:

ਸੰਗਰੂਰ ਨੇੜੇ ਭਿਆਨਕ ਸੜਕ ਹਾਦਸਾ: ਨਹਿਰ 'ਚ ਰੁੜ੍ਹੇ 10 ਸਾਲਾ ਮਾਸੂਮ ਬੱਚੇ ਦੀ 18 ਘੰਟਿਆਂ ਬਾਅਦ ਮਿਲੀ ਲਾਸ਼, ਪਰਿਵਾਰ 'ਚ ਮਾਤਮ


ਸੰਗਰੂਰ ਨੇੜੇ ਭਿਆਨਕ ਸੜਕ ਹਾਦਸਾ: ਨਹਿਰ 'ਚ ਰੁੜ੍ਹੇ 10 ਸਾਲਾ ਮਾਸੂਮ ਬੱਚੇ ਦੀ 18 ਘੰਟਿਆਂ ਬਾਅਦ ਮਿਲੀ ਲਾਸ਼, ਪਰਿਵਾਰ 'ਚ ਮਾਤਮ


ਲਹਿਰਾਗਾਗਾ

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਖੇਤਰ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬੁੱਧਵਾਰ ਦੇਰ ਸ਼ਾਮ ਹੋਏ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਨਹਿਰ ਵਿੱਚ ਰੁੜ੍ਹੇ 10 ਸਾਲਾ ਮਾਸੂਮ ਬੱਚੇ ਏਕਮ ਸਿੰਘ ਦੀ ਲਾਸ਼ ਨੂੰ ਲਗਭਗ 18 ਘੰਟਿਆਂ ਦੇ ਲੰਬੇ ਸਰਚ ਆਪ੍ਰੇਸ਼ਨ ਤੋਂ ਬਾਅਦ ਬਰਾਮਦ ਕਰ ਲਿਆ ਗਿਆ ਹੈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਅਤੇ ਪੀੜਤ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬੁੱਧਵਾਰ ਦੇਰ ਸ਼ਾਮ ਦੀ ਹੈ, ਜਦੋਂ ਪਿੰਡ ਨੰਗਲਾ ਦੇ ਰਹਿਣ ਵਾਲੇ ਹਰਨੈਬ ਸਿੰਘ ਆਪਣੇ 10 ਸਾਲਾ ਪੁੱਤਰ ਏਕਮ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਪਰਤ ਰਹੇ ਸਨ। ਜਦੋਂ ਉਹ ਸੁਨਾਮ-ਜਾਖਲ ਮੁੱਖ ਮਾਰਗ ਤੋਂ ਲੰਘ ਰਹੀ ਘੱਗਰ ਬ੍ਰਾਂਚ ਨਹਿਰ ਦੇ ਕਿਨਾਰੇ ਬਣੀ ਬਖਸ਼ੀਵਾਲਾ-ਨਦਾਮਪੁਰ ਸੜਕ 'ਤੇ ਪਹੁੰਚੇ, ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਅਣਪਛਾਤੀ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਿੱਛੇ ਬੈਠਾ ਮਾਸੂਮ ਏਕਮ ਸਿੰਘ ਹਵਾ ਵਿੱਚ ਉਛਲ ਕੇ ਸਿੱਧਾ ਘੱਗਰ ਬ੍ਰਾਂਚ ਨਹਿਰ ਦੇ ਡੂੰਘੇ ਪਾਣੀ ਵਿੱਚ ਜਾ ਡਿੱਗਿਆ ਅਤੇ ਤੇਜ਼ ਵਹਾਅ ਕਾਰਨ ਦੇਖਦੇ ਹੀ ਦੇਖਦੇ ਅੱਖਾਂ ਤੋਂ ਓਹਲੇ ਹੋ ਗਿਆ। ਇਸ ਹਾਦਸੇ ਵਿੱਚ ਉਸ ਦੇ ਪਿਤਾ ਹਰਨੈਬ ਸਿੰਘ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਪ੍ਰਸ਼ਾਸਨ, ਗੋਤਾਖੋਰਾਂ ਅਤੇ ਪਿੰਡ ਵਾਸੀਆਂ ਨੇ ਰਾਤ ਨੂੰ ਹੀ ਨਹਿਰ ਵਿੱਚ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਸੀ।
ਰਾਤ ਭਰ ਹਨੇਰੇ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ, ਵੀਰਵਾਰ ਸਵੇਰੇ ਵੀ ਪ੍ਰਸ਼ਾਸਨ ਦੀ ਸਰਚ ਮੁਹਿੰਮ ਲਗਾਤਾਰ ਜਾਰੀ ਰਹੀ। ਅਖੀਰ 18 ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਦੁਪਹਿਰ ਦੋ ਵਜੇ ਦੇ ਕਰੀਬ ਘਟਨਾ ਸਥਾਨ ਤੋਂ ਕੁਝ ਦੂਰੀ 'ਤੇ ਸਥਿਤ ਪਿੰਡ ਅੜਕਵਾਸ ਦੇ ਕੋਲੋਂ ਏਕਮ ਸਿੰਘ ਦੀ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢਿਆ ਗਿਆ।
ਪਰਿਵਾਰਕ ਸੂਤਰਾਂ ਅਨੁਸਾਰ 10 ਸਾਲਾ ਮ੍ਰਿਤਕ ਏਕਮ ਸਿੰਘ ਲਹਿਰਾਗਾਗਾ ਦੇ ਸਰਬਹਿੱਤਕਾਰੀ ਸਕੂਲ ਵਿੱਚ ਤੀਜੀ ਜਮਾਤ ਦਾ ਵਿਦਿਆਰਥੀ ਸੀ। ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਅਤੇ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਮਾਸੂਮ ਦੀ ਮੌਤ ਨਾਲ ਮਾਤਾ-ਪਿਤਾ ਅਤੇ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਆਸ-ਪਾਸ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।


---


In a tragic road accident near Lehragaga, Sangrur, a 10-year-old boy named Ekam Singh drowned in the Ghaggar branch canal after a speeding car hit his bike. His body was recovered after an 18-hour search operation. Police have registered a case against the unidentified driver.

पंजाब के संगरूर (लहरागागा) में एक दर्दनाक सड़क हादसे में तेज रफ्तार कार की टक्कर के बाद 10 वर्षीय मासूम एकम सिंह घग्गर ब्रांच नहर में बह गया। 18 घंटे के लंबे सर्च ऑपरेशन के बाद बच्चे का शव बरामद हुआ। पुलिस ने अज्ञात कार चालक के खिलाफ मामला दर्ज कर तलाश शुरू कर दी है।

ਤਾਜ਼ਾ ਖ਼ਬਰਾਂ
Gallery
Tags
Social Media