ਮੋਹਾਲੀ ਆਰਟੀਓ ਦੀ ਵੱਡੀ ਕਾਰਵਾਈ: ਬਿਨਾਂ ਟੈਕਸ ਤਾਰਿਆਂ ਸੜਕਾਂ 'ਤੇ ਦੌੜ ਰਹੀਆਂ 13 ਬੱਸਾਂ ਅਤੇ ਵਾਹਨਾਂ ਦੇ ਕੱਟੇ ਚਾਲਾਨ
- Admin Default
- 23 Sep, 2026 13:23
ਮੋਹਾਲੀ ਆਰਟੀਓ ਦੀ ਵੱਡੀ ਕਾਰਵਾਈ: ਬਿਨਾਂ ਟੈਕਸ ਤਾਰਿਆਂ ਸੜਕਾਂ 'ਤੇ ਦੌੜ ਰਹੀਆਂ 13 ਬੱਸਾਂ ਅਤੇ ਵਾਹਨਾਂ ਦੇ ਕੱਟੇ ਚਾਲਾਨ
ਮੋਹਾਲੀ
ਮੋਹਾਲੀ ਆਰਟੀਓ (RTO) ਵਿਭਾਗ ਵੱਲੋਂ ਪੰਜਾਬ ਦਾ ਟੈਕਸ ਚੁਕਾਏ ਬਿਨਾਂ ਸੜਕਾਂ 'ਤੇ ਧੜੱਲੇ ਨਾਲ ਦੌੜ ਰਹੀਆਂ ਪ੍ਰਾਈਵੇਟ ਟੂਰਿਸਟ ਬੱਸਾਂ ਅਤੇ ਹੋਰ ਕਮਰਸ਼ੀਅਲ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਲੰਬੇ ਸਮੇਂ ਤੋਂ ਅਜਿਹੇ ਵਾਹਨਾਂ ਬਾਰੇ ਸ਼ਾਇਦਾਂ ਮਿਲ ਰਹੀਆਂ ਸਨ, ਜਿਸ ਦੇ ਮੱਦੇਨਜ਼ਰ ਮੰਗਲਵਾਰ ਨੂੰ ਵਿਭਾਗ ਵੱਲੋਂ ਇੱਕ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਜਾਂਚ ਦੌਰਾਨ ਕੁੱਲ 13 ਵਾਹਨਾਂ ਦੇ ਚਾਲਾਨ ਕੱਟੇ ਗਏ, ਜਿਨ੍ਹਾਂ ਦੀ ਕੁੱਲ ਰਕਮ ਲਗਭਗ 7 ਲੱਖ ਰੁਪਏ ਬਣਦੀ ਹੈ। ਚੈਕਿੰਗ ਦੌਰਾਨ ਮੁੱਖ ਤੌਰ 'ਤੇ ਇਹ ਸਾਹਮਣੇ ਆਇਆ ਕਿ ਕੁਝ ਟੂਰਿਸਟ ਬੱਸਾਂ ਬਿਨਾਂ ਪੰਜਾਬ ਦਾ ਟੈਕਸ ਜਮ੍ਹਾਂ ਕਰਵਾਏ ਹੀ ਸੂਬੇ ਵਿੱਚ ਚੱਲ ਰਹੀਆਂ ਸਨ, ਜਿਸ ਨਾਲ ਸਰਕਾਰ ਨੂੰ ਵੱਡੇ ਪੱਧਰ 'ਤੇ ਰਾਜਸਵ ਦਾ ਨੁਕਸਾਨ ਹੋ ਰਿਹਾ ਸੀ ਅਤੇ ਮੋਟਰ ਵਹੀਕਲ ਨਿਯਮਾਂ ਦੀ ਉਲੰਘਣਾ ਹੋ ਰਹੀ ਸੀ। ਇਸ ਮੁਹਿੰਮ ਤਹਿਤ ਕਾਰਵਾਈ ਕਰਦਿਆਂ 8 ਟੂਰਿਸਟ ਬੱਸਾਂ ਅਤੇ 3 ਟੈਂਪੂ ਟ੍ਰੈਵਲਰਜ਼ ਦੇ ਚਾਲਾਨ ਕੀਤੇ ਗਏ। ਇਸ ਤੋਂ ਇਲਾਵਾ ਕਾਗਜ਼ਾਂ ਅਤੇ ਟੈਕਸਾਂ ਵਿੱਚ ਕਮੀਆਂ ਪਾਏ ਜਾਣ 'ਤੇ 10 ਤੋਂ 12 ਵਾਹਨਾਂ ਨੂੰ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਜ਼ਬਤ ਕਰਵਾ ਕੇ ਖੜ੍ਹਾ ਕਰਵਾ ਦਿੱਤਾ ਗਿਆ
ਕਾਰਵਾਈ ਦੇ ਦੌਰਾਨ ਕੁਝ ਵਾਹਨ ਚਾਲਕਾਂ ਨੇ ਮੌਕੇ 'ਤੇ ਹੀ ਆਪਣੇ ਚਾਲਾਨ ਅਤੇ ਬਕਾਇਆ ਟੈਕਸ ਜਮ੍ਹਾਂ ਕਰਵਾ ਦਿੱਤੇ, ਜਿਨ੍ਹਾਂ ਨੂੰ ਜ਼ਰੂਰੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਛੱਡ ਦਿੱਤਾ ਗਿਆ। ਪਰ ਜਿਹੜੇ ਵਾਹਨਾਂ ਦੇ ਮਾਮਲੇ ਮੌਕੇ 'ਤੇ ਨਹੀਂ ਨਿਪਟ ਸਕੇ, ਉਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਅਸਿਸਟੈਂਟ ਆਰਟੀਓ ਗਗਨਦੀਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਕੁਝ ਵਾਹਨਾਂ ਨੂੰ ਲਾਲੜੂ ਅਤੇ ਕੁਝ ਨੂੰ ਲੇਹਲੀ ਪੁਲਿਸ ਸਟੇਸ਼ਨ ਵਿੱਚ ਬੰਦ ਕੀਤਾ ਗਿਆ ਹੈ। ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਪ੍ਰਾਈਵੇਟ ਬੱਸਾਂ ਅਤੇ ਕਮਰਸ਼ੀਅਲ ਵਾਹਨਾਂ ਦੀ ਚੈਕਿੰਗ ਅੱਗੇ ਵੀ ਜਾਰੀ ਰਹੇਗੀ ਅਤੇ ਲੋੜ ਪੈਣ 'ਤੇ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਵਿਸ਼ੇਸ਼ ਅਭਿਆਨ ਚਲਾਏ ਜਾਣਗੇ ਤਾਂ ਜੋ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ।
---
Mohali RTO launched a special checking campaign against private tourist buses and commercial vehicles running without paying Punjab tax, challaning 13 vehicles worth around 7 lakh rupees.
मोहाली आरटीओ ने बिना टैक्स चुकाए सड़कों पर दौड़ रही प्राइवेट टूरिस्ट बसों और कमर्शियल वाहनों के खिलाफ विशेष अभियान चलाकर 13 वाहनों के चालान किए।







