ਜਲੰਧਰ 'ਚ ਪੁਲਿਸ ਮੁਕਾਬਲੇ ਦੌਰਾਨ ਅਟੈਂਪਟ ਟੂ ਮਰਡਰ ਕੇਸ ਦਾ ਮੁਲਜ਼ਮ ਹਲਾਕ, ਪਰਿਵਾਰ ਨੇ ਲਾਏ ਗੰਭੀਰ ਆਰੋਪ
- Admin Default
- 06 Jun, 2026 08:48
ਜਲੰਧਰ 'ਚ ਪੁਲਿਸ ਮੁਕਾਬਲੇ ਦੌਰਾਨ ਅਟੈਂਪਟ ਟੂ ਮਰਡਰ ਕੇਸ ਦਾ ਮੁਲਜ਼ਮ ਹਲਾਕ, ਪਰਿਵਾਰ ਨੇ ਲਾਏ ਗੰਭੀਰ ਆਰੋਪ
ਜਲੰਧਰ
ਜਲੰਧਰ ਦੇ ਮਹਿਤਪੁਰ ਥਾਣੇ ਅਧੀਨ ਪੈਂਦੇ ਪਿੰਡ ਬੰਗੀਵਾਲ ਵਿੱਚ ਅਟੈਂਪਟ ਟੂ ਮਰਡਰ (ਇਰਾਦਾ-ਏ-ਕਤਲ) ਮਾਮਲੇ ਦੇ ਇੱਕ ਲੋੜੀਂਦੇ ਮੁਲਜ਼ਮ ਦੀ ਪੁਲਿਸ ਕਾਰਵਾਈ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਲਵੀ ਵਜੋਂ ਹੋਈ ਹੈ, ਜੋ ਕਿ ਮਹਿਤਪੁਰ ਦਾ ਰਹਿਣ ਵਾਲਾ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲਵਪ੍ਰੀਤ ਆਪਣੇ ਘਰ ਆਇਆ ਹੋਇਆ ਹੈ, ਜਿਸ ਦੇ ਆਧਾਰ 'ਤੇ ਥਾਣਾ ਮਹਿਤਪੁਰ ਦੇ ਐਸ.ਐਚ.ਓ. ਅਮਨ ਸੈਣੀ ਪੁਲਿਸ ਟੀਮ ਸਮੇਤ ਉਸ ਨੂੰ ਗ੍ਰਿਫ਼ਤਾਰ ਕਰਨ ਪਹੁੰਚੇ ਸਨ। ਇਸ ਦੌਰਾਨ ਉੱਥੇ ਮੌਜੂਦ ਮੁਲਜ਼ਮ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਦੀ ਪੁਲਿਸ ਨਾਲ ਬਹਿਸ ਹੋ ਗਈ, ਜੋ ਦੇਖਦੇ ਹੀ ਦੇਖਦੇ ਹੱਥੋਪਾਈ ਵਿੱਚ ਬਦਲ ਗਈ।
ਪੁਲਿਸ ਦਾ ਦਾਅਵਾ ਹੈ ਕਿ ਹੰਗਾਮੇ ਦੌਰਾਨ ਭੀੜ ਵਿੱਚੋਂ ਕਿਸੇ ਅਣਪਛਾਤੇ ਵਿਅਕਤੀ ਨੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਅਤੇ ਆਤਮ-ਰੱਖਿਆ ਵਿੱਚ ਪੁਲਿਸ ਵੱਲੋਂ ਵੀ ਦੋ ਰਾਊਂਡ ਫਾਇਰ ਕੀਤੇ ਗਏ। ਇਸ ਕਰਾਸ ਫਾਇਰਿੰਗ ਦੌਰਾਨ ਇੱਕ ਗੋਲੀ ਲਵਪ੍ਰੀਤ ਦੀ ਲੱਤ ਵਿੱਚ ਲੱਗ ਗਈ। ਉਸ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਨਕੋਦਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ਤੋਂ ਗੋਲੀ ਦਾ ਖੋਲ ਵੀ ਬਰਾਮਦ ਕੀਤਾ ਹੈ।
ਦੂਜੇ ਪਾਸੇ, ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਦੇ ਦਾਅਵਿਆਂ ਨੂੰ ਨਕਾਰਦਿਆਂ ਗੰਭੀਰ ਆਰੋਪ ਲਗਾਏ ਹਨ। ਲਵਪ੍ਰੀਤ ਦੇ ਚਾਚਾ ਛਿੰਦਾ ਸਿੰਘ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਆਈ ਤਾਂ ਲਵਪ੍ਰੀਤ ਬਾਥਰੂਮ ਵਿੱਚ ਸੀ। ਜਿਵੇਂ ਹੀ ਉਹ ਬਾਥਰੂਮ ਤੋਂ ਬਾਹਰ ਆਇਆ, ਤਾਂ ਸਿਵਲ ਕੱਪੜਿਆਂ ਵਿੱਚ ਆਏ ਐਸ.ਐਚ.ਓ. ਦੇ ਗੰਨਮੈਨ ਨੇ ਉਸ 'ਤੇ ਪਿੱਛੋਂ ਗੋਲੀਆਂ ਚਲਾ ਦਿੱਤੀਆਂ, ਜੋ ਉਸ ਦੀ ਜਾਂਘ ਦੇ ਉਪਰਲੇ ਹਿੱਸੇ ਵਿੱਚ ਲੱਗੀਆਂ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
---
Jalandhar Police Encounter: Attempt to murder accused Lovepreet alias Lavi killed in a controversial police encounter in Mehatpur, Jalandhar, triggering family allegations of one-sided shooting.
जालंधर पुलिस
एनकाउंटर: जालंधर के मेहतपुर में मर्डर केस का आरोपी लवप्रीत उर्फ लवी पुलिस मुठभेड़ के दौरान मारा गया, परिजनों ने पुलिस पर पीछे से गोली मारने का आरोप लगाया।