:

ਬਰਨਾਲਾ ਦੇ ਸੇਖਾ ਰੋਡ 'ਤੇ ਸੀਵਰੇਜ ਦੇ ਉਫਾਨ ਕਾਰਨ ਲੱਗਿਆ ਗੰਦੇ ਪਾਣੀ ਦਾ ਜਮਘਟ, ਲੋਕਾਂ ਦਾ ਗੁੱਸਾ ਫੁੱਟਿਆ


ਬਰਨਾਲਾ ਦੇ ਸੇਖਾ ਰੋਡ 'ਤੇ ਸੀਵਰੇਜ ਦੇ ਉਫਾਨ ਕਾਰਨ ਲੱਗਿਆ ਗੰਦੇ ਪਾਣੀ ਦਾ ਜਮਘਟ, ਲੋਕਾਂ ਦਾ ਗੁੱਸਾ ਫੁੱਟਿਆ


ਬਰਨਾਲਾ


ਬਰਨਾਲਾ ਦੇ ਸੇਖਾ ਰੋਡ ਸਥਿਤ ਗਲੀ ਨੰਬਰ ਪੰਜ ਵਿੱਚ ਪਿਛਲੇ 72 ਘੰਟਿਆਂ ਤੋਂ ਸੀਵਰੇਜ ਦਾ ਗੰਦਾ ਪਾਣੀ ਸੜਕਾਂ 'ਤੇ ਖੜ੍ਹਾ ਹੋਣ ਕਾਰਨ ਇਲਾਕੇ ਵਿੱਚ ਬਦਬੂ ਅਤੇ ਨਰਕ ਵਰਗੇ ਹਾਲਾਤ ਬਣ ਗਏ ਹਨ। ਗੰਦੇ ਪਾਣੀ ਦੇ ਉਫਾਨ ਕਾਰਨ ਸਥਾਨਕ ਵਾਸੀ ਆਪਣੇ ਘਰਾਂ ਵਿੱਚ ਕੈਦ ਹੋਣ ਲਈ ਮਜਬੂਰ ਹਨ, ਜਦਕਿ ਰਾਹਗੀਰਾਂ ਨੂੰ ਮੂੰਹ ਢੱਕ ਕੇ ਲੰਘਣਾ ਪੈ ਰਿਹਾ ਹੈ। ਲਗਾਤਾਰ ਪਾਣੀ ਖੜ੍ਹਾ ਰਹਿਣ ਕਾਰਨ ਇਲਾਕੇ ਵਿੱਚ ਗੰਭੀਰ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ।
ਇਸ ਸਮੱਸਿਆ ਤੋਂ ਤੰਗ ਆ ਕੇ ਵਾਰਡ ਨੰਬਰ 11 ਦੇ ਕੌਂਸਲਰ ਚਰਨਜੀਤ ਸਿੰਘ ਲਾਡੀ ਦੀ ਅਗਵਾਈ ਹੇਠ ਦਰਜਨਾਂ ਇਲਾਕਾ ਨਿਵਾਸੀਆਂ ਨੇ ਨਗਰ ਪ੍ਰਸ਼ਾਸਨ ਅਤੇ ਸੀਵਰੇਜ ਬੋਰਡ ਖ਼ਿਲਾਫ਼ ਸੜਕਾਂ 'ਤੇ ਉਤਰ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਇਸ ਇਲਾਕੇ ਵਿੱਚ ਗ਼ਰਬ ਮੱਧ ਵਰਗੀ ਲੋਕ ਰਹਿੰਦੇ ਹਨ, ਜਿਸ ਕਾਰਨ ਪ੍ਰਸ਼ਾਸਨ ਜਾਣਬੁੱਝ ਕੇ ਇਸ ਸਮੱਸਿਆ ਵੱਲੋਂ ਅੱਖਾਂ ਮੀਚ ਰਿਹਾ ਹੈ। ਕੌਂਸਲਰ ਲਾਡੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਐਤਵਾਰ ਤੱਕ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ, ਤਾਂ ਸੋਮਵਾਰ ਨੂੰ ਸੀਵਰੇਜ ਬੋਰਡ ਦੇ ਦਫ਼ਤਰ ਨੂੰ ਤਾਲਾ ਲਾਇਆ ਜਾਵੇਗਾ ਅਤੇ ਕਾਲਜ ਰੋਡ ਨੂੰ ਜਾਮ ਕਰਕੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ।
ਉੱਧਰ, ਮਾਮਲਾ ਗਰਮਾਉਣ ਤੋਂ ਬਾਅਦ ਸੀਵਰੇਜ ਵਿਭਾਗ ਦੇ ਐਕਸੀਅਨ ਨੇ ਜਲਦ ਹੀ ਹਾਲਾਤ ਕਾਬੂ ਹੇਠ ਲਿਆਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਦੇ ਅੰਦਰ ਮਸ਼ੀਨਾਂ ਦੀ ਮਦਦ ਨਾਲ ਪਾਣੀ ਦੀ ਨਿਕਾਸੀ ਨੂੰ ਸੁਧਾਰ ਦਿੱਤਾ ਜਾਵੇਗਾ। ਉਨ੍ਹਾਂ ਮੰਨਿਆ ਕਿ ਆਬਾਦੀ ਵੱਧਣ ਕਾਰਨ ਪੁਰਾਣੀ ਪਾਈਪਲਾਈਨ 'ਤੇ ਦਬਾਅ ਵਧ ਗਿਆ ਹੈ। ਇਸ ਸਮੱਸਿਆ ਦੇ ਸਥਾਈ ਹੱਲ ਲਈ ਇਲਾਕੇ ਵਿੱਚ ਜਲਦ ਹੀ ਵੱਡੇ ਆਕਾਰ ਦੀ ਨਵੀਂ ਸੀਵਰ ਪਾਈਪਲਾਈਨ ਪਾਉਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਲੋਕਾਂ ਨੂੰ ਅਜਿਹੀ ਪ੍ਰੇਸ਼ਾਨੀ ਨਾ ਹੋਵੇ


---


Residents of Sekha Road in Barnala protested against severe waterlogging and sewage overflow lasting over 72 hours. Led by Councilor Charanjit Singh Ladi, locals demanded immediate action, threatening a protest outside the sewerage board office if the issue is not resolved. The sewerage department has assured a quick cleanup and plans to install a new, larger pipeline permanently.


बरनाला के सेखा रोड पर पिछले 72 घंटों से सीवर का गंदा पानी जमा होने के कारण लोगों का जीना मुहाल हो गया है। पार्षद चरणजीत सिंह लाडी के नेतृत्व में स्थानीय लोगों ने प्रशासन के खिलाफ सड़क पर उतरकर जोरदार प्रदर्शन किया और समस्या का समाधान न होने पर उग्र आंदोलन की चेतावनी दी। सीवर विभाग के अधिकारियों ने जल्द ही इस समस्या का स्थायी समाधान करने का भरोसा दिलाया है।


ਤਾਜ਼ਾ ਖ਼ਬਰਾਂ
Gallery
Tags
Social Media