:

ਜਲੰਧਰ 'ਚ ਬੇਕਾਬੂ ਟਿੱਪਰ ਦਰੱਖਤ ਨਾਲ ਟਕਰਾਇਆ: ਬਿਜਲੀ ਗੁੱਲ, ਸੜਕ ਜਾਮ ਅਤੇ ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਦੋਸ਼


ਜਲੰਧਰ 'ਚ ਬੇਕਾਬੂ ਟਿੱਪਰ ਦਰੱਖਤ ਨਾਲ ਟਕਰਾਇਆ: ਬਿਜਲੀ ਗੁੱਲ, ਸੜਕ ਜਾਮ ਅਤੇ ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਦੋਸ਼


ਜਲੰਧਰ

ਜਲੰਧਰ ਦੇ ਸ਼ੇਰ ਸਿੰਘ ਕਾਲੋਨੀ ਤੋਂ ਨਾਲਾ ਪੁਲ ਵੱਲ ਜਾਣ ਵਾਲੇ ਮੁੱਖ ਮਾਰਗ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਟਿੱਪਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਇੱਕ ਵੱਡੇ ਦਰੱਖਤ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦਰੱਖਤ ਦੇ ਵੱਡੇ-ਵੱਡੇ ਟਹਿਣੀਆਂ ਟੁੱਟ ਕੇ ਸੜਕ 'ਤੇ ਡਿੱਗ ਗਈਆਂ। ਇਸ ਹਾਦਸੇ ਕਾਰਨ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਵੀ ਇਸ ਦੀ ਲਪੇਟ ਵਿੱਚ ਆ ਗਈਆਂ, ਜਿਸ ਕਾਰਨ ਪੂਰਾ ਰਸਤਾ ਬੰਦ ਹੋ ਗਿਆ। ਸੜਕ 'ਤੇ ਮਲਬਾ ਖਿੰਡਣ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ।
ਹਾਦਸੇ ਦੇ ਤੁਰੰਤ ਬਾਅਦ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ 'ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਨੂੰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ।
ਮੌਕੇ 'ਤੇ ਮੌਜੂਦ ਸਥਾਨਕ ਨਿਵਾਸੀ ਲਾਡੀ ਨੇ ਦੱਸਿਆ ਕਿ ਇਹ ਟਿੱਪਰ ਉਨ੍ਹਾਂ ਦੀ ਗੱਡੀ ਤੋਂ ਮਹਿਜ਼ 10 ਫੁੱਟ ਦੀ ਦੂਰੀ 'ਤੇ ਸੀ। ਇਸ ਦੌਰਾਨ ਸੜਕ ਕਿਨਾਰੇ ਲੰਘ ਰਹੇ ਇੱਕ ਪ੍ਰਵਾਸੀ ਰੇਹੜੀ ਵਾਲੇ ਦੇ ਕੋਲੋਂ ਇਹ ਵਾਹਨ ਸਿਰਫ਼ 8-10 ਇੰਚ ਦੇ ਫਾਸਲੇ ਤੋਂ ਲੰਘਿਆ, ਜਿਸ ਕਾਰਨ ਉਸ ਦੀ ਜਾਨ ਬਾਲ-ਬਾਲ ਬਚੀ। ਹਾਲਾਂਕਿ, ਦਰੱਖਤ ਦੀਆਂ ਟਹਿਣੀਆਂ ਟੁੱਟ ਕੇ ਡਿੱਗਣ ਕਾਰਨ ਇੱਕ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਹਾਦਸੇ ਤੋਂ ਬਾਅਦ ਸੜਕ ਦੇ ਦੋਵਾਂ ਪਾਸਿਆਂ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਕਈ ਚਾਲਕਾਂ ਨੂੰ ਮਜ਼ਬੂਰਨ ਵਾਪਸ ਮੁੜਨਾ ਪਿਆ।
ਲੋਕਾਂ ਨੇ ਦੋਸ਼ ਲਾਇਆ ਕਿ ਐਮਰਜੈਂਸੀ ਸਥਿਤੀ ਦੇ ਬਾਵਜੂਦ ਬਿਜਲੀ ਵਿਭਾਗ ਦੇ ਜੇਈ (JE) ਅਤੇ ਐਸਡੀਓ (SDO) ਵੱਲੋਂ ਫ਼ੋਨ ਨਹੀਂ ਚੁੱਕੇ ਜਾ ਰਹੇ। ਬਿਜਲੀ ਦੇ ਖੰਭੇ ਅਤੇ ਤਾਰਾਂ ਟੁੱਟਣ ਕਾਰਨ ਪੂਰਾ ਇਲਾਕਾ ਹਨੇਰੇ ਵਿੱਚ ਡੁੱਬਿਆ ਹੋਇਆ ਹੈ। ਸੜਕ 'ਤੇ ਹਾਲੇ ਵੀ ਕੁਝ ਭਾਰੀ ਟਹਿਣੀਆਂ ਹਵਾ ਵਿੱਚ ਲਟਕ ਰਹੀਆਂ ਹਨ, ਜੋ ਕਿਸੇ ਵੇਲੇ ਵੀ ਡਿੱਗ ਸਕਦੀਆਂ ਹਨ। ਮੌਕੇ 'ਤੇ ਕੋਈ ਚੇਤਾਵਨੀ ਬੋਰਡ ਜਾਂ ਬੈਰੀਕੇਡ ਨਾ ਹੋਣ ਕਾਰਨ ਹੋਰ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਮਲਬਾ ਹਟਾ ਕੇ ਰਸਤਾ ਸਾਫ਼ ਕੀਤਾ ਜਾਵੇ।


---


In Jalandhar, a speeding tipper lost control and crashed into a tree, causing power outages, a major traffic jam, and public anger over administrative negligence.


जालंधर में एक तेज रफ्तार टिप्पर अनियंत्रित होकर पेड़ से टकरा गया, जिससे इलाके की बिजली गुल हो गई, लंबा जाम लग गया और प्रशासनिक लापरवाही को लेकर स्थानीय लोगों में भारी रोष है।


ਤਾਜ਼ਾ ਖ਼ਬਰਾਂ
Gallery
Tags
Social Media