:

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਜੀਵਨ ਜੋਹਲ ਦੀ ਟਾਰਗੇਟ ਕਿਲਿੰਗ: ਰੇਂਜ ਰੋਵਰ ਕਾਰ ਵਿੱਚ ਮਾਰੀ ਗਈ ਗੋਲੀ


ਕੈਨੇਡਾ ਵਿੱਚ ਪੰਜਾਬੀ ਨੌਜਵਾਨ ਜੀਵਨ ਜੋਹਲ ਦੀ ਟਾਰਗੇਟ ਕਿਲਿੰਗ: ਰੇਂਜ ਰੋਵਰ ਕਾਰ ਵਿੱਚ ਮਾਰੀ ਗਈ ਗੋਲੀ



ਲੈਂਗਲੀ

ਕੈਨੇਡਾ ਦੇ ਲੈਂਗਲੀ ਸ਼ਹਿਰ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਟਾਰਗੇਟ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 23 ਸਾਲਾ ਜੀਵਨ ਜੋਹਲ ਦੀ ਉਸਦੀ ਲਗਜ਼ਰੀ ਰੇਂਜ ਰੋਵਰ ਕਾਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ ਜੀਵਨ ਦਾ ਸੰਬੰਧ 'ਬਰਦਰਜ਼ ਕੀਪਰਸ' ਗੈਂਗ ਨਾਲ ਸੀ ਅਤੇ ਉਸਨੂੰ ਅਤੇ ਉਸਦੀ ਪਤਨੀ ਨੂੰ ਪਹਿਲਾਂ ਹੀ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਗਈ ਸੀ।
ਇਹ ਘਟਨਾ 5 ਅਕਤੂਬਰ ਦੀ ਸ਼ਾਮ ਨੂੰ ਲੈਂਗਲੀ ਸਥਿਤ 'ਕੈਕਟਸ ਕਲੱਬ ਕੈफे' ਦੇ ਬਾਹਰ ਵਾਪਰੀ। ਜਦੋਂ ਜੀਵਨ ਜੋਹਲ ਆਪਣੀ ਸਫ਼ੇਦ ਰੰਗ ਦੀ ਲਗਜ਼ਰੀ ਰੇਂਜ ਰੋਵਰ ਗਾਰ ਵਿੱਚ ਬੈਠਾ ਸੀ, ਤਾਂ ਦੋ ਹਮਲਾਵਰਾਂ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।
ਘਟਨਾ ਸਥਾਨ ਤੋਂ ਮਹਿਜ਼ 1 ਕਿਲੋਮੀਟਰ ਦੀ ਦੂਰੀ 'ਤੇ ਇੱਕ ਜਲਦੀ ਹੋਈ ਕਾਰ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰਾਂ ਨੇ ਸਬੂਤ ਮਿਟਾਉਣ ਦੇ ਇਰਾਦੇ ਨਾਲ ਗਾਰ ਨੂੰ ਅੱਗ ਲਾਈ ਹੋਵੇਗੀ। ਫਿਲਹਾਲ, ਇੰਟੀਗ੍ਰੇਟਿਡ ਹੋਮਸਾਈਡ ਇਨਵੈਸਟੀਗੇਸ਼ਨ ਟੀਮ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਸਾਜ਼ਿਸ਼ ਪਿੱਛੇ ਮੁੱਖ ਸਾਜ਼ਿਸ਼ਕਰਤਾ ਕੌਣ ਹੈ।

---

A 23-year-old Punjabi youth, Jeevan Johal, linked to the Brothers Keepers gang, was shot dead in his luxury Range Rover in Langley, Canada. Police are investigating the targeted killing.


कनाडा के लैंगले में पंजाबी युवक जीवन जोहल की लग्जरी कार में गोली मारकर हत्या कर दी गई। पुलिस इस टारगेट किलिंग के पीछे के साजिशकर्ताओं की जांच कर रही है।


ਤਾਜ਼ਾ ਖ਼ਬਰਾਂ
Gallery
Tags
Social Media