:

ਲੁਧਿਆਣਾ ਵਿੱਚ ਲੇਡੀ ਇੰਸਪੈਕਟਰ ਨਾਲ ਜਬਰ-ਜਨਾਹ, ਬਲੈਕਮੇਲਿੰਗ ਅਤੇ ਤਲਾਕ ਕਰਵਾਉਣ ਦਾ ਸਨਸਨੀਖੇਜ਼ ਮਾਮਲਾ ਆਇਆ ਸਾਹਮਣੇ


ਲੁਧਿਆਣਾ ਵਿੱਚ ਲੇਡੀ ਇੰਸਪੈਕਟਰ ਨਾਲ ਜਬਰ-ਜਨਾਹ, ਬਲੈਕਮੇਲਿੰਗ ਅਤੇ ਤਲਾਕ ਕਰਵਾਉਣ ਦਾ ਸਨਸਨੀਖੇਜ਼ ਮਾਮਲਾ ਆਇਆ ਸਾਹਮਣੇ


ਲੁਧਿਆਣਾ

ਲੁਧਿਆਣਾ ਵਿੱਚ ਇੱਕ ਲੇਡੀ ਇੰਸਪੈਕਟਰ ਵੱਲੋਂ ਸਬ-ਇੰਸਪੈਕਟਰ (SI) ਸਾਹਿਬਮੀਤ ਸਿੰਘ ਉੱਤੇ ਬਹੁਤ ਹੀ ਗੰਭੀਰ ਦੋਸ਼ ਲਾਏ ਗਏ ਹਨ। ਪੀੜਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸਾਲ 2023 ਵਿੱਚ ਇੰਸਟਾਗ੍ਰਾਮ ਰਾਹੀਂ ਉਸਦੀ ਦੋਸਤੀ ਦੋਸ਼ੀ ਸਬ-ਇੰਸਪੈਕਟਰ ਨਾਲ ਹੋਈ ਸੀ। ਇਸ ਤੋਂ ਬਾਅਦ ਦੋਸ਼ੀ ਨੇ ਉਸਨੂੰ ਮੁਲਾਂਪੁਰ ਮਿਲਣ ਲਈ ਬੁਲਾਇਆ ਅਤੇ ਉੱਥੇ ਹੋਟਲ ਵਿੱਚ ਨਸ਼ੀਲਾ ਪਦਾਰਥ ਪਿਲਾ ਕੇ ਬੇਹੋਸ਼ੀ ਦੀ ਹਾਲਤ ਵਿੱਚ ਉਸ ਨਾਲ ਜਬਰ-ਜਨਾਹ ਕੀਤਾ।
ਦੋਸ਼ੀ ਨੇ ਇਸ ਘਟਨਾ ਦੀ ਅਸ਼ਲੀਲ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਲੰਬੇ ਸਮੇਂ ਤੱਕ ਪੀੜਤਾ ਦਾ ਸਰੀਰਕ ਸ਼ੋਸ਼ਣ ਕੀਤਾ। ਇੰਨਾ ਹੀ ਨਹੀਂ, ਦੋਸ਼ੀ ਨੇ ਪੀੜਤਾ ਨੂੰ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੀੜਤਾ ਦਾ 2022 ਵਿੱਚ ਵਿਆਹ ਹੋ ਚੁੱਕਾ ਸੀ, ਪਰ ਦੋਸ਼ੀ ਨੇ ਅਸ਼ਲੀਲ ਵੀਡੀਓ ਪਤੀ ਨੂੰ ਭੇਜਣ ਦੀ ਧਮਕੀ ਦੇ ਕੇ ਉਸਨੂੰ ਤਲਾਕ ਲੈਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਇਲਾਵਾ, ਪੀੜਤਾ ਦੇ ਗਰਭਵਤੀ ਹੋਣ ਉੱਤੇ ਦੋਸ਼ੀ ਨੇ ਜ਼ਬਰਦਸਤੀ ਦਵਾਈਆਂ ਖੁਆ ਕੇ ਤਿੰਨ ਵਾਰ ਅਬਾਰਸ਼ਨ ਵੀ ਕਰਵਾਇਆ।
ਜਦੋਂ ਪੀੜਤਾ ਨੇ ਤੰਗ ਆ ਕੇ ਦੋਸ਼ੀ ਦੀ ਮਾਂ ਨਵਨੀਤ ਕੌਰ ਨੂੰ ਸਾਰੀ ਗੱਲ ਦੱਸੀ, ਤਾਂ ਮਾਂ ਨੇ ਵੀ ਆਪਣੇ ਪੁੱਤਰ ਦਾ ਸਾਥ ਦਿੰਦਿਆਂ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਵਿਆਹ ਦਾ ਝੂਠਾ ਦਿਲਾਸਾ ਦਿੰਦੀ ਰਹੀ। ਆਖਿਰਕਾਰ ਤੰਗ ਆ ਕੇ ਲੇਡੀ ਇੰਸਪੈਕਟਰ ਨੇ ਥਾਨਾ ਦਾਖਾ ਵਿੱਚ ਮਾਮਲਾ ਦਰਜ ਕਰਵਾਇਆ। ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 376 ਅਤੇ 506 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਐਸ.ਐਸ.ਪੀ. ਨੇ ਦੋਸ਼ੀ ਸਬ-ਇੰਸਪੈਕਟਰ ਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।

---

A female inspector in Ludhiana has accused sub-inspector Sahibmeet Singh of rape, blackmail, forced abortion, and emotional abuse after meeting on Instagram. The accused has been suspended.

लुधियाना में एक महिला इंस्पेक्टर ने इंस्टाग्राम पर दोस्ती के बाद सब-इंस्पेक्टर साहिबमीत सिंह पर रेप, ब्लैकमेल, जबरन गर्भपात और प्रताड़ना के गंभीर आरोप लगाए हैं। आरोपी को सस्पेंड कर दिया गया है।


ਤਾਜ਼ਾ ਖ਼ਬਰਾਂ
Gallery
Tags
Social Media