:

ਚੰਡੀਗੜ੍ਹ ਦੇ ਸਕੂਲਾਂ ਅਤੇ ਹਰਿਆਣਾ ਦੇ ਸੀਐਮ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਅਲਰਟ 'ਤੇ


ਚੰਡੀਗੜ੍ਹ ਦੇ ਸਕੂਲਾਂ ਅਤੇ ਹਰਿਆਣਾ ਦੇ ਸੀਐਮ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਅਲਰਟ 'ਤੇ


ਚੰਡੀਗੜ੍ਹ

ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹੇ ਚੰਡੀਗੜ੍ਹ ਦੇ ਕਈ ਨਾਮਵਰ ਸਕੂਲਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਇੱਕ ਵੱਡੀ ਧਮਕੀ ਮਿਲੀ ਹੈ। ਇਹ ਧਮਕੀ ਰੈਡਿਫਮੇਲ (Rediffmail) ਰਾਹੀਂ ਭੇਜੀ ਗਈ ਇੱਕ ਈ-ਮੇਲ ਦੁਆਰਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ 'ਤੇ ਆ ਗਿਆ ਹੈ।
ਸਭ ਤੋਂ ਪਹਿਲਾਂ ਸੈਕਟਰ-31 ਸਥਿਤ ਏਅਰ ਫੋਰਸ ਸਕੂਲ ਨੂੰ ਇਹ ਧਮਕੀ ਭਰੀ ਮੇਲ ਮਿਲੀ। ਇਸ ਤੋਂ ਬਾਅਦ ਸੈਕਟਰ-37ਬੀ ਅਤੇ 37ਡੀ ਦੇ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-38 ਦੇ ਵਿਵੇਕ ਹਾਈ ਸਕੂਲ, ਸੈਕਟਰ-26 ਦੇ ਸੈਕਰਡ ਹਾਰਟ ਅਤੇ ਸਟ੍ਰਾਬੇਰੀ ਫੀਲਡਸ ਹਾਈ ਸਕੂਲ, ਸੈਕਟਰ-40 ਦੇ ਡੀਪੀਐਸ ਅਤੇ ਸੈਕਟਰ-9 ਦੇ ਕਾਰਮਲ ਕਾਨਵੈਂਟ ਸਕੂਲ ਸਮੇਤ ਕਈ ਹੋਰ ਸਕੂਲਾਂ ਵਿੱਚ ਵੀ ਅਜਿਹੀਆਂ ਮੇਲਾਂ ਮਿਲਣ ਦੀ ਪੁਸ਼ਟੀ ਹੋਈ ਹੈ।
ਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਕੂਲਾਂ ਵਿੱਚ ਦੁਪਹਿਰ 1:11 ਵਜੇ ਅਤੇ ਹਰਿਆਣਾ ਸੀਐਮ ਦਫ਼ਤਰ ਵਿੱਚ ਦੁਪਹਿਰ 3:11 ਵਜੇ ਆਈਈਡੀ (IED) ਡਰੋਨ ਰਾਹੀਂ ਬੰਬ ਧਮਾਕੇ ਕੀਤੇ ਜਾਣਗੇ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰੇਲਵੇ ਟ੍ਰੈਕਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ। ਈ-ਮੇਲ ਵਿੱਚ ਲੋਕਾਂ ਨੂੰ ਅੰਬਾਲਾ ਤੋਂ ਦਿੱਲੀ ਰੇਲ ਸਫ਼ਰ ਨਾ ਕਰਨ ਅਤੇ 15 ਅਗਸਤ ਨੂੰ ਬੱਚਿਆਂ ਨੂੰ ਪਰੇਡ ਵਿੱਚ ਨਾ ਭੇਜਣ ਦੀ ਚੇਤਾਵਨੀ ਦਿੱਤੀ ਗਈ ਹੈ। ਮੇਲ ਦੇ ਅਖੀਰ ਵਿੱਚ 'ਖਾਲਿਸਤਾਨ ਨੈਸ਼ਨਲ ਆਰਮੀ' ਅਤੇ ਇੰਜੀਨੀਅਰ ਗੁਰਖੰਖ ਸਿੰਘ ਰੁਕਨ ਵਾਲਾ, ਡਾ. ਗੁਰੂ ਨਿਰਵੈਰ ਸਿੰਘ ਵਰਗੇ ਨਾਮ ਲਿਖੇ ਹੋਏ ਹਨ।
ਜ਼ਿਕਰਯੋਗ ਹੈ ਕਿ ਸਾਲ 2026 ਵਿੱਚ ਚੰਡੀਗੜ੍ਹ ਦੇ ਸਕੂਲਾਂ ਨੂੰ ਇਹ ਪੰਜਵੀਂ ਵਾਰ ਧਮਕੀ ਮਿਲੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਪੱਛਮੀ ਬੰਗਾਲ ਦੇ ਰਹਿਣ ਵਾਲੇ ਸੌਰਵ ਬਿਸਵਾਸ ਨੂੰ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫ਼ਤਾਰ ਕੀਤਾ ਸੀ, ਜੋ ਡਾਰਕ ਵੈੱਬ ਦੀ ਮਦਦ ਨਾਲ ਅਜਿਹੀਆਂ ਫਰਜ਼ੀ ਮੇਲਾਂ ਸਰਹੱਦ ਪਾਰ ਬੈਠੇ ਲੋਕਾਂ ਨੂੰ ਵੇਚਦਾ ਸੀ। ਹੁਣ ਦੁਬਾਰਾ ਧਮਕੀ ਮਿਲਣ ਕਾਰਨ ਪੁਲਿਸ ਦੇ ਪੁਰਾਣੇ ਦਾਅਵਿਆਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਸੁਰੱਖਿਆ ਏਜੰਸੀਆਂ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।


---


An email threat has been received to blow up several schools in Chandigarh and the Haryana CM office with bombs, putting the police on high alert and launching a thorough investigation.

चंडीगढ़ के कई स्कूलों और हरियाणा सीएम दफ्तर को बम से उड़ाने की ईमेल पर धमकी मिली है, जिसके बाद पुलिस अलर्ट पर है और सघन जांच शुरू कर दी गई है।


ਤਾਜ਼ਾ ਖ਼ਬਰਾਂ
Gallery
Tags
Social Media