:

ਚੰਡੀਗੜ੍ਹ ਦੀਆਂ ਸਬਜ਼ੀ ਮੰਡੀਆਂ ਵਿੱਚ ਰੰਗਦਾਰ ਲਾਈਟਾਂ ਦੀ ਵਰਤੋਂ ਕਰਨ ਵਾਲੇ ਵੈਂਡਰਾਂ ਖਿਲਾਫ ਸਖ਼ਤ ਕਾਰਵਾਈ ਦੀ ਤਿਆਰੀ: ਲਾਇਸੈਂਸ ਹੋਣਗੇ ਰੱਦ


ਚੰਡੀਗੜ੍ਹ ਦੀਆਂ ਸਬਜ਼ੀ ਮੰਡੀਆਂ ਵਿੱਚ ਰੰਗਦਾਰ ਲਾਈਟਾਂ ਦੀ ਵਰਤੋਂ ਕਰਨ ਵਾਲੇ ਵੈਂਡਰਾਂ ਖਿਲਾਫ ਸਖ਼ਤ ਕਾਰਵਾਈ ਦੀ ਤਿਆਰੀ: ਲਾਇਸੈਂਸ ਹੋਣਗੇ ਰੱਦ



ਚੰਡੀਗੜ੍ਹ

ਚੰਡੀਗੜ੍ਹ ਵਿੱਚ ਲੱਗਣ ਵਾਲੀਆਂ ਸਬਜ਼ੀ ਮੰਡੀਆਂ ਵਿੱਚ ਕੁਝ ਵੈਂਡਰਾਂ ਵੱਲੋਂ ਗਾਹਕਾਂ ਨੂੰ ਧੋਖਾ ਦੇਣ ਲਈ ਰੰਗਦਾਰ ਲਾਈਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਖਿਲਾਫ ਹੁਣ ਨਗਰ ਨਿਗਮ ਵੱਲੋਂ ਸਖ਼ਤ ਐਕਸ਼ਨ ਲੈਣ ਦੀ ਤਿਆਰੀ ਕਰ ਲਈ ਗਈ ਹੈ। ਨਿਗਮ ਦੀ ਕਮੇਟੀ ਵੱਲੋਂ ਤਿਆਰ ਕੀਤੇ ਗਏ ਪ੍ਰਸਤਾਵ ਤਹਿਤ ਜਿਹੜੇ ਵੈਂਡਰ ਸਬਜ਼ੀਆਂ ਜਾਂ ਫਲਾਂ 'ਤੇ ਹਰੀ, ਪੀਲੀ ਜਾਂ ਹੋਰ ਰੰਗਾਂ ਦੀਆਂ ਲਾਈਟਾਂ ਲਗਾਉਣਗੇ, ਉਨ੍ਹਾਂ ਦੇ ਲਾਇਸੈਂਸ ਤੱਕ ਰੱਦ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਸਥਾਨਕ ਕਿਸਾਨਾਂ ਨੂੰ ਮੰਡੀ ਫੀਸ ਵਿੱਚ 50 ਫੀਸਦੀ ਤੱਕ ਦੀ ਵੱਡੀ ਛੋਟ ਦਿੱਤੀ ਜਾਵੇਗੀ। ਨਗਰ ਨਿਗਮ ਦੀ ਕਮੇਟੀ ਦੇ ਮੈਂਬਰ ਅਤੇ ਕੌਂਸਲਰ ਗੁਰਪ੍ਰੀਤ ਗਾਬੀ ਨੇ ਖੁਲਾਸਾ ਕੀਤਾ ਕਿ ਲੋਕ ਬਾਜ਼ਾਰ ਵਿੱਚ ਪੈਸੇ ਦੇ ਕੇ ਤਾਜ਼ੀਆਂ ਅਤੇ ਸਾਫ਼-ਸੁਥਰੀਆਂ ਸਬਜ਼ੀਆਂ ਖਰੀਦਣ ਲਈ ਆਉਂਦੇ ਹਨ। ਪਰ ਕੁਝ ਦੁકાਨਦਾਰ ਸਬਜ਼ੀਆਂ 'ਤੇ ਹਰੀਆਂ ਅਤੇ ਫਲਾਂ 'ਤੇ ਪੀਲੀਆਂ ਜਾਂ ਲਾਲ ਰੰਗ ਦੀਆਂ ਲਾਈਟਾਂ ਜਗਾ ਦਿੰਦੇ ਹਨ, ਜਿਸ ਕਾਰਨ ਗਾਹਕ ਨੂੰ ਖਰਾਬ ਜਾਂ ਪੀਲੀ ਸਬਜ਼ੀ ਵੀ ਹਰੀ ਅਤੇ ਤਾਜ਼ੀ ਦਿਖਾਈ ਦਿੰਦੀ ਹੈ। ਘਰ ਜਾ ਕੇ ਜਦੋਂ ਅਸਲੀਅਤ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਨਾਲ ਇਹ ਸਰਾਸਰ ਧੋਖਧੜੀ ਸਾਬਤ ਹੁੰਦੀ ਹੈ। ਇਸ ਤੋਂ ਇਲਾਵਾ ਕਈ ਵੈਂਡਰ ਆਲੇ-ਕੁਆਲੇ ਪਲਾਸਟਿਕ ਦੇ ਬੈਗ ਅਤੇ ਗੰਦਗੀ ਵੀ ਫੈਲਾ ਕੇ ਚਲੇ ਜਾਂਦੇ ਹਨ। ਇਸ ਗਲਤ ਵਰਤਾਰੇ ਨੂੰ ਰੋਕਣ ਲਈ ਨਗਰ ਨਿਗਮ ਵੱਲੋਂ ਇੱਕ ਨਵਾਂ ਚਾਲਾਨ ਸਿਸਟਮ ਵੀ ਤਿਆਰ ਕੀਤਾ ਗਿਆ ਹੈ। ਨਿਯਮ ਤੋੜਨ ਵਾਲੇ ਵੈਂਡਰ ਦਾ ਚਾਲਾਨ ਕੱਟਿਆ ਜਾਵੇਗਾ ਅਤੇ ਤਿੰਨ ਵਾਰ ਚਾਲਾਨ ਹੋਣ 'ਤੇ ਉਸਦਾ ਲਾਇਸੈਂਸ ਛੇ ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਜਾਵੇਗਾ। ਵੈਂਡਰਾਂ ਦੇ ਆਈਡੀ ਕਾਰਡ (ID Card) ਵਿੱਚ ਉਨ੍ਹਾਂ ਦਾ ਪੂਰਾ ਪਤਾ ਅਤੇ ਪਰਿਵਾਰ ਦਾ ਵੇਰਵਾ ਵੀ ਦਰਜ ਹੋਵੇਗਾ। ਇਸ ਦੇ ਨਾਲ ਹੀ ਮੰਡੀ ਵਿੱਚ ਆਉਣ ਵਾਲੇ ਅਸਲੀ ਅਤੇ ਲੋਕਲ ਕਿਸਾਨਾਂ ਨੂੰ ਜ਼ਮੀਨ ਦੀ ਫਰਦ ਅਤੇ ਆਈਡੀ ਕਾਰਡ ਦਿਖਾਉਣ 'ਤੇ ਮੰਡੀ ਫੀਸ ਵਿੱਚ 50 ਪ੍ਰਤੀਸ਼ਤ ਦੀ ਛੋਟ ਮਿਲੇਗੀ। ਕਮੇਟੀ ਵੱਲੋਂ ਤਿਆਰ ਕੀਤਾ ਗਿਆ ਇਹ ਪ੍ਰਸਤਾਵ ਆਉਣ ਵਾਲੀ ਅਕਤੂਬਰ ਮਹੀਨੇ ਦੀ ਹਾਊਸ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪ੍ਰਸ਼ਾਸਨ ਦੀ ਮਨਜੂਰੀ ਮਿਲਣ ਤੋਂ ਬਾਅਦ ਇਸਨੂੰ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ।


---


Chandigarh administration is preparing strict action, including license cancellation, against vendors using colored lights in vegetable markets to deceive customers, alongside offering a 50% mandi fee concession to local farmers.

चंडीगढ़ प्रशासन ने सब्जियों की मंडियों में रंगीन लाइटें लगाकर ग्राहकों को धोखा देने वाले वेंडर के लाइसेंस रद्द करने और किसानों को 50% छूट देने की तैयारी कर ली है।



ਤਾਜ਼ਾ ਖ਼ਬਰਾਂ
Gallery
Tags
Social Media