ਕੈਨੇਡਾ ਵਿੱਚ ਕੈਦੀ ਦੇ ਪਿਆਰ 'ਚ ਪਾਗਲ ਹੋਈ ਪੰਜਾਬੀ ਮੂਲ ਦੀ ਮਹਿਲਾ ਜੇਲ੍ਹ ਗਾਰਡ, ਕੋਰਟ ਨੇ ਸੁਣਾਈ 2 ਸਾਲ ਦੀ ਸਜ਼ਾ
- Admin Default
- 26 Jun, 2026 11:13
ਕੈਨੇਡਾ ਵਿੱਚ ਕੈਦੀ ਦੇ ਪਿਆਰ 'ਚ ਪਾਗਲ ਹੋਈ ਪੰਜਾਬੀ ਮੂਲ ਦੀ ਮਹਿਲਾ ਜੇਲ੍ਹ ਗਾਰਡ, ਕੋਰਟ ਨੇ ਸੁਣਾਈ 2 ਸਾਲ ਦੀ ਸਜ਼ਾ
ਬ੍ਰਿਟਿਸ਼ ਕੋਲੰਬੀਆ (ਕੈਨੇਡਾ)
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੰਜਾਬੀ ਮੂਲ ਦੀ ਇੱਕ ਮਹਿਲਾ ਜੇਲ੍ਹ ਗਾਰਡ ਨੂੰ ਕੈਦੀ ਨਾਲ ਪਿਆਰ ਹੋ ਗਿਆ। ਇਸ ਮਹਿਲਾ ਅਧਿਕਾਰੀ ਨੇ ਨਾ ਸਿਰਫ਼ ਕੈਦੀ ਨਾਲ ਗੁਪਤ ਸਬੰਧ ਬਣਾਏ, ਬਲਕਿ ਜੇਲ੍ਹ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਅਧਿਕਾਰੀਆਂ ਨਾਲ ਵਿਸ਼ਵਾਸਘਾਤ ਵੀ ਕੀਤਾ। ਹੁਣ ਅਦਾਲਤ ਵੱਲੋਂ ਦੋਸ਼ੀ ਮਹਿਲਾ ਜੇਲ੍ਹ ਗਾਰਡ ਨੂੰ 2 ਸਾਲ ਦੀ ਕੰਡੀਸ਼ਨਲ ਸਜ਼ਾ ਸੁਣਾਈ ਗਈ ਹੈ, ਜਿਸ ਤਹਿਤ ਉਸ ਨੂੰ ਕੁਝ ਸਮੇਂ ਲਈ ਘਰ ਵਿੱਚ ਨਜ਼ਰਬੰਦ (ਹਾਊਸ ਅਰੈਸਟ) ਰਹਿਣਾ ਪਵੇਗਾ।
ਇਹ ਮਾਮਲਾ ਪੋਰਟ ਕੋਕਵਿਟਲਾਮ ਦੇ 'ਨਾਰਥ ਫ੍ਰੇਜ਼ਰ ਪ੍ਰੀਟ੍ਰਾਇਲ ਸੈਂਟਰ' ਦਾ ਹੈ। ਇੱਥੇ ਤਾਇਨਾਤ ਅਬਾਟਸਫੋਰਡ ਦੀ ਰਹਿਣ ਵਾਲੀ 31 ਸਾਲਾ ਰਮਨਦੀਪ ਨੇ ਮਾਰਚ 2021 ਵਿੱਚ ਜੇਲ੍ਹ ਗਾਰਡ ਵਜੋਂ ਨੌਕਰੀ ਸ਼ੁਰੂ ਕੀਤੀ ਸੀ। ਪੁਲਿਸ ਮੁਤਾਬਕ ਸਤੰਬਰ 2021 ਤੋਂ ਲੈ ਕੇ ਲਗਭਗ ਇੱਕ ਸਾਲ ਤੱਕ ਰਮਨਦੀਪ ਦਾ ਇੱਕ ਕੈਦੀ ਨਾਲ ਸੀਕਰੇਟ ਰਿਲੇਸ਼ਨਸ਼ਿਪ ਰਿਹਾ। ਦੋਵੇਂ ਜੇਲ੍ਹ ਦੇ ਅਧਿਕਾਰਤ ਫ਼ੋਨ ਸਿਸਟਮ ਅਤੇ ਕੈਦੀ ਕੋਲ ਮੌਜੂਦ ਗੈਰ-ਕਾਨੂੰਨੀ ਮੋਬਾਈਲ ਰਾਹੀਂ ਲਗਾਤਾਰ ਸੰਪਰਕ ਵਿੱਚ ਸਨ। ਰਮਨਦੀਪ ਨੇ ਕੈਦੀ ਕੋਲ ਫ਼ੋਨ ਹੋਣ ਦੀ ਜਾਣਕਾਰੀ ਉੱਚ ਅਧਿਕਾਰੀਆਂ ਤੋਂ ਛੁਪਾਈ। ਇੰਨਾ ਹੀ ਨਹੀਂ, ਜਦੋਂ ਵੀ ਜੇਲ੍ਹ ਵਿੱਚ ਚੈਕਿੰਗ ਹੁੰਦੀ, ਤਾਂ ਉਹ ਕੈਦੀ ਨੂੰ ਪਹਿਲਾਂ ਹੀ ਸੁਚੇਤ ਕਰ ਦਿੰਦੀ ਅਤੇ ਫ਼ੋਨ ਛੁਪਾਉਣ ਦੇ ਖਾਸ ਟਿਕਾਣੇ ਵੀ ਦੱਸਦੀ ਸੀ।
