ਲਕਸਮਬਰਗ ਭੇਜਣ ਦੇ ਨਾਂ 'ਤੇ ਫਰੀਦਾਬਾਦ ਦੇ ਨੌਜਵਾਨ ਨਾਲ ਠੱਗੀ, ਮੋਹਾਲੀ ਦੀ ਕੰਪਨੀ ਖਿਲਾਫ ਮਾਮਲਾ ਦਰਜ
- Admin Default
- 23 Jun, 2026 10:52
ਲਕਸਮਬਰਗ ਭੇਜਣ ਦੇ ਨਾਂ 'ਤੇ ਫਰੀਦਾਬਾਦ ਦੇ ਨੌਜਵਾਨ ਨਾਲ ਠੱਗੀ, ਮੋਹਾਲੀ ਦੀ ਕੰਪਨੀ ਖਿਲਾਫ ਮਾਮਲਾ ਦਰਜ
ਮੋਹਾਲੀ
ਮੋਹਾਲੀ ਵਿੱਚ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਫਰੀਦਾਬਾਦ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਲਕਸਮਬਰਗ ਭੇਜਣ ਅਤੇ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਠੱਗ ਲਿਆ ਗਿਆ। ਪੁਲਿਸ ਨੇ ਪੀੜਤ ਸੁਖਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਮੋਹਾਲੀ ਸਥਿਤ ਇੱਕ ਕੰਪਨੀ ਦੇ ਸੰਚਾਲਕ ਜਤਿੰਦਰ ਸਿੰਘ ਖਿਲਾਫ ਐਨਆਰਆਈ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ।
ਮਾਮਲੇ ਅਨੁਸਾਰ, ਜੂਨ 2025 ਵਿੱਚ ਸੁਖਵਿੰਦਰ ਨੇ ਲਕਸਮਬਰਗ ਜਾਣ ਲਈ ਮੋਹਾਲੀ ਦੀ ਇੱਕ ਕੰਪਨੀ ਨਾਲ ਸੰਪਰਕ ਕੀਤਾ ਸੀ। ਉੱਥੇ ਅੰਜਲੀ ਨਾਂ ਦੀ ਇੱਕ ਮਹਿਲਾ ਏਜੰਟ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਕੁੱਲ ਖਰਚਾ 5 ਲੱਖ ਰੁਪਏ ਹੋਵੇਗਾ, ਜਿਸ ਵਿੱਚੋਂ ਭਾਰਤ ਵਿੱਚ ਸਿਰਫ 1.50 ਲੱਖ ਰੁਪਏ ਦੇਣੇ ਪੈਣਗੇ। ਵਿਸ਼ਵਾਸ ਜਿੱਤਣ ਲਈ ਏਜੰਟਾਂ ਨੇ ਉਸ ਨੂੰ ਇੱਕ ਫਰਜ਼ੀ ਆਫਰ ਲੈਟਰ ਵੀ ਦਿਖਾਇਆ, ਹਾਲਾਂਕਿ ਉਸ ਦੀ ਕੋਈ ਕਾਪੀ ਜਾਂ ਫੋਟੋ ਨਹੀਂ ਲੈਣ ਦਿੱਤੀ। ਸੁਖਵਿੰਦਰ ਨੇ ਕੁੱਲ 1,55,000 ਰੁਪਏ ਨਕਦ ਅਤੇ ਚੈੱਕਾਂ ਰਾਹੀਂ ਅਦਾ ਕਰ ਦਿੱਤੇ।
ਠੱਗੀ ਦਾ ਅਸਲੀ ਖੁਲਾਸਾ ਉਦੋਂ ਹੋਇਆ ਜਦੋਂ ਸੁਖਵਿੰਦਰ ਨੂੰ ਇੱਕ ਕਾਲ ਆਈ, ਜਿਸ ਨੂੰ ਵੈਰੀਫਿਕੇਸ਼ਨ ਕਾਲ ਦੱਸਿਆ ਗਿਆ ਸੀ, ਪਰ ਬਾਅਦ ਵਿੱਚ ਉਸ ਨੂੰ ਰਿਜੈਕਟ ਕਰ ਦਿੱਤਾ ਗਿਆ। ਜਦੋਂ ਪੀੜਤ ਨੇ ਆਪਣੇ ਪੈਸੇ ਵਾਪਸ ਮੰਗੇ, ਤਾਂ ਉਸ ਨੂੰ ਦਫਤਰ ਦੇ ਗੇੜੇ ਮਰਵਾਏ ਗਏ। ਬਹੁਤ ਦਬਾਅ ਪਾਉਣ ਤੋਂ ਬਾਅਦ, ਉਸ ਨੂੰ 10 ਹਜ਼ਾਰ ਰੁਪਏ ਨਕਦ ਅਤੇ ਬਾਕੀ ਰਕਮ ਲਈ ਚੈੱਕ ਦਿੱਤੇ ਗਏ, ਜੋ ਬੈਂਕ ਵਿੱਚ ਲਗਾਉਣ 'ਤੇ ਬਾਊਂਸ ਹੋ ਗਏ।
ਪੀੜਤ ਨੇ ਦੱਸਿਆ ਕਿ ਦਫਤਰ ਵਿੱਚ ਉਸ ਦੀ ਮੁਲਾਕਾਤ 'ਵਿੱਕੀ' ਨਾਂ ਦੇ ਵਿਅਕਤੀ ਨਾਲ ਕਰਵਾਈ ਗਈ, ਜਿਸ ਨੇ ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਕਾਫੀ ਵਿਵਾਦ ਤੋਂ ਬਾਅਦ, ਪੀੜਤ ਨੂੰ ਹੁਣ ਤੱਕ ਸਿਰਫ 70,000 ਰੁਪਏ ਹੀ ਵਾਪਸ ਮਿਲੇ ਹਨ। ਬਾਕੀ ਬਚਦੇ 85,000 ਰੁਪਏ ਦੇਣ ਤੋਂ ਮੁਲਜ਼ਮਾਂ ਨੇ ਸਾਫ ਇਨਕਾਰ ਕਰ ਦਿੱਤਾ ਅਤੇ ਪੀੜਤ ਨੂੰ ਧਮਕੀਆਂ ਵੀ ਦਿੱਤੀਆਂ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 316(2), 318(4) ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
---
Fraud in the name of sending to Luxembourg from Mohali. Case registered against the company operator for duping a youth from Haryana.
मोहाली से लक्जमबर्ग भेजने के नाम पर धोखाधड़ी। हरियाणा के युवक को नौकरी दिलाने के बहाने ठगने वाली कंपनी के संचालक पर मामला दर्ज।