ਪਲਸ ਆਕਸੀਮੀਟਰ 'ਚੋਂ ਰੰਗਭੇਦ ਖ਼ਤਮ ਕਰਨ ਵਾਲੀ ਪੰਜਾਬਣ ਧੀ ਗੁਰਨੂਰ ਕੌਰ ਨੇ ਕੈਨੇਡਾ ਵਿੱਚ ਗੱਡੇ ਸਫ਼ਲਤਾ ਦੇ ਝੰਡੇ
- Admin Default
- 03 Jun, 2026 15:07
ਪਲਸ ਆਕਸੀਮੀਟਰ 'ਚੋਂ ਰੰਗਭੇਦ ਖ਼ਤਮ ਕਰਨ ਵਾਲੀ ਪੰਜਾਬਣ ਧੀ ਗੁਰਨੂਰ ਕੌਰ ਨੇ ਕੈਨੇਡਾ ਵਿੱਚ ਗੱਡੇ ਸਫ਼ਲਤਾ ਦੇ ਝੰਡੇ
ਓਨਟਾਰੀਓ
ਕੈਨੇਡਾ ਵਿੱਚ ਰਹਿਣ ਵਾਲੀ ਪੰਜਾਬੀ ਮੂਲ ਦੀ 17 ਸਾਲਾ ਵਿਦਿਆਰਥਣ ਗੁਰਨੂਰ ਕੌਰ ਨੇ ਮੈਡੀਕਲ ਜਗਤ ਵਿੱਚ ਇੱਕ ਇਤਿਹਾਸਕ ਕਾਰਨਾਮਾ ਕਰ ਵਿਖਾਇਆ ਹੈ। ਗੁਰਨੂਰ ਨੇ ਹਸਪਤਾਲਾਂ ਵਿੱਚ ਵਰਤੇ ਜਾਣ ਵਾਲੇ ਪਲਸ ਆਕਸੀਮੀਟਰ ਦੀ 53 ਸਾਲ ਪੁਰਾਣੀ ਵੱਡੀ ਖਾਮੀ (ਗਲਤੀ) ਨੂੰ ਸੁਧਾਰ ਦਿੱਤਾ ਹੈ। ਹੁਣ ਤੱਕ ਇਹ ਮਸ਼ੀਨ ਗੋਰੇ ਰੰਗ ਦੇ ਲੋਕਾਂ ਦਾ ਆਕਸੀਜਨ ਲੈਵਲ ਤਾਂ ਬਿਲਕੁਲ ਸਹੀ ਦੱਸਦੀ ਸੀ, ਪਰ ਕਾਲੇ ਜਾਂ ਸਾਂਵਲੇ ਰੰਗ ਦੇ ਲੋਕਾਂ ਦੀ ਰੀਡਿੰਗ ਵਿੱਚ 2% ਤੋਂ 5% ਤੱਕ ਦੀ ਗਲਤੀ ਹੁੰਦੀ ਸੀ। ਇਸ ਰੰਗਭੇਦ ਕਾਰਨ ਡਾਕਟਰਾਂ ਨੂੰ ਮਰੀਜ਼ ਦੀ ਅਸਲੀ ਹਾਲਤ ਦਾ ਪਤਾ ਨਹੀਂ ਸੀ ਲੱਗਦਾ, ਜੋ ਕਿ ਕਈ ਵਾਰ ਜਾਨਲੇਵਾ ਸਾਬਤ ਹੁੰਦਾ ਸੀ।
ਗੁਰਨੂਰ ਨੇ ਆਪਣੀ ਖੋਜ ਦੌਰਾਨ ਪਾਇਆ ਕਿ ਪੁਰਾਣਾ ਸਿਸਟਮ 'ਬੀਅਰ-ਲੈਂਬਰਟ ਲਾਅ' ਦੇ ਸਿਧਾਂਤ 'ਤੇ ਕੰਮ ਕਰਦਾ ਸੀ, ਜਿਸ ਵਿੱਚ ਮੰਨਿਆ ਜਾਂਦਾ ਸੀ ਕਿ ਚਮੜੀ ਦਾ ਰੰਗ (ਮੈਲੇਨਿਨ ਪਿਗਮੈਂਟ) ਇੱਕ ਸਥਿਰ ਕੰਪੋਨੈਂਟ ਹੈ। ਪਰ ਅਸਲੀਅਤ ਵਿੱਚ ਗੂੜ੍ਹੇ ਰੰਗ ਦੀ ਚਮੜੀ ਵਿੱਚ ਮੌਜੂਦ ਮੈਲੇਨਿਨ ਲਾਈਟ ਨੂੰ ਬਹੁਤ ਜ਼ਿਆਦਾ ਬਿਖੇਰ ਦਿੰਦਾ ਹੈ, ਜਿਸ ਨੂੰ ਪੁਰਾਣਾ ਗਣਿਤਕ ਮਾਡਲ ਨਜ਼ਰਅੰਦਾਜ਼ ਕਰ ਦਿੰਦਾ ਸੀ। ਦੁਨੀਆ ਭਰ ਦੇ ਵਿਗਿਆਨੀ ਇਸ ਨੂੰ 'ਡਾਟਾ ਦੀ ਕਮੀ' ਮੰਨ ਕੇ ਸਾਂਵਲੇ ਲੋਕਾਂ ਦਾ ਡਾਟਾ ਇਕੱਠਾ ਕਰਨ ਵਿੱਚ ਜੁਟੇ ਹੋਏ ਸਨ।