ਅਕਤੂਬਰ 2025 ਵਿੱਚ ਕੋਕਵਿਟਲਾਮ ਆਰ.ਸੀ.ਐਮ.ਪੀ. (ਪੁਲਿਸ) ਨੇ ਉਸ ਵਿਰੁੱਧ ਪਬਲਿਕ ਅਫ਼ਸਰ ਵਜੋਂ ਵਿਸ਼ਵਾਸਘਾਤ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਸੀ। ਸੁਣਵਾਈ ਦੌਰਾਨ ਜੱਜ ਦੀਬਾ ਮਾsetupਜ਼ੂਬ ਨੇ 24 ਜੂਨ 2026 ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਰਮਨਦੀਪ ਨੇ ਆਪਣੀ ਇਸ ਗਲਤੀ ਨਾਲ ਆਪਣੇ ਸਾਥੀ ਕਰਮਚਾਰੀਆਂ ਦੀ ਜਾਨ ਜੋਖਮ ਵਿੱਚ ਪਾਈ ਹੈ। ਹਾਲਾਂਕਿ ਰਮਨਦੀਪ ਨੇ ਆਪਣੀ ਗਲਤੀ ਕਬੂਲ ਕਰ ਲਈ ਹੈ ਅਤੇ ਉਸ ਨੂੰ ਆਪਣੇ ਕੀਤੇ 'ਤੇ ਪਛਤਾਵਾ ਹੈ। ਅਦਾਲਤ ਨੇ ਉਸ ਨੂੰ ਜੇਲ੍ਹ ਭੇਜਣ ਦੀ ਬਜਾਏ 2 ਸਾਲ ਦੀ ਕੰਡੀਸ਼ਨਲ ਸਜ਼ਾ ਅਤੇ ਕਮਿਊਨਿਟੀ ਸਰਵਿਸ ਦਾ ਹੁਕਮ ਦਿੱਤਾ ਹੈ, ਪਰ ਹੁਣ ਉਸ ਦਾ ਅਪਰਾਧਿਕ ਰਿਕਾਰਡ ਬਣ ਗਿਆ ਹੈ।
---
A former Punjabi-origin female correctional officer in Canada, Ramandeep, has been sentenced to 2 years of conditional sentence, including house arrest, for breach of trust after hiding an illegal cellphone and maintaining a secret relationship with an inmate at North Fraser Pretrial Centre in British Columbia.
कनाडा के ब्रिटिश कोलंबिया में एक पूर्व पंजाबी मूल की महिला जेल गार्ड रमनदीप को जेल के कैदी के साथ गुप्त संबंध रखने और उसका अवैध मोबाइल छिपाकर अधिकारियों के साथ विश्वासघात करने के आरोप में कोर्ट ने 2 साल की कंडीशनल सजा (घर में नजरबंदी) सुनाई है।