:

...ਪੈਸਿਆਂ ਅਤੇ ਦਰੱਖਤ ਦੇ ਵਿਵਾਦ ਕਾਰਨ ਛੋਟੇ ਭਰਾ ਨੇ ਵੱਡੇ ਭਰਾ 'ਤੇ ਟਰੈਕਟਰ ਚੜ੍ਹਾ ਕੇ ਕੀਤਾ ਕਤਲ


ਪੈਸਿਆਂ ਅਤੇ ਦਰੱਖਤ ਦੇ ਵਿਵਾਦ ਕਾਰਨ ਛੋਟੇ ਭਰਾ ਨੇ ਵੱਡੇ ਭਰਾ 'ਤੇ ਟਰੈਕਟਰ ਚੜ੍ਹਾ ਕੇ ਕੀਤਾ ਕਤਲ


ਬਰਨਾਲਾ (ਧਨੌਲਾ)


ਬਰਨਾਲਾ ਦੇ ਕਸਬਾ ਧਨੌਲਾ ਦੇ ਨਜ਼ਦੀਕੀ ਪਿੰਡ ਬਡਬਰ ਵਿੱਚ ਵੀਰਵਾਰ ਸਵੇਰੇ ਇੱਕ ਬੇਹੱਦ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਪੈਸਿਆਂ ਅਤੇ ਖੇਤ ਵਿੱਚ ਖੜ੍ਹੀ ਟਾਹਲੀ ਦੇ ਰੁੱਖ ਨੂੰ ਲੈ ਕੇ ਚੱਲ ਰਹੇ ਮਾਮੂਲੀ ਵਿਵਾਦ ਨੇ ਖ਼ੂਨੀ ਰੂਪ ਧਾਰ ਲਿਆ। ਇੱਕ ਛੋਟੇ ਭਰਾ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਆਪਣੇ ਹੀ ਸਗੇ ਵੱਡੇ ਭਰਾ ਨੂੰ ਟਰੈਕਟਰ ਹੇਠ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਮ੍ਰਿਤਕ ਦੀ ਪਛਾਣ 50 ਸਾਲਾ ਮਨਜਿੰਦਰ ਸਿੰਘ ਪੁੱਤਰ ਜੀਤ ਸਿੰਘ ਵਜੋਂ ਹੋਈ ਹੈ। ਦੋਸ਼ੀ ਉਸ ਦਾ ਛੋਟਾ ਭਰਾ ਸੁਖਵਿੰਦਰ ਸਿੰਘ (45 ਸਾਲ) ਹੈ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਭਰਾਵਾਂ ਵਿਚਕਾਰ ਪਿਛਲੇ ਚਾਰ ਦਿਨਾਂ ਤੋਂ ਇੱਕ ਲੱਖ ਰੁਪਏ ਅਤੇ ਖੇਤ ਵਿੱਚ ਲੱਗੀ ਟਾਹਲੀ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਮਨਜਿੰਦਰ ਸਿੰਘ ਸਵੇਰੇ ਆਪਣੀ ਕਣਕ ਦੀ ਵਾਢੀ ਲਈ ਕੰਬਾਈਨ ਦਾ ਇੰਤਜ਼ਾਮ ਕਰਨ ਵਾਸਤੇ ਘਰੋਂ ਨਿਕਲਿਆ ਸੀ।
ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਮਨਜਿੰਦਰ ਸਿੰਘ ਅਜੇ ਘਰ ਤੋਂ ਕੁਝ ਹੀ ਦੂਰੀ 'ਤੇ ਪਹੁੰਚਿਆ ਸੀ ਕਿ ਪਿੱਛੋਂ ਆਏ ਸੁਖਵਿੰਦਰ ਸਿੰਘ ਨੇ ਆਪਣਾ ਸਵਰਾਜ ਟਰੈਕਟਰ ਉਸ 'ਤੇ ਚੜ੍ਹਾ ਦਿੱਤਾ। ਦੋਸ਼ ਹੈ ਕਿ ਸੁਖਵਿੰਦਰ ਨੇ ਇੱਕ ਵਾਰ ਨਹੀਂ, ਸਗੋਂ ਚਾਰ-ਪੰਜ ਵਾਰ ਟਰੈਕਟਰ ਮਨਜਿੰਦਰ ਦੇ ਉੱਪਰੋਂ ਲੰਘਾਇਆ। ਜਦੋਂ ਪਰਮਜੀਤ ਕੌਰ ਨੇ ਰੌਲਾ ਸੁਣ ਕੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਦੋਸ਼ੀ ਨੇ ਉਸ 'ਤੇ ਵੀ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਹਮਲੇ ਵਿੱਚ ਮਨਜਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਮਨਜਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਇੱਕ 26 ਸਾਲਾ ਪੁੱਤਰ ਛੱਡ ਗਿਆ ਹੈ, ਜੋ ਇਸ ਸਮੇਂ ਵਿਦੇਸ਼ ਵਿੱਚ ਰਹਿੰਦਾ ਹੈ। ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਫਰਾਰ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
 
---

A shocking incident reported from Badbar village near Dhanoula where a younger brother killed his elder brother by running a tractor over him multiple times due to a dispute over money and a tree.

धनौला के पास गांव बडबर में पैसों और पेड़ के विवाद को लेकर छोटे भाई ने बड़े भाई पर कई बार ट्रैक्टर चढ़ाकर उसकी बेरहमी से हत्या कर दी। पुलिस मामले की जांच कर रही है।