:

...ਅੰਮ੍ਰਿਤਸਰ 'ਚ ਵੱਡੀ ਕਾਰਵਾਈ: 4 ਕਿਲੋ ਹੈਰੋਇਨ ਅਤੇ ਅਸਲੇ ਸਮੇਤ ਸਰਪੰਚ ਗ੍ਰਿਫਤਾਰ, AAP ਆਗੂਆਂ ਨਾਲ ਤਸਵੀਰਾਂ ਵਾਇਰਲ


ਅੰਮ੍ਰਿਤਸਰ 'ਚ ਵੱਡੀ ਕਾਰਵਾਈ: 4 ਕਿਲੋ ਹੈਰੋਇਨ ਅਤੇ ਅਸਲੇ ਸਮੇਤ ਸਰਪੰਚ ਗ੍ਰਿਫਤਾਰ, AAP ਆਗੂਆਂ ਨਾਲ ਤਸਵੀਰਾਂ ਵਾਇਰਲ




ਅੰਮ੍ਰਿਤਸਰ


 ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਅੰਮ੍ਰਿਤਸਰ ਪੁਲਿਸ ਨੇ ਇੱਕ ਸਰਪੰਚ ਨੂੰ ਉਸਦੇ ਦੋ ਸਾਥੀਆਂ ਸਮੇਤ 4 ਕਿਲੋ 300 ਗ੍ਰਾਮ ਹੈਰੋਇਨ ਅਤੇ ਨਾਜਾਇਜ਼ ਹਥਿਆਰਾਂ ਸਮੇਂਤ ਕਾਬੂ ਕੀਤਾ ਹੈ। ਮੁਲਜ਼ਮ ਇੱਕ ਵੀ.ਆਈ.ਪੀ. (VIP) ਨੰਬਰ ਵਾਲੀ ਸਕਾਰਪੀਓ ਗੱਡੀ ਵਿੱਚ ਸਵਾਰ ਸਨ।
ਗੁਪਤ ਸੂਚਨਾ ਦੇ ਆਧਾਰ 'ਤੇ ਹੋਈ ਗ੍ਰਿਫਤਾਰੀ
ਮਹਿਤਾ ਥਾਣੇ ਦੇ ਏ.ਐੱਸ.ਆਈ. ਪਲਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਵਪ੍ਰੀਤ ਸਿੰਘ (ਕੋਟ ਹਿਰਦੇਰਾਮ), ਸਿਮਰਪ੍ਰੀਤ ਸਿੰਘ ਅਤੇ ਬਲਵੰਤ ਸਿੰਘ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ। ਪੁਲਿਸ ਨੇ ਓ.ਏ.ਟੀ. (OAT) ਸੈਂਟਰ ਨੇੜੇ ਨਾਕਾਬੰਦੀ ਕਰਕੇ ਸਕਾਰਪੀਓ (PB02-BD-9300) ਨੂੰ ਰੋਕਿਆ। ਤਲਾਸ਼ੀ ਦੌਰਾਨ ਗੱਡੀ ਵਿੱਚੋਂ 4 ਕਿਲੋ 300 ਗ੍ਰਾਮ ਹੈਰੋਇਨ, ਇੱਕ .30 ਬੋਰ ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਹੋਏ।
ਸਿਆਸੀ ਸਬੰਧਾਂ ਨੂੰ ਲੈ ਕੇ ਚਰਚਾ
ਸਰਪੰਚ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੀਆਂ ਆਮ ਆਦਮੀ ਪਾਰਟੀ (AAP) ਦੇ ਕਈ ਵੱਡੇ ਆਗੂਆਂ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਕਤ ਸਰਪੰਚ ਹਲਕਾ ਇੰਚਾਰਜ ਦਾ ਕਰੀਬੀ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਅਕਾਲੀ ਦਲ ਛੱਡ ਕੇ 'ਆਪ' ਵਿੱਚ ਸ਼ਾਮਲ ਹੋਇਆ ਸੀ। ਫਿਲਹਾਲ ਪੁਲਿਸ ਅਤੇ ਪਾਰਟੀ ਵੱਲੋਂ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

---

Amritsar Drug Bust, Sarpanch Arrested, Heroin Seized Punjab, Punjab Police, AAP Leader Photos Viral, Drug Smuggling Case, Mehta Police Station, Illegal Weapons Recovered.


ਅੰਮ੍ਰਿਤਸਰ ਨਸ਼ਾ ਤਸਕਰੀ, ਸਰਪੰਚ ਗ੍ਰਿਫਤਾਰ, ਹੈਰੋਇਨ ਬਰਾਮਦ, ਪੰਜਾਬ ਪੁਲਿਸ, ਆਪ ਆਗੂ ਵਾਇਰਲ ਫੋਟੋ, ਨਾਜਾਇਜ਼ ਹਥਿਆਰ, ਮਹਿਤਾ ਪੁਲਿਸ।

---

Amritsar police arrested a Sarpanch and two associates with 4.3 kg of heroin and a pistol. Following the arrest, photos of the accused with AAP leaders have gone viral on social media.


अमृतसर पुलिस ने 4.3 किलो हेरोइन और अवैध हथियारों के साथ एक सरपंच को गिरफ्तार किया है। गिरफ्तारी के बाद आरोपी की 'आप' नेताओं के साथ तस्वीरें सोशल मीडिया पर वायरल हो रही हैं।