:

ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ: ਤਰਨਤਾਰਨ ਦੇ ਦੋ ਨੌਜਵਾਨਾਂ ਦੀ ਮੌਤ, ਪਰਿਵਾਰਾਂ 'ਚ ਮਾਤਮ


ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ: ਤਰਨਤਾਰਨ ਦੇ ਦੋ ਨੌਜਵਾਨਾਂ ਦੀ ਮੌਤ, ਪਰਿਵਾਰਾਂ 'ਚ ਮਾਤਮ




ਬ੍ਰਿਟਿਸ਼ ਕੋਲੰਬੀਆ


ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 32 ਸਾਲਾ ਤਲਵਿੰਦਰ ਸਿੰਘ ਗਿੱਲ (ਪਿੰਡ ਮਾੜੀ ਗੌਰ ਸਿੰਘ, ਭਿੱਖੀਵਿੰਡ) ਅਤੇ 30 ਸਾਲਾ ਜਜਬੀਰ ਸਿੰਘ (ਪਿੰਡ ਐਲੋਵਾਲ, ਵੀਰੋਵਾਲ) ਵਜੋਂ ਹੋਈ ਹੈ। ਦੋਵੇਂ ਆਪਸ ਵਿੱਚ ਮਾਸੇਰ ਭਰਾ ਸਨ।
ਜਾਣਕਾਰੀ ਅਨੁਸਾਰ ਇਹ ਹਾਦਸਾ ਹਾਈਵੇ 97, ਅਲਾਸਕਾ ਹਾਈਵੇ 'ਤੇ ਫੋਰਟ ਨੇਲਸਨ ਸ਼ਹਿਰ ਦੇ ਨੇੜੇ ਵਾਪਰਿਆ। ਦੋਵੇਂ ਨੌਜਵਾਨ ਆਪਣੀ ਡਿਊਟੀ ਦੌਰਾਨ ਟਰੱਕ ਲੈ ਕੇ ਜਾ ਰਹੇ ਸਨ ਕਿ ਅਚਾਨਕ ਟਰੱਕ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਦੋਵੇਂ ਨੌਜਵਾਨ ਅੰਦਰ ਹੀ ਫਸ ਗਏ। ਹਾਲਾਂਕਿ ਸਥਾਨਕ ਪੁਲਿਸ ਅਤੇ ਰਾਹਤ ਟੀਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਤਲਵਿੰਦਰ ਸਿੰਘ ਦੇ ਪਿਤਾ ਮਨਿੰਦਰਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰੀਬ ਚਾਰ ਸਾਲ ਪਹਿਲਾਂ ਬਿਹਤਰ ਭਵਿੱਖ ਦੀ ਭਾਲ ਵਿੱਚ ਕੈਨੇਡਾ ਗਿਆ ਸੀ। ਇਸ ਖ਼ਬਰ ਤੋਂ ਬਾਅਦ ਦੋਵਾਂ ਪਿੰਡਾਂ ਵਿੱਚ ਸੋਗ ਦੀ ਲਹਿਰ ਹੈ। ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਜਲਦ ਤੋਂ ਜਲਦ ਭਾਰਤ ਲਿਆਂਦੀਆਂ ਜਾਣ ਤਾਂ ਜੋ ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ।

---

Canada Truck Accident, Tarn Taran Youths Death, British Columbia Road Accident, Punjabi Youths Died in Canada, Fort Nelson Highway 97 Crash, Talwinder Singh Gill, Jajbir Singh News.

ਕੈਨੇਡਾ ਸੜਕ ਹਾਦਸਾ, ਤਰਨਤਾਰਨ ਦੇ ਨੌਜਵਾਨਾਂ ਦੀ ਮੌਤ, ਬ੍ਰਿਟਿਸ਼ ਕੋਲੰਬੀਆ ਟਰੱਕ ਹਾਦਸਾ, ਪੰਜਾਬੀ ਨੌਜਵਾਨ ਮੌਤ ਕੈਨੇਡਾ, ਤਲਵਿੰਦਰ ਸਿੰਘ ਗਿੱਲ, ਜਜਬੀਰ ਸਿੰਘ, ਫੋਰਟ ਨੇਲਸਨ ਹਾਦਸਾ।

---

Two Punjabi youths from Tarn Taran district, Talwinder Singh and Jajbir Singh, died in a tragic truck accident on Highway 97 near Fort Nelson, British Columbia, Canada

कनाडा के ब्रिटिश कोलंबिया में एक दर्दनाक सड़क हादसे में पंजाब के तरनतारन जिले के दो युवकों, तलविंदर सिंह और जजबीर सिंह की मौत हो गई। यह हादसा फोर्ट नेल्सन के पास ट्रक के खाई में गिरने से हुआ।




ਤਾਜ਼ਾ ਖ਼ਬਰਾਂ
Gallery
Tags
Social Media