:

ਪੰਜਾਬੀ ਸਿੰਗਰ ਇੰਦਰ ਕੌਰ ਦੇ ਕਤਲ ਮਾਮਲੇ 'ਚ 3 ਮੁਲਜ਼ਮ ਗ੍ਰਿਫ਼ਤਾਰ, ਮੁੱਖ ਮੁਲਜ਼ਮ ਸੁਖਵਿੰਦਰ ਅਜੇ ਵੀ ਫ਼ਰਾਰ


ਪੰਜਾਬੀ ਸਿੰਗਰ ਇੰਦਰ ਕੌਰ ਦੇ ਕਤਲ ਮਾਮਲੇ 'ਚ 3 ਮੁਲਜ਼ਮ ਗ੍ਰਿਫ਼ਤਾਰ, ਮੁੱਖ ਮੁਲਜ਼ਮ ਸੁਖਵਿੰਦਰ ਅਜੇ ਵੀ ਫ਼ਰਾਰ


ਲੁਧਿਆਣਾ 

ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਇੰਦਰ ਦੇ ਕਤਲ ਦੇ ਸਨਸਨੀਖੇਜ਼ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੂੰ 2 ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ ਹੈ। ਪੁਲਿਸ ਜਾਂਚ ਮੁਤਾਬਕ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਉਰਫ਼ ਸੁੱਖਾ, ਜੋ ਕਿ ਮੋਗਾ ਦਾ ਰਹਿਣ ਵਾਲਾ ਹੈ, ਇੰਦਰ ਕੌਰ ਨਾਲ ਜ਼ਬਰਦਸਤੀ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਉਸਦਾ ਪਿਤਾ ਪ੍ਰੀਤਮ ਸਿੰਘ ਵੀ ਇਸ ਲਈ ਰਾਜ਼ੀ ਸੀ। ਪਰ ਜਦੋਂ ਇੰਦਰ ਨੂੰ ਪਤਾ ਲੱਗਿਆ ਕਿ ਸੁਖਵਿੰਦਰ ਪਹਿਲਾਂ ਹੀ ਸ਼ਾਦੀਸ਼ੁਦਾ ਹੈ ਅਤੇ ਉਸਦੇ ਦੋ ਬੱਚੇ ਵੀ ਹਨ, ਤਾਂ ਉਸਨੇ ਵਿਆਹ ਤੋਂ ਸਾਫ਼ ਮਨਾ ਕਰ ਦਿੱਤਾ। ਇਸੇ ਰੰਜਿਸ਼ ਤਹਿਤ ਸੁਖਵਿੰਦਰ 8 ਮਈ ਨੂੰ ਕੈਨੇਡਾ ਤੋਂ ਨੇਪਾਲ ਦੇ ਰਸਤੇ ਭਾਰਤ ਆਇਆ ਸੀ।
ਘਟਨਾ ਵਾਲੀ ਰਾਤ 13 ਮਈ ਨੂੰ ਜਦੋਂ ਇੰਦਰ ਕੌਰ ਆਪਣੀ ਫੋਰਡ ਫਿਗੋ ਕਾਰ ਵਿੱਚ ਰਾਸ਼ਨ ਲੈਣ ਗਈ ਸੀ, ਤਾਂ ਸੁਖਵਿੰਦਰ ਨੇ ਸਾਜ਼ਿਸ਼ ਤਹਿਤ ਉਸਨੂੰ ਫ਼ੋਨ ਕਰਕੇ ਨੀਲੋਂ ਨਹਿਰ ਦੇ ਪੁਲ 'ਤੇ ਬੁਲਾਇਆ। ਉੱਥੇ ਸੁਖਵਿੰਦਰ, ਉਸਦਾ ਪਿਤਾ ਪ੍ਰੀਤਮ ਸਿੰਘ ਅਤੇ ਉਸਦੇ ਦੋ ਦੋਸਤ ਕਰਮਜੀਤ ਸਿੰਘ ਤੇ ਰਵਿੰਦਰ ਸਿੰਘ ਰਵੀ ਪਹਿਲਾਂ ਹੀ ਮੌਜੂਦ ਸਨ। ਇਨ੍ਹਾਂ ਸਾਰਿਆਂ ਨੇ ਬੰਦੂਕ ਦੀ ਨੋਕ 'ਤੇ ਇੰਦਰ ਨੂੰ ਕਾਰ ਸਮੇਤ ਅਗਵਾ ਕਰ ਲਿਆ ਅਤੇ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ। ਸਬੂਤ ਮਿਟਾਉਣ ਲਈ ਲਾਸ਼ ਨੂੰ ਨੀਲੋਂ ਨਹਿਰ ਵਿੱਚ ਸੁੱਟ ਦਿੱਤਾ ਅਤੇ ਕਾਰ ਦੀਆਂ ਨੰਬਰ ਪਲੇਟਾਂ ਤੋੜ ਕੇ ਉਸਨੂੰ ਰਾਮਪੁਰ ਪਿੰਡ ਦੇ ਕੋਲ ਨਹਿਰ ਵਿੱਚ ਡੁਬੋ ਦਿੱਤਾ।
