:

ਕੈਨੇਡਾ ਗਈ ਧੀ ਨਾਲ ਵੱਡਾ ਧੋਖਾ: ਵਿਆਹ ਤੋਂ ਬਾਅਦ ਪਤਾ ਲੱਗਾ ਕਿ ਲਾੜਾ ਸੀ ਕੈਂਸਰ ਅਤੇ ਬ੍ਰੇਨ ਟਿਊਮਰ ਦਾ ਮਰੀਜ਼, ਮੌਤ ਤੋਂ ਬਾਅਦ ਖੁੱਲ੍ਹੇ ਰਾਜ਼


ਕੈਨੇਡਾ ਗਈ ਧੀ ਨਾਲ ਵੱਡਾ ਧੋਖਾ: ਵਿਆਹ ਤੋਂ ਬਾਅਦ ਪਤਾ ਲੱਗਾ ਕਿ ਲਾੜਾ ਸੀ ਕੈਂਸਰ ਅਤੇ ਬ੍ਰੇਨ ਟਿਊਮਰ ਦਾ ਮਰੀਜ਼, ਮੌਤ ਤੋਂ ਬਾਅਦ ਖੁੱਲ੍ਹੇ ਰਾਜ਼


ਹੁਸ਼ਿਆਰਪੁਰ 

ਇੱਕ ਮਾਂ ਵੱਲੋਂ ਆਪਣੀ ਧੀ ਦੇ ਵਿਆਹ ਨੂੰ ਲੈ ਕੇ ਬਹੁਤ ਵੱਡਾ ਅਤੇ ਦਰਦਨਾਕ ਖੁਲਾਸਾ ਕੀਤਾ ਗਿਆ ਹੈ। ਹੁਸ਼ਿਆਰਪੁਰ ਦੀ ਰਹਿਣ ਵਾਲੀ ਦਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦੀ ਪੜ੍ਹਾਈ ਤੋਂ ਬਾਅਦ ਕੈਨੇਡਾ ਵਿੱਚ ਨੌਕਰੀ ਲੱਗਣ 'ਤੇ ਇੱਕ ਐਨ.ਆਰ.ਆਈ. ਪਰਿਵਾਰ ਨਾਲ ਰਿਸ਼ਤਾ ਤੈਅ ਕੀਤਾ ਸੀ। ਉਨ੍ਹਾਂ ਦਾ ਪਰਿਵਾਰ ਪੁਲਿਸ ਵਿਭਾਗ ਨਾਲ ਜੁੜਿਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਲੜਕਾ ਬਹੁਤ ਵਧੀਆ ਲੱਗਿਆ। ਦੋਵਾਂ ਦਾ ਵਿਆਹ 14 ਜਨਵਰੀ 2026 ਨੂੰ ਹੋਇਆ ਸੀ, ਜਿਸ ਵਿੱਚ ਲੜਕੀ ਵਾਲਿਆਂ ਨੇ ਆਪਣੀ ਹੈਸੀਅਤ ਤੋਂ ਵੱਧ ਕਰੀਬ 73 ਲੱਖ ਰੁਪਏ ਖਰਚ ਕੀਤੇ ਅਤੇ ਥਾਰ ਗੱਡੀ ਵੀ ਦਿੱਤੀ।
ਪਰ ਵਿਆਹ ਦੇ ਮਹਿਜ਼ 20 ਦਿਨਾਂ ਬਾਅਦ ਹੀ ਧੀ ਨੇ ਦੇਖਿਆ ਕਿ ਉਸ ਦਾ ਪਤੀ ਅਰੁਣਦੀਪ ਸਿੰਘ ਰੋਜ਼ਾਨਾ ਦਵਾਈਆਂ ਖਾਂਦਾ ਹੈ। ਪੁੱਛਣ 'ਤੇ ਪਹਿਲਾਂ ਤਾਂ ਦਾਮਾਦ ਨੇ ਜਿੰਮ ਵਿੱਚ ਸੱਟ ਲੱਗਣ ਦੀ ਗੱਲ ਕਹੀ, ਪਰ ਜਦੋਂ ਦਵਾਈਆਂ ਦੇ ਨਾਮ ਆਨਲਾਈਨ ਚੈੱਕ ਕੀਤੇ ਗਏ ਤਾਂ ਸੱਚਾਈ ਸਾਹਮਣੇ ਆਈ ਕਿ ਉਹ ਕੈਂਸਰ ਦੀਆਂ ਦਵਾਈਆਂ ਸਨ। ਪਰਿਵਾਰ ਨੇ ਜਦੋਂ ਮੁੰਡੇ ਵਾਲਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਬਿਮਾਰੀ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦਾ ਬੇਟਾ ਬਿਲਕੁਲ ਤੰਦਰੁਸਤ ਹੈ।
ਕੁਝ ਦਿਨਾਂ ਬਾਅਦ ਅਰੁਣਦੀਪ ਦੀ ਸਿਹਤ ਜ਼ਿਆਦਾ ਵਿਗੜ ਗਈ ਅਤੇ ਉਸ ਨੂੰ ਅਚਾਨਕ ਦੌਰਾ ਪੈਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਮਿਲੇ ਦਸਤਾਵੇਜ਼ਾਂ ਤੋਂ ਪਰਿਵਾਰ ਨੂੰ ਪਤਾ ਲੱਗਾ ਕਿ ਅਰੁਣਦੀਪ ਦੀ ਸਾਲ 2021 ਅਤੇ 2025 ਵਿੱਚ ਬ੍ਰੇਨ ਟਿਊਮਰ ਦੀ ਸਰਜਰੀ ਵੀ ਹੋ ਚੁੱਕੀ ਸੀ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਲੜਕੇ ਵਾਲਿਆਂ ਨੇ ਉਨ੍ਹਾਂ ਤੋਂ ਗੰਭੀਰ ਬਿਮਾਰੀ ਦੀ ਸੱਚਾਈ ਛੁਪਾਈ, ਜਿਸ ਕਾਰਨ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਬਰਬਾਦ ਹੋ ਗਈ।

---

Read the tragic story of an NRI groom from Hoshiarpur who hid his terminal cancer and brain tumor diagnosis from his bride. Discover how the shocking truth was uncovered just days after their lavish wedding.


होशियारपुर की एक युवती के साथ हुए बड़े धोखे की दर्दनाक दास्तान। NRI दूल्हे ने अपनी कैंसर और ब्रेन ट्यूमर की बीमारी को छुपाकर किया था शादी, शादी के कुछ दिनों बाद ही हुई मौत।


ਤਾਜ਼ਾ ਖ਼ਬਰਾਂ
Gallery
Tags
Social Media