:

ਭਦੌੜ ਵਿੱਚ 75 ਸਾਲਾ ਬਜ਼ੁਰਗ ਦਾ ਹੱਥ-ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕਤਲ: ਵਿਆਜ ਦੇ ਲੈਣ-ਦੇਣ ਦੇ ਵਿਵਾਦ ਤਹਿਤ ਤਿੰਨ ਸ਼ੱਕੀ ਹਿਰਾਸਤ ਵਿੱਚ


ਭਦੌੜ ਵਿੱਚ 75 ਸਾਲਾ ਬਜ਼ੁਰਗ ਦਾ ਹੱਥ-ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕਤਲ: ਵਿਆਜ ਦੇ ਲੈਣ-ਦੇਣ ਦੇ ਵਿਵਾਦ ਤਹਿਤ ਤਿੰਨ ਸ਼ੱਕੀ ਹਿਰਾਸਤ ਵਿੱਚ


ਭਦੌੜ


ਭਦੌੜ ਦੇ ਬਾਜਾਖਾਨਾ ਰੋਡ ਸਥਿਤ ਪੱਤੀ ਮੋਹਰ ਸਿੰਘ ਇਲਾਕੇ ਵਿੱਚ ਇੱਕ 75 ਸਾਲਾ ਬਜ਼ੁਰਗ ਮੋਹਨਜੀਤ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮੋਹਨਜੀਤ ਸਿੰਘ ਮੋਟਰਸਾਈਕਲ ਰੇਹੜੀ ਚਲਾਉਣ ਦਾ ਕੰਮ ਕਰਦਾ ਸੀ ਅਤੇ ਘਰ ਵਿੱਚ ਇਕੱਲਾ ਰਹਿ ਰਿਹਾ ਸੀ ਕਿਉਂਕਿ ਉਸਦਾ ਵੱਡਾ ਪੁੱਤਰ ਵੱਖਰੇ ਮਕਾਨ ਵਿੱਚ ਰਹਿੰਦਾ ਹੈ ਅਤੇ ਛੋਟਾ ਪੁੱਤਰ ਉਸ ਰਾਤ ਆਪਣੇ ਨਾਨਕੇ ਘਰ ਗਿਆ ਹੋਇਆ ਸੀ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸਵੇਰੇ ਪੋਤੇ ਦੀ ਪਤਨੀ ਨੇ ਕੰਧ ਉੱਪਰੋਂ ਆਵਾਜ਼ ਮਾਰੀ ਅਤੇ ਕੋਈ ਜਵਾਬ ਨਾ ਮਿਲਣ 'ਤੇ ਗੁਆਂਢੀ ਔਰਤਾਂ ਨੂੰ ਨਾਲ ਲੈ ਕੇ ਅੰਦਰ ਜਾ ਕੇ ਦੇਖਿਆ। ਮੋਹਨਜੀਤ ਸਿੰਘ ਦੀ ਲਾਸ਼ ਫਰਸ਼ 'ਤੇ ਪਈ ਸੀ, ਜਿਸਦੇ ਹੱਥ-ਪੈਰ ਰੱਸੀਆਂ ਨਾਲ ਬੰਨ੍ਹੇ ਹੋਏ ਸਨ, ਸਿਰ 'ਤੇ ਭਾਰੀ ਚੀਜ਼ ਦੇ ਵਾਰ ਦੇ ਨਿਸ਼ਾਨ ਸਨ ਅਤੇ ਲਾਸ਼ ਉੱਪਰ ਮੰਜਾ ਮੂਧਾ ਮਾਰਿਆ ਹੋਇਆ ਸੀ।
ਸੂਚਨਾ ਮਿਲਦਿਆਂ ਹੀ ਥਾਣਾ ਭਦੌੜ ਦੇ ਐਸਐਚਓ ਇੰਸਪੈਕਟਰ ਹਰਸਿਮਰਨਜੀਤ ਸਿੰਘ ਅਤੇ ਐਸਪੀ ਸੰਜੀਵ ਗੋਇਲ ਭਾਰੀ ਪੁਲਿਸ ਫੋਰਸ ਅਤੇ ਡੌਗ ਸਕੁਐਡ ਟੀਮ ਨਾਲ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲਿਸ ਸੂਤਰਾਂ ਅਨੁਸਾਰ ਮ੍ਰਿਤਕ ਵਿਆਜ 'ਤੇ ਪੈਸੇ ਦੇਣ ਦਾ ਕੰਮ ਕਰਦਾ ਸੀ ਅਤੇ ਮੁਲਜ਼ਮਾਂ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਗੰਭੀਰ ਵਿਵਾਦ ਚੱਲ ਰਿਹਾ ਸੀ। ਇਸੇ ਰੰਜਿਸ਼ ਕਾਰਨ ਇਸ ਯੋਜਨਾਬੱਧ ਕਤਲ ਨੂੰ ਅੰਜਾਮ ਦਿੱਤੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਮਹਿਲਾ ਸਮੇਤ ਤਿੰਨ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਅੰਨੇ ਕਤਲ ਦੀ ਗੁੱਥੀ ਨੂੰ ਪੂਰੀ ਤਰ੍ਹਾਂ ਸੁਲਝਾਇਆ ਜਾ ਸਕੇ।

---

A 75-year-old man was found brutally murdered with tied hands and feet in Bhadaur, Barnala; police have detained three suspects over a money-lending dispute.

बरनाला के भदौड़ में 75 वर्षीय बुजुर्ग की हाथ-पैर बांधकर बेरहमी से हत्या, ब्याज के विवाद में पुलिस ने एक महिला समेत तीन संदिग्धों को हिरासत में लिया.


ਤਾਜ਼ਾ ਖ਼ਬਰਾਂ
Gallery
Tags
Social Media