:

ਏਅਰ ਇੰਡੀਆ ਦੀ ਫਲਾਈਟ 'ਚ ਹੰਗਾਮਾ: ਯਾਤਰੀ ਨੇ ਮੁੱਕੇ ਮਾਰ ਕੇ ਤੋੜਿਆ ਖਿੜਕੀ ਦਾ ਸ਼ੀਸ਼ਾ, 30 ਦਿਨਾਂ ਲਈ ਨੋ-ਫਲਾਈ ਲਿਸਟ 'ਚ ਸ਼ਾਮਲ


ਏਅਰ ਇੰਡੀਆ ਦੀ ਫਲਾਈਟ 'ਚ ਹੰਗਾਮਾ: ਯਾਤਰੀ ਨੇ ਮੁੱਕੇ ਮਾਰ ਕੇ ਤੋੜਿਆ ਖਿੜਕੀ ਦਾ ਸ਼ੀਸ਼ਾ, 30 ਦਿਨਾਂ ਲਈ ਨੋ-ਫਲਾਈ ਲਿਸਟ 'ਚ ਸ਼ਾਮਲ


ਚੰਡੀਗੜ੍ਹ/ਦਿੱਲੀ



ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ (AI-1879) ਵਿੱਚ ਬੀਤੇ ਐਤਵਾਰ ਨੂੰ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਫਲਾਈਟ ਦੇ ਹਵਾ ਵਿੱਚ ਹੋਣ ਦੌਰਾਨ ਇੱਕ ਯਾਤਰੀ ਨੇ ਅਚਾਨਕ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਫਲਾਈਟ ਕਰੂ ਦੇ ਮੈਂਬਰਾਂ ਨਾਲ ਬਦਤਮੀਜ਼ੀ ਕੀਤੀ। ਗੱਲ ਇੱਥੇ ਹੀ ਖਤਮ ਨਹੀਂ ਹੋਈ, ਉਸ ਯਾਤਰੀ ਨੇ ਆਪਣੀ ਸੀਟ ਤੋਂ ਉੱਠ ਕੇ ਖਿੜਕੀ ਦੇ ਸ਼ੀਸ਼ੇ 'ਤੇ ਜ਼ੋਰ-ਜ਼ੋਰ ਨਾਲ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਖਿੜਕੀ ਦਾ ਅੰਦਰੂਨੀ ਸ਼ੀਸ਼ਾ ਚਟਕ ਗਿਆ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਵੇਲੇ ਜਹਾਜ਼ ਦਿੱਲੀ ਹਵਾਈ ਅੱਡੇ 'ਤੇ ਲੈਂਡ ਹੋਣ ਵਾਲਾ ਸੀ ਅਤੇ ਸਾਰੇ ਯਾਤਰੀ ਸੀਟ ਬੈਲਟ ਬੰਨ੍ਹ ਕੇ ਬੈਠੇ ਹੋਏ ਸਨ।
ਕੈਬਿਨ ਕਰੂ ਦੇ ਮੈਂਬਰਾਂ ਨੇ ਸੂਝ-ਬੂਝ ਦਿਖਾਉਂਦੇ ਹੋਏ ਯਾਤਰੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਹਾਜ਼ ਨੂੰ ਦਿੱਲੀ ਏਅਰਪੋਰਟ 'ਤੇ ਸੁਰੱਖਿਅਤ ਲੈਂਡ ਕਰਵਾਇਆ। ਲੈਂਡਿੰਗ ਹੁੰਦੇ ਹੀ ਸੀ.ਆਈ.ਐਸ.ਐਫ. (CISF) ਦੇ ਜਵਾਨਾਂ ਨੇ ਜਹਾਜ਼ ਦੇ ਅੰਦਰ ਦਾਖਲ ਹੋ ਕੇ ਦੋਸ਼ੀ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ। ਅਗਲੇ ਦਿਨ ਸਵੇਰੇ ਉਸ ਨੇ ਦਿੱਲੀ ਏਅਰਪੋਰਟ ਦੇ ਟਰਮੀਨਲ-3 ਤੋਂ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਦੁਬਾਰਾ ਦਬੋਚ ਲਿਆ।
ਏਅਰਲਾਈਨ ਦੇ ਬੁਲਾਰੇ ਮੁਤਾਬਕ ਯਾਤਰੀਆਂ ਅਤੇ ਸਟਾਫ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਸਬੰਧੀ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ (DGCA) ਨੂੰ ਰਿਪੋਰਟ ਸੌਂਪ ਦਿੱਤੀ ਗਈ ਹੈ। ਯਾਤਰੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ 'ਤੇ ਬੀਮਾਰ ਹੈ ਅਤੇ ਮੈਡੀਕਲ ਜਾਂਚ ਵਿੱਚ ਵੀ ਉਹ ਅਨਫਿਟ ਪਾਇਆ ਗਿਆ ਹੈ। ਫਿਲਹਾਲ ਏਅਰਲਾਈਨ ਨੇ ਕਾਰਵਾਈ ਕਰਦੇ ਹੋਏ ਯਾਤਰੀ ਨੂੰ 30 ਦਿਨਾਂ ਲਈ 'ਨੋ-ਫਲਾਈ ਲਿਸਟ' ਵਿੱਚ ਪਾ ਦਿੱਤਾ ਹੈ, ਜਿਸ ਨੂੰ ਡੀ.ਜੀ.ਸੀ.ਏ. ਦੀ ਮਨਜ਼ੂਰੀ ਤੋਂ ਬਾਅਦ 6 ਮਹੀਨਿਆਂ ਤੱਕ ਵਧਾਇਆ ਜਾ ਸਕਦਾ ਹੈ


---


An Air India flight from Chandigarh to Delhi witnessed chaos after a passenger created a scene mid-air, misbehaved with the crew, and cracked the window pane by punching it. The passenger was detained by CISF upon landing and has been placed on a 30-day no-fly list due to unruly behavior.


चंडीगढ़ से दिल्ली जा रही एयर इंडिया की फ्लाइट में एक यात्री ने हवा में हंगामा करते हुए चालक दल से बदसलूकी की और मुक्के मारकर खिड़की का शीशा चटका दिया। दिल्ली में सुरक्षित लैंडिंग के बाद सीआईएसएफ ने यात्री को हिरासत में लिया, जिसके बाद उसे 30 दिनों के लिए नो-फ्लाई लिस्ट में डाल दिया गया है।


ਤਾਜ਼ਾ ਖ਼ਬਰਾਂ
Gallery
Tags
Social Media