:

ਕਾਦੀਆਂ 'ਚ ਅਕਾਲੀ ਦਲ ਨੂੰ ਵੱਡਾ ਝਟਕਾ: ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ 'ਆਪ' ਵਿੱਚ ਹੋਏ ਸ਼ਾਮਲ


ਕਾਦੀਆਂ 'ਚ ਅਕਾਲੀ ਦਲ ਨੂੰ ਵੱਡਾ ਝਟਕਾ: ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ 'ਆਪ' ਵਿੱਚ ਹੋਏ ਸ਼ਾਮਲ


ਕਾਦੀਆਂ


ਪੰਜਾਬ ਦੀ ਸਿਆਸਤ ਵਿੱਚ ਵੀਰਵਾਰ ਨੂੰ ਉਸ ਵੇਲੇ ਇੱਕ ਬਹੁਤ ਵੱਡਾ ਸਿਆਸੀ ਉਲਟਫੇਰ ਦੇਖਣ ਨੂੰ ਮਿਲਿਆ, ਜਦੋਂ ਕਾਦੀਆਂ ਹਲਕੇ ਤੋਂ ਸ਼ਿਰੋਮਣੀ ਅਕਾਲੀ ਦਲ ਦੇ ਮੁੱਖ ਚਿਹਰੇ ਅਤੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ (ਆਪ) ਦਾ ਪੱਲਾ ਫੜ ਲਿਆ। ਗੁਰਇਕਬਾਲ ਸਿੰਘ ਮਾਹਲ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਸਮੀ ਤੌਰ 'ਤੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ਮਾਹਲ ਦੇ ਇਸ ਅਚਾਨਕ ਲਏ ਫ਼ੈਸਲੇ ਨੂੰ ਕਾਦੀਆਂ ਖੇਤਰ ਵਿੱਚ ਸ਼ਿਰੋਮਣੀ ਅਕਾਲੀ ਦਲ ਲਈ ਇੱਕ ਬਹੁਤ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਿ ਹੈ। ਇਸ ਬਦਲਾਅ ਤੋਂ ਬਾਅਦ ਹਲਕੇ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਅਤੇ ਨਵੇਂ ਸਿਆਸੀ ਸਮੀਕਰਨਾਂ ਨੂੰ ਲੈ ਕੇ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਹੋਈਆਂ ਕਾਦੀਆਂ ਨਗਰ ਕੌਂਸਲ ਚੋਣਾਂ ਵਿੱਚ ਸ਼ਿਰੋਮਣੀ ਅਕਾਲੀ ਦਲ ਨੇ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਚੋਣ ਨਤੀਜਿਆਂ ਨੂੰ ਅਕਾਲੀ ਦਲ ਲਈ ਇੱਕ ਵੱਡੀ ਸਫ਼ਲਤਾ ਵਜੋਂ ਦੇਖਿਆ ਜਾ ਰਿਹਾ ਸੀ। ਅਜਿਹੇ ਮਾਹੌਲ ਵਿੱਚ, ਚੋਣਾਂ ਦੇ ਤੁਰੰਤ ਬਾਅਦ ਮਾਹਲ ਦਾ ਪਾਰਟੀ ਛੱਡਣਾ ਅਕਾਲੀ ਲੀਡਰਸ਼ਿਪ ਲਈ ਬਿਲਕੁਲ ਅਣਕਿਆਸਿਆ ਸੀ। ਸਿਆਸੀ ਮਾਹਰਾਂ ਅਨੁਸਾਰ, ਗੁਰਇਕਬਾਲ ਸਿੰਘ ਮਾਹਲ ਲੰਬੇ ਸਮੇਂ ਤੋਂ ਕਾਦੀਆਂ ਖੇਤਰ ਵਿੱਚ ਸਰਗਰਮ ਹਨ ਅਤੇ ਸਥਾਨਕ ਪੱਧਰ 'ਤੇ ਉਨ੍ਹਾਂ ਦਾ ਵੱਡਾ ਜਨਾਧਾਰ ਹੈ। ਉਨ੍ਹਾਂ ਦੇ 'ਆਪ' ਵਿੱਚ ਆਉਣ ਨਾਲ ਖੇਤਰ ਵਿੱਚ ਪਾਰਟੀ ਦੇ ਸੰਗਠਨ ਨੂੰ ਕਾਫੀ ਮਜ਼ਬੂਤੀ ਮਿਲੇਗੀ।
ਦੂਜੇ ਪਾਸੇ, ਵਿਰੋਧੀ ਪਾਰਟੀਆਂ ਦੇ ਆਗੂ ਵੀ ਇਸ ਪੂਰੇ ਘਟਨਾਕ੍ਰਮ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ। ਆਮ ਆਦਮੀ ਪਾਰਟੀ ਇਸ ਨੂੰ ਆਪਣੇ ਸੰਗਠਨ ਦੇ ਵਿਸਥਾਰ ਵੱਲ ਇੱਕ ਵੱਡਾ ਕਦਮ ਮੰਨ ਰਹੀ ਹੈ। ਹਾਲਾਂਕਿ, ਗੁਰਇਕਬਾਲ ਸਿੰਘ ਮਾਹਲ ਨੇ ਅਜੇ ਤੱਕ ਅਕਾਲੀ ਦਲ ਛੱਡਣ ਦੇ ਅਸਲ ਕਾਰਨਾਂ ਬਾਰੇ ਖੁੱਲ੍ਹ ਕੇ ਕੋਈ ਵਿਸਥਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਸਿਆਸੀ ਗਲਿਆਰਿਆਂ ਵਿੱਚ ਇਸ ਨੂੰ ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਾਦੀਆਂ ਖੇਤਰ ਵਿੱਚ ਮਾਹਲ ਦੀ ਮਜ਼ਬੂਤ ਪਕੜ ਕਾਰਨ ਆਉਣ ਵਾਲੇ ਦਿਨਾਂ ਵਿੱਚ ਸਥਾਨਕ ਰਾਜਨੀਤੀ 'ਤੇ ਇਸ ਦਾ ਡੂੰਘਾ ਅਸਰ ਦੇਖਣ ਨੂੰ ਮਿਲ ਸਕਦਾ ਹੈ।


---


Shiromani Akali Dal faces a major setback in Qadian, Punjab as constituency in-charge Guriqbal Singh Mahal leaves the party and joins Aam Aadmi Party (AAP) in the presence of Chief Minister Bhagwant Mann.


पंजाब की राजनीति में अकाली दल को बड़ा झटका लगा है। कादियां से हलका प्रभारी गुरइकबाल सिंह माहल शिरोमणि अकाली दल छोड़कर मुख्यमंत्री भगवंत मान की मौजूदगी में आम आदमी पार्टी (AAP) में शामिल हो गए हैं।


ਤਾਜ਼ਾ ਖ਼ਬਰਾਂ
Gallery
Tags
Social Media