:

ਅਦਾਕਾਰਾ ਅਤੇ ਸਾਂਸਦ ਕੰਗਨਾ ਰਣੌਤ ਦੀ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ੀ


ਅਦਾਕਾਰਾ ਅਤੇ ਸਾਂਸਦ ਕੰਗਨਾ ਰਣੌਤ ਦੀ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ੀ


ਬਠਿੰਡਾ

ਬੀਜੇਪੀ ਸਾਂਸਦ ਅਤੇ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਅੱਜ ਬਠਿੰਡਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣਗੇ। ਇਹ ਪੇਸ਼ੀ ਮਾਤਾ ਮਹਿੰਦਰ ਕੌਰ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਮਾਮਲੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਖ਼ਬਰਾਂ ਮੁਤਾਬਕ, ਅੱਜ ਦੀ ਸੁਣਵਾਈ ਦੌਰਾਨ ਅਦਾਲਤ ਕੰਗਨਾ ਰਣੌਤ ਦਾ ਪਾਸਪੋਰਟ ਜਮ੍ਹਾ ਕਰਵਾਉਣ 'ਤੇ ਵਿਚਾਰ ਕਰ ਸਕਦੀ ਹੈ।
ਦੱਸ ਦੇਈਏ ਕਿ ਪਿਛਲੀ ਸੁਣਵਾਈ ਦੌਰਾਨ ਮਾਤਾ ਮਹਿੰਦਰ ਕੌਰ ਦੇ ਪੱਖ ਤੋਂ ਦੋ ਗਵਾਹਾਂ ਨੇ ਆਪਣੇ ਬਿਆਨ ਦਰਜ ਕਰਵਾਏ ਸਨ। ਇਹ ਪੂਰਾ ਮਾਮਲਾ ਦਿੱਲੀ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਹੋਏ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ 'ਤੇ ਇੱਕ ਵਿਵਾਦਤ ਪੋਸਟ ਪਾਈ ਸੀ, ਜਿਸ ਵਿੱਚ ਉਨ੍ਹਾਂ ਕਥਿਤ ਤੌਰ 'ਤੇ ਕਿਹਾ ਸੀ ਕਿ ਧਰਨੇ ਵਿੱਚ ਸ਼ਾਮਲ ਮਹਿਲਾਵਾਂ 100-100 ਰੁਪਏ ਲੈ ਕੇ ਆਉਂਦੀਆਂ ਹਨ।
ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡਿਆ ਦੀ ਰਹਿਣ ਵਾਲੀ ਬੇਬੇ ਮਹਿੰਦਰ ਕੌਰ ਨੇ ਇਸ ਟਿੱਪਣੀ ਨੂੰ ਆਪਣੀ ਬੇਇੱਜ਼ਤੀ ਮੰਨਦਿਆਂ ਕੰਗਨਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਕੰਗਨਾ ਨੇ ਇਸ ਮਾਮਲੇ ਨੂੰ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ, ਪਰ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਸਵੀਕਾਰ ਨਹੀਂ ਕੀਤਾ।

---

Kangana Ranaut, Bathinda Court, Defamation Case, Mata Mahinder Kaur, Farmers Protest, BJP MP, Punjab Legal News, Kangana Ranaut Hearing.

ਕੰਗਨਾ ਰਣੌਤ, ਬਠਿੰਡਾ ਅਦਾਲਤ, ਮਾਣਹਾਨੀ ਕੇਸ, ਮਾਤਾ ਮਹਿੰਦਰ ਕੌਰ, ਕਿਸਾਨ ਅੰਦੋਲਨ, ਬੀਜੇਪੀ ਸਾਂਸਦ, ਪੰਜਾਬ ਨਿਊਜ਼।


---

BJP MP Kangana Ranaut to appear in Bathinda District Court via video conferencing today regarding the defamation case filed by Mata Mahinder Kaur over her remarks during the farmers' protest.


किसान आंदोलन के दौरान विवादित टिप्पणी को लेकर माता महिंदर कौर द्वारा दायर मानहानि मामले में बीजेपी सांसद कंगना रनौत आज बठिंडा कोर्ट में वीडियो कॉन्फ्रेंसिंग के जरिए पेश होंगी।

---


#ਕੰਗਨਾ_ਰਣੌਤ #ਬਠਿੰਡਾ #ਕਿਸਾਨ_ਅੰਦੋਲਨ #ਪੰਜਾਬ #ਮਾਣਹਾਨੀ_ਕੇਸ

#KanganaRanaut #BathindaCourt #FarmersProtest #DefamationCase #PunjabNews#कंगना_रनौत #बठिंडा_कोर्ट #किसान_आंदोलन #मानहानि_मामला

ਤਾਜ਼ਾ ਖ਼ਬਰਾਂ
Gallery
Tags
Social Media