:

ਪਟਿਆਲਾ ਵਿੱਚ ਦਿਲ ਕੰਬਾਊ ਘਟਨਾ: ਡਿਪ੍ਰੈਸ਼ਨ ਦੀ ਸ਼ਿਕਾਰ ਮਾਂ ਨੇ 21 ਮਹੀਨਿਆਂ ਦੀ ਮਾਸੂਮ ਧੀ ਦਾ ਚਾਕੂ ਮਾਰ ਕੇ ਕੀਤਾ ਕਤਲ


ਪਟਿਆਲਾ ਵਿੱਚ ਦਿਲ ਕੰਬਾਊ ਘਟਨਾ: ਡਿਪ੍ਰੈਸ਼ਨ ਦੀ ਸ਼ਿਕਾਰ ਮਾਂ ਨੇ 21 ਮਹੀਨਿਆਂ ਦੀ ਮਾਸੂਮ ਧੀ ਦਾ ਚਾਕੂ ਮਾਰ ਕੇ ਕੀਤਾ ਕਤਲ



ਪਟਿਆਲਾ


ਪੰਜਾਬ ਦੇ ਪਟਿਆਲਾ ਜ਼ਿਲ੍ਹੇ ਤੋਂ ਇਕ ਬੇਹੱਦ ਦੁਖਦਾਈ ਅਤੇ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਖੇੜਕੀ ਵਿੱਚ ਇੱਕ ਕਲਯੁਗੀ ਮਾਂ ਨੇ ਆਪਣੀ ਹੀ 21 ਮਹੀਨਿਆਂ ਦੀ ਮਾਸੂਮ ਬੱਚੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਬੱਚੀ ਮਾਪਿਆਂ ਦੀ ਇਕਲੌਤੀ ਔਲਾਦ ਸੀ। ਮਿਲੀ ਜਾਣਕਾਰੀ ਮੁਤਾਬਕ ਆਰੋਪੀ ਮਾਂ ਲਵਪ੍ਰੀਤ ਕੌਰ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤਣਾਅ ਯਾਨੀ ਡਿਪ੍ਰੈਸ਼ਨ ਦੀ ਸ਼ਿਕਾਰ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਸੀ। ਘਟਨਾ ਵਾਲੇ ਦਿਨ ਬੱਚੀ ਲਗਾਤਾਰ ਰੋ ਰਹੀ ਸੀ, ਜਿਸ ਕਾਰਨ ਮਾਂ ਮਾਨਸਿਕ ਤੌਰ 'ਤੇ ਇੰਨੀ ਪਰੇਸ਼ਾਨ ਹੋ ਗਈ ਕਿ ਉਸਨੇ ਗੁੱਸੇ ਵਿੱਚ ਆ ਕੇ ਮਾਸੂਮ 'ਤੇ ਚਾਕੂ ਨਾਲ ਕਈ ਵਾਰ ਕਰ ਦਿੱਤੇ।

ਸ਼ੁਰੂਆਤ ਵਿੱਚ ਪਰਿਵਾਰ ਨੇ ਇਸ ਖੌਫਨਾਕ ਹੱਤਿਆਕਾਂਡ ਨੂੰ ਇੱਕ ਹਾਦਸਾ ਦੱਸ ਕੇ ਪੁਲਿਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਬੀਤੇ ਮੰਗਲਵਾਰ ਦੀ ਸਵੇਰ ਨੂੰ ਪਿਤਾ ਬੱਚੀ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਸਰਕਾਰੀ ਰਾਜਿੰਦਰਾ ਹਸਪਤਾਲ ਲੈ ਕੇ ਪਹੁੰਚਿਆ ਸੀ, ਪਰ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਡਾਕਟਰਾਂ ਨੂੰ ਮਨਘੜਤ ਕਹਾਣੀ ਸੁਣਾਈ ਕਿ ਬੱਚੀ ਘਰ ਵਿੱਚ ਖੇਡਦੇ ਸਮੇਂ ਗਲਤੀ ਨਾਲ ਚਾਕੂ ਉੱਪਰ ਡਿੱਗ ਗਈ ਸੀ। ਪਰ ਜ਼ਖਮਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਸਪਤਾਲ ਪ੍ਰਬੰਧਨ ਨੇ ਮਾਮਲੇ ਨੂੰ ਸ਼ੱਕੀ ਮੰਨਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ।
ਜਦੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਸ਼ੁਰੂਆਤੀ ਪੁੱਛਗਿੱਛ ਦੌਰਾਨ ਪਰਿਵਾਰਕ ਮੈਂਬਰਾਂ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾ ਰਹੇ ਸਨ। ਹਰ ਕੋਈ ਵੱਖੋ-ਵੱਖਰੀ ਗੱਲ ਕਹਿ ਰਿਹਾ ਸੀ, ਜਿਸ ਨਾਲ ਪੁਲਿਸ ਦਾ ਸ਼ੱਕ ਹੋਰ ਡੂੰਘਾ ਹੋ ਗਿਆ। ਸ਼ੁੱਕਰਵਾਰ ਨੂੰ ਜਦੋਂ ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਬੱਚੀ ਦਾ ਪਿਤਾ ਟੁੱਟ ਗਿਆ ਅਤੇ ਉਸਨੇ ਸਾਰੀ ਸੱਚਾਈ ਉਗਲ ਦਿੱਤੀ। ਉਸਨੇ ਦੱਸਿਆ ਕਿ ਉਸਦੀ ਪਤਨੀ ਲਵਪ੍ਰੀਤ ਕੌਰ ਨੇ ਹੀ ਡਿਪ੍ਰੈਸ਼ਨ ਅਤੇ ਗੁੱਸੇ ਵਿੱਚ ਆ ਕੇ ਇਹ ਕਦਮ ਚੁੱਕਿਆ ਹੈ। ਇਸ ਜੋੜੇ ਦਾ ਵਿਆਹ ਸਾਲ 2023 ਵਿੱਚ ਹੋਇਆ ਸੀ। ਫਿਲਹਾਲ ਪੁਲਿਸ ਨੇ ਦੋਸ਼ੀ ਮਾਂ ਲਵਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਖਿਲਾਫ ਹੱਤਿਆ ਤੇ ਸਬੂਤ ਮਿਟਾਉਣ ਦੀਆਂ ਧਾਰਾਵਾਂ ਤਹਿਤ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


---


A heartbreaking incident has come to light from Patiala, Punjab, where a mother suffering from severe depression allegedly stabbed her 21-month-old daughter to death due to continuous crying, after which the police arrested the accused mother.


पंजाब के पटियाला में एक दिल दहला देने वाली घटना सामने आई है, जहां डिप्रेशन की शिकार एक मां ने लगातार रोने से परेशान होकर अपनी 21 महीने की मासूम बच्ची की चाकू मारकर हत्या कर दी, जिसके बाद पुलिस ने आरोपी मां को गिरफ्तार कर लिया है।






ਤਾਜ਼ਾ ਖ਼ਬਰਾਂ
Gallery
Tags
Social Media