:

...ਚੰਡੀਗੜ੍ਹ ਪੁਲਿਸ ਦੀ ਨਸ਼ਾ ਤਸਕਰਾਂ ਨੂੰ ਸਿੱਧੀ ਚਿਤਾਵਨੀ: 'ਨਸ਼ਾ ਛੱਡੋ ਜਾਂ ਸ਼ਹਿਰ ਛੱਡੋ', ਜਾਇਦਾਦਾਂ ਵੀ ਹੋਣਗੀਆਂ ਕੁਰਕ


ਚੰਡੀਗੜ੍ਹ ਪੁਲਿਸ ਦੀ ਨਸ਼ਾ ਤਸਕਰਾਂ ਨੂੰ ਸਿੱਧੀ ਚਿਤਾਵਨੀ: 'ਨਸ਼ਾ ਛੱਡੋ ਜਾਂ ਸ਼ਹਿਰ ਛੱਡੋ', ਜਾਇਦਾਦਾਂ ਵੀ ਹੋਣਗੀਆਂ ਕੁਰਕ


ਚੰਡੀਗੜ੍ਹ

ਨਸ਼ੇ ਦੇ ਕਾਰੋਬਾਰ ਖਿਲਾਫ ਚੰਡੀਗੜ੍ਹ ਪੁਲਿਸ ਨੇ ਹੁਣ ਬੇਹੱਦ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਕ੍ਰਾਈਮ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਪਟਿਆਲ ਨੇ ਨਸ਼ਾ ਵੇਚਣ ਅਤੇ ਖਰੀਦਣ ਵਾਲਿਆਂ ਨੂੰ ਦੋ-ਟੂਕ ਚਿਤਾਵਨੀ ਦਿੱਤੀ ਹੈ ਕਿ ਉਹ ਜਾਂ ਤਾਂ ਨਸ਼ਾ ਛੱਡ ਦੇਣ ਜਾਂ ਫਿਰ ਸ਼ਹਿਰ ਛੱਡ ਕੇ ਚਲੇ ਜਾਣ, ਨਹੀਂ ਤਾਂ ਉਨ੍ਹਾਂ ਖਿਲਾਫ ਅਜਿਹੀ ਕਾਨੂੰਨੀ ਕਾਰਵਾਈ ਹੋਵੇਗੀ ਜੋ ਮਿਸਾਲ ਬਣੇਗੀ।
ਨਸ਼ੇ ਦੀ ਕਮਾਈ ਨਾਲ ਬਣੀ ਜਾਇਦਾਦ ਹੋਵੇਗੀ ਜ਼ਬਤ
ਇੰਸਪੈਕਟਰ ਪਟਿਆਲ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਨਸ਼ੇ ਦੀ ਕਮਾਈ ਨਾਲ ਆਲੀਸ਼ਾਨ ਜ਼ਿੰਦਗੀ ਜੀ ਰਿਹਾ ਹੈ ਜਾਂ ਜਾਇਦਾਦਾਂ ਬਣਾ ਰਿਹਾ ਹੈ, ਤਾਂ ਉਹ ਹੁਣ ਸੁਰੱਖਿਅਤ ਨਹੀਂ ਹੈ। ਪੁਲਿਸ ਅਜਿਹੇ ਲੋਕਾਂ ਦੀ ਸੂਚੀ ਤਿਆਰ ਕਰ ਰਹੀ ਹੈ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਅਟੈਚ (ਕੁਰਕ) ਕੀਤਾ ਜਾਵੇਗਾ।
ਕਿਤੇ ਵੀ ਲੁਕ ਜਾਓ, ਪੁਲਿਸ ਪਹੁੰਚ ਜਾਵੇਗੀ
ਪੁਲਿਸ ਅਧਿਕਾਰੀ ਨੇ ਕਿਹਾ ਕਿ ਕਈ ਤਸਕਰ ਚੰਡੀਗੜ੍ਹ ਵਿੱਚ ਕੋਠੀਆਂ ਬਣਾ ਕੇ ਖੁਦ ਪੰਚਕੂਲਾ ਜਾਂ ਆਸ-ਪਾਸ ਦੇ ਇਲਾਕਿਆਂ ਵਿੱਚ ਲੁਕ ਕੇ ਰਹਿੰਦੇ ਹਨ ਅਤੇ ਸੋਚਦੇ ਹਨ ਕਿ ਉਹ ਬਚ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਨੂੰ ਕਿਸੇ ਵੀਜ਼ੇ ਦੀ ਲੋੜ ਨਹੀਂ ਹੈ, ਉਹ ਕਿਤੇ ਵੀ ਜਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ।
ਜਨਤਾ ਨੂੰ ਅਪੀਲ
ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਨਸ਼ਾ ਵੇਚਦਾ ਹੈ, ਤਾਂ ਤੁਰੰਤ ਸੂਚਨਾ ਦੇਣ। ਸੂਚਨਾ ਦੇਣ ਵਾਲੇ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।

---


Chandigarh Police, Drug Trafficking, Inspector Narinder Patial, Property Attachment, Drug Free City, Crime Branch Chandigarh, Punjab Haryana News, Anti-Drug Campaign.


ਚੰਡੀਗੜ੍ਹ ਪੁਲਿਸ, ਨਸ਼ਾ ਤਸਕਰੀ, ਨਰਿੰਦਰ ਪਟਿਆਲ, ਜਾਇਦਾਦ ਕੁਰਕ, ਨਸ਼ਾ ਮੁਕਤ ਮੁਹਿੰਮ, ਕ੍ਰਾਈਮ ਬ੍ਰਾਂਚ, ਚੰਡੀਗੜ੍ਹ ਨਿਊਜ਼।

---

Chandigarh Police issues a stern warning to drug peddlers: 'Quit drugs or leave the city.' Authorities to seize properties earned through illegal drug trade and step up surveillance in neighboring areas.




चंडीगढ़ पुलिस ने नशा तस्करों को दी चेतावनी: 'नशा छोड़ो या शहर छोड़ो'। नशे की कमाई से बनाई संपत्तियां होंगी कुर्क। पुलिस ने युवाओं को बचाने के लिए अभियान तेज किया और जनता से सहयोग की अपील की।