ਇੰਦਰ ਦੇ ਭਰਾ ਵੱਲੋਂ 15 ਮਈ ਨੂੰ ਦਿੱਤੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਟੈਕਨੀਕਲ ਜਾਂਚ ਰਾਹੀਂ 16 ਮਈ ਨੂੰ ਪ੍ਰੀਤਮ ਸਿੰਘ ਅਤੇ ਕਰਮਜੀਤ ਸਿੰਘ ਨੂੰ ਕਾਬੂ ਕੀਤਾ। ਕਰਮਜੀਤ ਦੀ ਨਿਸ਼ਾਨਦੇਹੀ 'ਤੇ ਨਹਿਰ ਵਿੱਚੋਂ ਇੰਦਰ ਦੀ ਲਾਸ਼, ਕਾਰ ਅਤੇ ਵਾਰਦਾਤ ਵਿੱਚ ਵਰਤੀ .45 ਬੋਰ ਦੀ ਪਿਸਤੌਲ ਬਰਾਮਦ ਕੀਤੀ ਗਈ। ਇਸ ਤੋਂ ਬਾਅਦ 19 ਮਈ ਨੂੰ ਤੀਜੇ ਮੁਲਜ਼ਮ ਰਵਿੰਦਰ ਸਿੰਘ ਰਵੀ ਨੂੰ .30 ਬੋਰ ਦੀ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਫੜੇ ਗਏ ਤਿੰਨੋਂ ਮੁਲਜ਼ਮ ਟੈਕਸੀ ਡਰਾਈਵਰ ਹਨ ਅਤੇ ਇਨ੍ਹਾਂ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ। ਮੁੱਖ ਮੁਲਜ਼ਮ ਸੁਖਵਿੰਦਰ ਅਜੇ ਵੀ ਫ਼ਰਾਰ ਹੈ, ਜਿਸ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਪੁਲਿਸ ਦਾਅਵਾ ਕਰ ਰਹੀ ਹੈ।


---


The Ludhiana Police has arrested three accused, including the father and friend, in connection with the murder of Punjabi singer Inder Kaur. Investigation revealed that the main accused Sukhwinder, who is still absconding, plotted the murder after the singer refused to marry him upon learning about his first marriage.


पंजाबी सिंगर इंदर कौर की हत्या के मामले में लुधियाना पुलिस ने पिता और दोस्तों सहित 3 आरोपियों को गिरफ्तार किया है। पुलिस जांच में सामने आया है कि मुख्य आरोपी सुखविंदर (जो अभी फरार है) ने सिंगर द्वारा शादी से इनकार करने पर इस वारदात को अंजाम दिया था।



ਤਾਜ਼ਾ ਖ਼ਬਰਾਂ
Gallery
Tags
Social Media