:

ਜਲੰਧਰ 'ਚ ਦੇਰ ਰਾਤ ਕਰਿਆਨਾ ਵਪਾਰੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਨਕਦੀ ਤੇ ਮੋਬਾਈਲ ਲੁੱਟ ਕੇ ਫਰਾਰ


ਜਲੰਧਰ 'ਚ ਦੇਰ ਰਾਤ ਕਰਿਆਨਾ ਵਪਾਰੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਨਕਦੀ ਤੇ ਮੋਬਾਈਲ ਲੁੱਟ ਕੇ ਫਰਾਰ



ਜਲੰਧਰ

ਪ੍ਰਤਾਪ ਬਾਗ ਰੋਡ ਸਥਿਤ ਪਾਲ ਹਸਪਤਾਲ ਦੇ ਕੋਲ ਦੇਰ ਰਾਤ ਚਾਰ ਨਕਾਬਪੋਸ਼ ਲੁਟੇਰਿਆਂ ਨੇ ਇੱਕ ਕਰਿਆਨਾ ਵਪਾਰੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਲੁਟੇਰੇ ਵਪਾਰੀ ਕੋਲੋਂ ਕਰੀਬ 23 ਹਜ਼ਾਰ ਰੁਪਏ ਦੀ ਨਕਦੀ ਅਤੇ ਇੱਕ ਮਹਿੰਗਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ।
ਪੀੜਤ ਦੀ ਪਛਾਣ ਹਿਤੇਸ਼ ਚੋਪੜਾ ਵਜੋਂ ਹੋਈ ਹੈ, ਜੋ ਭਗਤ ਸਿੰਘ ਚੌਕ ਸਥਿਤ ਕ੍ਰਿਸ਼ਨਾ ਗਲੀ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਹਿਤੇਸ਼ ਆਪਣੀ ਦੁਕਾਨ ਵਧਾ ਕੇ ਘਰ ਜਾ ਰਿਹਾ ਸੀ ਕਿ ਦੋ ਬਾਈਕਾਂ 'ਤੇ ਸਵਾਰ ਚਾਰ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਦਾਤਰ ਤੇ ਰਾਡ ਨਾਲ ਹਮਲਾ ਕਰ ਦਿੱਤਾ। ਰਾਹਗੀਰਾਂ ਨੇ ਜ਼ਖਮੀ ਹਾਲਤ 'ਚ ਹਿਤੇਸ਼ ਨੂੰ ਉਸ ਦੇ ਘਰ ਪਹੁੰਚਾਇਆ, ਜਿੱਥੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ।
ਪੀੜਤ ਦੇ ਪਿਤਾ ਓਂਕਾਰ ਨਾਥ ਚੋਪੜਾ ਨੇ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਨਾਲ ਅਜਿਹੀ ਵਾਰਦਾਤ ਹੋ ਚੁੱਕੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਵੀ ਇੱਥੋਂ ਇੱਕ ਸਕੂਟੀ ਖੋਹੀ ਗਈ ਸੀ। ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਸੀਸੀਟੀਵੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।

---


Jalandhar Robbery News, Attack on Trader Jalandhar, Pratap Bagh Crime, Punjab Police, Looting incident Jalandhar, Masked Robbers, Grocery Merchant Attacked.


ਜਲੰਧਰ ਲੁੱਟ ਦੀ ਵਾਰਦਾਤ, ਕਰਿਆਨਾ ਵਪਾਰੀ 'ਤੇ ਹਮਲਾ, ਪ੍ਰਤਾਪ ਬਾਗ ਜਲੰਧਰ, ਪੰਜਾਬ ਕ੍ਰਾਈਮ ਨਿਊਜ਼, ਨਕਾਬਪੋਸ਼ ਲੁਟੇਰੇ, ਜਲੰਧਰ ਪੁਲਿਸ।

---

A grocery merchant was brutally attacked and robbed of ₹23,000 and a mobile phone by four masked men near Pratap Bagh, Jalandhar. Police are scanning CCTV footage to identify the culprits.

जालंधर के प्रताप बाग इलाके में नकाबपोश लुटेरों ने एक किराना व्यापारी पर हमला कर 23 हजार रुपये और मोबाइल लूटा। पुलिस सीसीटीवी फुटेज के जरिए आरोपियों की तलाश में जुटी है।

---

#JalandharNews #PunjabCrime #Robbery #CrimeAlert #JalandharPolice #TraderAttack
#ਜਲੰਧਰ #ਲੁੱਟਖੋਹ #ਪੰਜਾਬਪੁਲਿਸ #ਕ੍ਰਾਈਮਨਿਊਜ਼ #ਜਲੰਧਰਨਿਊਜ਼#जालंधर #क्राइम #loot #पंजाब #JalandharCrime #BreakingNews