:

ਚੰਡੀਗੜ੍ਹ ਨਗਰ ਨਿਗਮ ਦੀ ਹੰਗਾਮੇਦਾਰ ਬੈਠਕ: ਪਾਰਕਿੰਗ ਨੀਤੀ 'ਚ ਵੱਡੇ ਬਦਲਾਅ ਅਤੇ ਮੁਫ਼ਤ ਪਾਣੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ


ਚੰਡੀਗੜ੍ਹ ਨਗਰ ਨਿਗਮ ਦੀ ਹੰਗਾਮੇਦਾਰ ਬੈਠਕ: ਪਾਰਕਿੰਗ ਨੀਤੀ 'ਚ ਵੱਡੇ ਬਦਲਾਅ ਅਤੇ ਮੁਫ਼ਤ ਪਾਣੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ


ਚੰਡੀਗੜ੍ਹ

ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਬੈਠਕ ਦੌਰਾਨ ਅੱਜ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਸਦਨ ਦੇ ਅੰਦਰ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦੇ ਕੌਂਸਲਰਾਂ ਨੇ ਭਾਜਪਾ ਪ੍ਰਧਾਨ ਜਿਤੇਂਦਰ ਮਲਹੋਤਰਾ ਦੇ ਇੱਕ ਬਿਆਨ ਨੂੰ ਲੈ ਕੇ ਤਿੱਖਾ ਵਿਰੋਧ ਜਤਾਇਆ ਅਤੇ ਉਨ੍ਹਾਂ ਕੋਲੋਂ ਮੁਆਫ਼ੀ ਦੀ ਮੰਗ ਕੀਤੀ। ਇਸ ਦੌਰਾਨ ਵਿਰੋਧੀ ਧਿਰ ਦੇ ਕੌਂਸਲਰਾਂ ਦੀ ਭਾਜਪਾ ਕੌਂਸਲਰਾਂ ਨਾਲ ਤਿੱਖੀ ਬਹਿਸ ਹੋਈ ਅਤੇ ਮਨੋਨੀਤ ਕੌਂਸਲਰ ਅਨਿਲ ਮਸੀਹ ਦੇ ਖਿਲਾਫ਼ 'ਵੋਟ ਚੋਰ' ਦੇ ਨਾਅਰੇ ਵੀ ਲਗਾਏ ਗਏ। ਦੂਜੇ ਪਾਸੇ, ਨਗਰ ਨਿਗਮ ਦਫ਼ਤਰ ਦੇ ਬਾਹਰ ਚੰਡੀਗੜ੍ਹ ਕਾਂਗਰਸ ਵੱਲੋਂ ਸ਼ਹਿਰ ਵਾਸੀਆਂ ਨੂੰ ਹਰ ਘਰ 20,000 ਲੀਟਰ ਮੁਫ਼ਤ ਪਾਣੀ ਦੇਣ ਦੀ ਮੰਗ ਨੂੰ ਲੈ ਕੇ ਧਰਨਾ-ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਦਾ ਕਹਿਣਾ ਹੈ ਕਿ ਭਾਜਪਾ ਨੇ ਚੋਣਾਂ ਵੇਲੇ ਇਹ ਵਾਅਦਾ ਕੀਤਾ ਸੀ, ਪਰ ਹੁਣ ਇਸ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।
ਬੈਠਕ ਵਿੱਚ ਸ਼ਹਿਰ ਦੀ ਪਾਰਕਿੰਗ ਵਿਵਸਥਾ ਨੂੰ ਲੈ ਕੇ ਕਈ ਅਹਿਮ ਪ੍ਰਸਤਾਵਾਂ 'ਤੇ ਚਰਚਾ ਕੀਤੀ ਗਈ। ਨਵੇਂ ਪ੍ਰਸਤਾਵ ਮੁਤਾਬਕ, ਹੁਣ ਸ਼ਹਿਰ ਵਿੱਚ ਸਾਲਾਂ ਤੋਂ ਚੱਲ ਰਹੀ ਫਲੈਟ ਰੇਟ ਪਾਰਕਿੰਗ ਪ੍ਰਣਾਲੀ ਖ਼ਤਮ ਕਰਕੇ ਘੰਟਿਆਂ ਦੇ ਹਿਸਾਬ ਨਾਲ ਫੀਸ ਵਸੂਲੀ ਜਾਵੇਗੀ, ਹਾਲਾਂਕਿ ਪਹਿਲੇ 10 ਮਿੰਟ ਲਈ ਪਾਰਕਿੰਗ ਬਿਲਕੁਲ ਮੁਫ਼ਤ ਰਹੇਗੀ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸਾਰੀਆਂ 89 ਪਾਰਕਿੰਗ ਸਾਈਟਾਂ ਨੂੰ ਸਮਾਰਟ ਅਤੇ ਆਧੁਨਿਕ ਬਣਾਉਣ ਲਈ 10 ਸਾਲਾਂ ਵਾਸਤੇ ਇੱਕ ਨਿੱਜੀ ਕੰਪਨੀ ਨੂੰ ਟੈਂਡਰ ਦੇਣ ਦੀ ਤਿਆਰੀ ਹੈ, ਜੋ ਡਿਜੀਟਲ ਭੁਗਤਾਨ ਅਤੇ ਆਟੋਮੈਟਿਕ ਟਿਕਟਿੰਗ ਵਰਗੀਆਂ ਸਹੂਲਤਾਂ ਪ੍ਰਦਾਨ ਕਰੇਗੀ।
ਸੈਕਟਰ-8 ਵਿੱਚ ਸਥਿਤ ਪੁਰਾਣੀ ਅਤੇ ਖਸਤਾਹਾਲ ਮਲਟੀਲੈਵਲ ਪਾਰਕਿੰਗ ਨੂੰ ਢਾਹ ਕੇ 23.69 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ 9-ਮੰਜ਼ਿਲਾ ਪਾਰਕਿੰਗ ਬਣਾਉਣ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਸ ਪ੍ਰੋਜੈਕਟ ਨੂੰ ਪੂਰਾ ਹੋਣ ਵਿੱਚ ਇੱਕ ਸਾਲ ਦਾ ਸਮਾਂ ਲੱਗੇਗਾ। ਇਸ ਦੇ ਨਾਲ ਹੀ ਸੈਕਟਰ-10 ਦੇ ਲੇਜ਼ਰ ਵੈਲੀ ਪਾਰਕ ਨੂੰ 2.35 ਕਰੋੜ ਰੁਪਏ ਦੀ ਲਾਗਤ ਨਾਲ ਦਿਵਿਆਂਗਾਂ ਦੇ ਅਨੁਕੂਲ ਬਣਾਉਣ ਅਤੇ ਸੈਕਟਰ-16 ਦੇ ਰੋਜ਼ ਗਾਰਡਨ ਤੇ ਟੈਰੇਸ ਗਾਰਡਨ ਵਿੱਚ ਵਿਸ਼ੇਸ਼ 'ਫੈਸਟੀਵਲ ਸਪੇਸ' ਵਿਕਸਿਤ ਕਰਨ ਦੇ ਪ੍ਰਸਤਾਵ ਵੀ ਸਦਨ ਦੇ ਸਾਹਮਣੇ ਰੱਖੇ ਗਏ।


---


Chandigarh Municipal Corporation meeting witnessed a major uproar by AAP and Congress counselors over BJP's remarks, while crucial proposals regarding smart parking, a 9-story parking lot in Sector 8, and free water demands were discussed.

चंडीगढ़ नगर निगम की बैठक में भाजपा अध्यक्ष के बयान और मुफ्त पानी की मांग को लेकर 'आप' और कांग्रेस ने भारी हंगामा किया, वहीं शहर की पार्किंग व्यवस्था को स्मार्ट बनाने और सेक्टर-8 में नई 9 मंजिला पार्किंग के प्रस्तावों पर चर्चा हुई।


ਤਾਜ਼ਾ ਖ਼ਬਰਾਂ
Gallery
Tags
Social Media