11ਵੀਂ ਜਮਾਤ ਦੀ ਵਿਦਿਆਰਥਣ ਗੁਰਨੂਰ ਨੇ ਇਸ ਘਿਸੀ-ਪਿਟੀ ਸੋਚ ਤੋਂ ਹਟ ਕੇ ਕਾਰਡੀਅਕ ਮਾਡਲ ਦੇ ਗਣਿਤਕ ਫਾਰਮੂਲੇ ਦੀ ਡੂੰਘਾਈ ਨਾਲ ਸਟੱਡੀ ਕੀਤੀ। ਉਸ ਨੇ ਖੋਜਿਆ ਕਿ ਮੌਜੂਦਾ ਫਾਰਮੂਲੇ ਵਿੱਚੋਂ ਇੱਕ ਬਹੁਤ ਹੀ ਮਹੱਤਵਪੂਰਨ ਟਰਮ ਗਾਇਬ ਸੀ। ਗੁਰਨੂਰ ਨੇ ਆਪਣੀ ਬੁੱਧੀਮਾਨੀ ਨਾਲ ਇਸ ਬੁਨਿਆਦੀ ਗਣਿਤਕ ਢਾਂਚੇ ਨੂੰ ਸੁਧਾਰ ਕੇ 'ਇਗੇਨਪਲਸ' (EquiPulse) ਨਾਮ ਦਾ ਇੱਕ ਨਵਾਂ ਫਾਰਮੂਲਾ ਤਿਆਰ ਕੀਤਾ ਹੈ। ਇਹ ਨਵਾਂ ਸਿਸਟਮ ਚਮੜੀ ਦੇ ਰੰਗ ਦਾ ਭੇਦ ਕੀਤੇ ਬਿਨਾਂ ਹਰ ਇਨਸਾਨ ਦੇ ਸਰੀਰ ਦਾ ਆਕਸੀਜਨ ਲੈਵਲ 100% ਸਹੀ ਦੱਸੇਗਾ। ਇਸ ਸ਼ਾਨਦਾਰ ਇਨੋਵੇਸ਼ਨ ਲਈ ਗੁਰਨੂਰ ਨੂੰ ਕੈਨੇਡਾ ਦੇ ਸਭ ਤੋਂ ਵੱਡੇ ਨੈਸ਼ਨਲ ਸਾਇੰਸ ਫੇਅਰ ਵਿੱਚ 'ਬੈਸਟ ਪ੍ਰੋਜੈਕਟ ਅਵਾਰਡ ਫਾਰ ਇਨੋਵੇਸ਼ਨ' ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਨਾਲ ਪੂਰੀ ਦੁਨੀਆ ਵਿੱਚ ਪੰਜਾਬ ਦਾ ਨਾਂ ਰੌਸ਼ਨ ਹੋਇਆ ਹੈ।
---
Gurnoor Kaur, a 17-year-old Punjabi-origin student in Canada, fixes a 53-year-old racial bias in pulse oximeters. Her new mathematical formula 'EquiPulse' ensures 100% accurate oxygen readings for all skin tones, winning the Best Project Award for Innovation at Canada's National Science Fair.
कनाडा में रहने वाली पंजाब मूल की 17 वर्षीय छात्रा गुरनूर कौर ने पल्स ओक्सीमीटर में पिछले 53 सालों से चली आ रही रंगभेद की खामी को दूर किया है। उनके द्वारा विकसित 'इगेनपल्स' गणितीय फॉर्मूला अब बिना किसी त्वचा के रंग के भेदभाव के 100% सटीक ऑक्सीजन लेवल बताएगा। इस ऐतिहासिक खोज के लिए उन्हें कनाडा के नेशनल साइंस फेयर में बेस्ट प्रोजेक्ट अवार्ड से सम्मानित किया गया है।