:

ਬਠਿੰਡਾ ਵਿੱਚ ਐਲ.ਪੀ.ਜੀ. ਸਿਲੰਡਰ ਦੀ ਡਿਲਿਵਰੀ ਨੂੰ ਲੈ ਕੇ ਨਵਾਂ ਵਿਵਾਦ: 5 ਸਾਲ ਪੁਰਾਣੀ ਗੈਸ ਪਾਈਪ ਬਦਲਣ ਦੀ ਸ਼ਰਤ ਕਾਰਨ ਵਾਪਸ ਲਿਆ ਸਿਲੰਡਰ


ਬਠਿੰਡਾ ਵਿੱਚ ਐਲ.ਪੀ.ਜੀ. ਸਿਲੰਡਰ ਦੀ ਡਿਲਿਵਰੀ ਨੂੰ ਲੈ ਕੇ ਨਵਾਂ ਵਿਵਾਦ: 5 ਸਾਲ ਪੁਰਾਣੀ ਗੈਸ ਪਾਈਪ ਬਦਲਣ ਦੀ ਸ਼ਰਤ ਕਾਰਨ ਵਾਪਸ ਲਿਆ ਸਿਲੰਡਰ



ਬਠਿੰਡਾ

ਬਠਿੰਡਾ ਦੇ ਮਾਡਲ ਟਾਊਨ ਫੇਜ-3 ਦੇ ਨਿਵਾਸੀ ਸੰਜੇ ਮਿੱਤਲ ਵੱਲੋਂ ਗੈਸ ਸਿਲੰਡਰ ਦੀ ਡਿਲਿਵਰੀ ਨੂੰ ਲੈ ਕੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ। ਸੰਜੇ ਮਿੱਤਲ ਨੇ ਦੋਸ਼ ਲਾਇਆ ਕਿ ਜਦੋਂ ਉਹਨਾਂ ਨੇ ਆਮ ਪ੍ਰਕਿਰਿਆ ਤਹਿਤ ਗੈਸ ਸਿਲੰਡਰ ਬੁੱਕ ਕਰਵਾਇਆ ਤਾਂ ਡਿਲਿਵਰੀ ਮੈਨ ਨੇ ਘਰ ਪਹੁੰਚ ਕੇ ਕਿਹਾ ਕਿ ਉਹਨਾਂ ਦੀ ਗੈਸ ਪਾਈਪ ਖਰੀਦੇ ਹੋਏ 5 ਸਾਲ ਪੂਰੇ ਹੋ ਚੁੱਕੇ ਹਨ, ਇਸ ਲਈ ਨਵੀਂ ਪਾਈਪ ਖਰੀਦਣਾ ਜ਼ਰੂਰੀ ਹੈ। ਮਿੱਤਲ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਨਵੀਂ ਪਾਈਪ ਲੈਣ ਤੋਂ ਇਨਕਾਰ ਕੀਤਾ ਤਾਂ ਡਿਲਿਵਰੀ ਮੈਨ ਨੇ ਸਿਲੰਡਰ ਦੇਣ ਤੋਂ ਮਨ੍ਹਾ ਕਰ ਦਿੱਤਾ ਅਤੇ ਰਿਫਿਲ ਸਿਲੰਡਰ ਵਾਪਸ ਲੈ ਕੇ ਚਲਾ ਗਿਆ।
ਇਸ ਮਾਮਲੇ ਸੰਬੰਧੀ ਜਦੋਂ ਮਾਨ ਗੈਸ ਏਜੰਸੀ ਦੇ ਮੈਨੇਜਰ ਐਮ.ਐਸ. ਬਾਠ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਸਪੱਸ਼ਟ ਕੀਤਾ ਕਿ ਸੁਰੱਖਿਆ ਕਾਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਗੈਸ ਪਾਈਪ ਦੀ ਲਾਈਫ 5 ਸਾਲ ਹੁੰਦੀ ਹੈ ਅਤੇ ਸਮਾਂ ਪੂਰਾ ਹੋਣ 'ਤੇ ਪਾਈਪ ਬਦਲਣਾ ਲਾਜ਼ਮੀ ਹੈ। ਕੰਪਨੀ ਦੀਆਂ ਹਿਦਾਇਤਾਂ ਅਨੁਸਾਰ ਤੈਅ ਮਿਆਦ ਪੂਰੀ ਹੋਣ 'ਤੇ ਪਾਈਪ ਜਾਂ ਰੈਗੂਲੇਟਰ ਨਾ ਲੈਣ ਦੀ ਸਥਿਤੀ ਵਿੱਚ ਸਿਲੰਡਰ ਦੀ ਡਿਲਿਵਰੀ ਨਾ ਕਰਨ ਦੀ ਵਿਵਸਥਾ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਹਾਦਸੇ ਤੋਂ ਬਚਿਆ ਜਾ ਸਕੇ। ਹਾਲਾਂਕਿ ਇਸ ਘਟਨਾ ਨੇ ਉਪਭੋਗਤਾਵਾਂ ਵਿੱਚ ਨਿਯਮਾਂ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।

---

New controversy arises in Bathinda over LPG cylinder delivery as the agency denies delivery after the consumer refuses to replace a 5-year-old gas pipe due to safety norms.

बठिंडा में एलपीजी सिलेंडर की डिलीवरी को लेकर नया विवाद सामने आया है, जहां 5 साल पुरानी गैस पाइप न बदलने पर एजेंसी ने सिलेंडर वापस ले लिया।


ਤਾਜ਼ਾ ਖ਼ਬਰਾਂ
Gallery
Tags
Social Media