:

ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਐੱਸ.ਐੱਚ.ਓ. ਸੁਨੀਤਾ ਬਾਬਾ ਅਤੇ ਗਨਮੈਨ ਵਿਜੀਲੈਂਸ ਬਿਊਰੋ ਦੇ ਸ਼ਿੰਕਜੇ ਵਿੱਚ, ਕਾਲ ਡਿਟੇਲਸ ਅਤੇ ਜਾਇਦਾਦ ਦੀ ਜਾਂਚ ਸ਼ੁਰੂ


ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਐੱਸ.ਐੱਚ.ਓ. ਸੁਨੀਤਾ ਬਾਬਾ ਅਤੇ ਗਨਮੈਨ ਵਿਜੀਲੈਂਸ ਬਿਊਰੋ ਦੇ ਸ਼ਿੰਕਜੇ ਵਿੱਚ, ਕਾਲ ਡਿਟੇਲਸ ਅਤੇ ਜਾਇਦਾਦ ਦੀ ਜਾਂਚ ਸ਼ੁਰੂ



ਮੋਗਾ 

ਵਿਜੀਲੈਂਸ ਬਿਊਰੋ ਨੇ 26 ਸਤੰਬਰ ਦੀ ਰਾਤ ਨੂੰ ਮੋਗਾ ਵਿੱਚ ਵੱਡੀ ਕਾਰਵਾਈ ਕਰਦਿਆਂ ਐੱਸ.ਐੱਚ.ਓ. ਸੁਨੀਤਾ ਬਾਬਾ ਅਤੇ ਉਸਦੇ ਸਰਕਾਰੀ ਗਨਮੈਨ (ਹੋਮਗਾਰਡ ਜਵਾਨ ਗੁਰਵਤਾਰ ਸਿੰਘ) ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਨੂਰਪੁਰ ਹਕੀਮਾ ਦੇ ਰਹਿਣ ਵਾਲੇ ਬਲਵੰਤ ਸਿੰਘ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਥਾਨੇ ਦੀ ਐੱਸ.ਐੱਚ.ਓ. ਇੱਕ ਕੇਸ ਨੂੰ ਨਿਪਟਾਉਣ ਬਦਲੇ ਰਿਸ਼ਵਤ ਦੀ ਮੰਗ ਕਰ ਰਹੀ ਹੈ। ਸ਼ਿਕਾਇਤ ਮਿਲਣ 'ਤੇ ਵਿਜੀਲੈਂਸ ਨੇ ਜਾਲ ਵਿਛਾ ਕੇ ਗਵਾਹਾਂ ਦੀ ਮੌਜੂਦਗੀ ਵਿੱਚ ਜੀਰਾ ਰੋਡ 'ਤੇ ਇਹ ਕਾਰਵਾਈ ਕੀਤੀ। ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਬਿਊਰੋ ਹੁਣ ਸੁਨੀਤਾ ਬਾਬਾ ਅਤੇ ਉਸਦੇ ਗਨਮੈਨ ਦੇ ਮੋਬਾਈਲ ਫੋਨਾਂ ਦੀ ਕਾਲ ਡਿਟੇਲਸ, ਡਿਲੀਟ ਕੀਤੇ ਗਏ ਮੈਸੇਜ, ਚੈਟਸ ਅਤੇ ਔਨਲਾਈਨ ਟਰਾਂਜੈਕਸ਼ਨਾਂ ਦੀ ਡਿਜੀਟਲ ਫੋਰੈਂਸਿਕ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਨੈੱਟਵਰਕ ਵਿੱਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਸਨ। ਇਸ ਦੇ ਨਾਲ ਹੀ, ਉਨ੍ਹਾਂ ਦੀਆਂ ਜਾਇਦਾਦਾਂ ਅਤੇ ਪਿਛਲੇ ਕਾਰਜਕਾਲਾਂ ਦੌਰਾਨ ਦਰਜ ਸ਼ੱਕੀ ਮਾਮਲਿਆਂ ਦੀ ਵੀ ਗੰਭੀਰਤਾ ਨਾਲ ਸਮੀਖਿਆ ਕੀਤੀ ਜਾ ਰਹੀ ਹੈ।

---

Vigilance Bureau arrested SHO Sunita Baba and her gunman for taking a bribe of Rs 50,000 in Moga, and is currently investigating their call details, properties, and past postings.

विजीलेंस ब्यूरो ने मोगा में 50 हजार रुपये की रिश्वत लेते हुए एसएचओ सुनीता बाबा और उनके गनमैन को गिरफ्तार कर लिया है तथा अब उनकी संपत्तियों व कॉल डिटेल्स की गहन जांच की जा रही है.



ਤਾਜ਼ਾ ਖ਼ਬਰਾਂ
Gallery
Tags
Social Media