ਨਹੀਂ ਕੀਤਾ ਜਾ ਸਕਦਾ।”
ਦੂਜੇ ਪਾਸੇ, ਨਿਊ ਸਾਊਥ ਵੇਲਜ਼ ਪੁਲਿਸ ਨੇ ਕਿਹਾ ਕਿ ਕਿਰਪਾਨ ਕਲਾਕ ਰੂਮ ਵਿੱਚ ਰੱਖਣ ਤੋਂ ਇਨਕਾਰ ਕਰਨ ਕਾਰਨ ਉਨ੍ਹਾਂ ਵਿਅਕਤੀਆਂ ਨੂੰ ਬਾਹਰ ਜਾਣ ਦਾ ਆਦੇਸ਼ ਦਿੱਤਾ ਗਿਆ ਸੀ। ਪ੍ਰਬੰਧਨ ਨੇ ਦੱਸਿਆ ਕਿ ਪੰਜ ਲੋਕਾਂ ਨੇ ਆਪਣੀ ਕਿਰਪਾਨ ਜਮ੍ਹਾਂ ਕਰਵਾ ਕੇ ਸ਼ੋਅ ਦੇਖਿਆ, ਜਦਕਿ ਇੱਕ ਵਿਅਕਤੀ ਨੇ ਇਨਕਾਰ ਕਰ ਦਿੱਤਾ।
ਇਸ ਮਾਮਲੇ 'ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਆਸਟ੍ਰੇਲੀਆਈ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ। ਉਨ੍ਹਾਂ ਕਿਹਾ, “ਕਿਰਪਾਨ ਸਿੱਖਾਂ ਦੀ ਆਸਥਾ ਹੈ, ਇਹ ਗੁਰੂਆਂ ਦੀ ਨਿਸ਼ਾਨੀ ਹੈ ਅਤੇ ਇਸ 'ਤੇ ਕਿਸੇ ਵੀ ਤਰ੍ਹਾਂ ਦੀ ਰੋਕ ਮਨੁੱਖੀ ਅਧਿਕਾਰਾਂ ਦੇ ਖਿਲਾਫ਼ ਹੈ।”


---


Diljit Dosanjh concert controversy, Sydney Kirpan ban, Sikh community protest, Australia concert news, Kirpan religious symbol, Diljit Dosanjh Sydney show


ਦਿਲਜੀਤ ਦੋਸਾਂਝ ਕਾਂਸਰਟ ਵਿਵਾਦ, ਸਿਡਨੀ ਕਿਰਪਾਨ ਬੈਨ, ਸਿੱਖ ਦਰਸ਼ਕਾਂ ਦਾ ਵਿਰੋਧ, ਆਸਟ੍ਰੇਲੀਆ ਖ਼ਬਰਾਂ, ਧਾਰਮਿਕ ਪ੍ਰਤੀਕ ਕਿਰਪਾਨ


---


At Diljit Dosanjh’s Sydney concert, several Sikh fans were denied entry for wearing the Kirpan, a sacred Sikh symbol. The incident sparked controversy, with community leaders urging the Indian government to raise the issue with Australia.


दिलजीत दोसांझ के सिडनी कॉन्सर्ट में कई सिख दर्शकों को किर्पान पहनने के कारण एंट्री नहीं दी गई। इस घटना से विवाद खड़ा हो गया और सिख समुदाय ने भारत सरकार से ऑस्ट्रेलिया सरकार से बात करने की मांग की।


---


#DiljitDosanjh #SydneyConcert #KirpanBan #SikhFaith #AustraliaNews #DiljitLive
#दिलजीतदोसांझ #सिडनीकॉन्सर्ट #किरपानविवाद #सिखसमुदाय #ऑस्ट्रेलियाखबर
#ਦਿਲਜੀਤਦੋਸਾਂਝ #ਸਿਡਨੀਕਾਂਸਰਟ #ਕਿਰਪਾਨਵਿਵਾਦ #ਸਿੱਖਸਮੁਦਾਇ #ਆਸਟ੍ਰੇਲੀਆਖ਼ਬਰਾਂ


ਤਾਜ਼ਾ ਖ਼ਬਰਾਂ
Gallery
Tags
Social Media