:

ਬਰਨਾਲਾ ਨੇੜੇ ਸੜਕ ਹਾਦਸਾ: ਨੌਜਵਾਨ ਦੀ ਮੌਤ, ਦੋ ਗੰਭੀਰ ਜ਼ਖ਼ਮੀ — ਟਰੈਕਟਰ ਟਰਾਲੀ ਨਾਲ ਟਕਰ ਹੋਈ


ਬਰਨਾਲਾ ਨੇੜੇ ਸੜਕ ਹਾਦਸਾ: ਨੌਜਵਾਨ ਦੀ ਮੌਤ, ਦੋ ਗੰਭੀਰ ਜ਼ਖ਼ਮੀ — ਟਰੈਕਟਰ ਟਰਾਲੀ ਨਾਲ ਟਕਰ ਹੋਈ


ਬਰਨਾਲਾ


ਬਰਨਾਲਾ ਦੇ ਪਿੰਡ ਬਡ਼ਬਰ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤਿੰਨ ਨੌਜਵਾਨ ਬਡ਼ਬਰ ਪੌਲਿਟੈਕਨਿਕ ਕਾਲਜ ਤੋਂ ਧਨੌਲਾ ਵੱਲ ਬਾਈਕ ਤੇ ਜਾ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ, ਨੌਜਵਾਨਾਂ ਦੀ ਬਾਈਕ ਅੱਗੇ ਚੱਲ ਰਹੀ ਰੇਤ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੈਕਟਰ-ਟਰਾਲੀ ਦੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਹਾਦਸੇ ਵਿੱਚ ਗਿਲ ਨਗਰ ਗਲੀ ਨੰਬਰ 17, ਬਰਨਾਲਾ ਨਿਵਾਸੀ ਕਰੀਸ਼ ਸ਼ਰਮਾ (ਉਮਰ 18 ਸਾਲ) ਪੁੱਤਰ ਦੀਪਕ ਸ਼ਰਮਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਬਾਈਕ ‘ਤੇ ਸਵਾਰ ਹੋਰ ਦੋ ਨੌਜਵਾਨਾਂ ਵਿਚ ਖੁਸ਼ਪ੍ਰੀਤ ਸਿੰਘ (17 ਸਾਲ) ਨਿਵਾਸੀ ਠੂਲੀਵਾਲ ਅਤੇ ਇਕ ਅਣਪਛਾਤਾ ਨੌਜਵਾਨ ਸ਼ਾਮਲ ਹਨ। ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਵਿੱਚ ਪਹਿਲਾ ਇਲਾਜ ਦਿੱਤਾ ਗਿਆ ਅਤੇ ਬਾਅਦ ਵਿੱਚ ਗੰਭੀਰ ਹਾਲਤ ਦੇ ਮੱਦੇਨਜ਼ਰ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

---

Barnala accident, Badbar road accident, youth death in Barnala, tractor trolley collision, Punjab news, Barnala news today

ਬਰਨਾਲਾ ਹਾਦਸਾ, ਬਡ਼ਬਰ ਸੜਕ ਹਾਦਸਾ, ਬਰਨਾਲਾ ਨੌਜਵਾਨ ਦੀ ਮੌਤ, ਟਰੈਕਟਰ ਟਰਾਲੀ ਹਾਦਸਾ, ਪੰਜਾਬ ਖ਼ਬਰਾਂ, ਅੱਜ ਦੀ ਬਰਨਾਲਾ ਖ਼ਬਰ

---

A tragic road accident near Badbar village in Barnala claimed the life of an 18-year-old youth and left two others seriously injured after their bike collided with a tractor-trolley. Police have started an investigation.

बरनाला के गांव बड़बर के पास हुए सड़क हादसे में एक 18 वर्षीय युवक की मौत हो गई जबकि दो अन्य गंभीर रूप से घायल हो गए। बाइक की ट्रैक्टर-ट्रॉली से टक्कर के बाद पुलिस ने जांच शुरू कर दी है।

---

#BarnalaAccident #PunjabNews #RoadAccident #TractorTrolleyCrash #BadbarNews #BreakingNews
#बरनालाहादसा #सड़कहादसा #पंजाबसमाचार #युवकमौत #ब्रेकिंगन्यूज़
#ਬਰਨਾਲਾਹਾਦਸਾ #ਬਡ਼ਬਰਸੜਕਹਾਦਸਾ #ਪੰਜਾਬਖ਼ਬਰਾਂ #ਨੌਜਵਾਨਦੀਮੌਤ #ਅੱਜਦੀਆਖ਼ਬਰਾਂ


ਤਾਜ਼ਾ ਖ਼ਬਰਾਂ
Gallery
Tags
Social Media