:

ਬਰਨਾਲਾ 'ਚ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਨਕਲੀ ਅਤੇ ਮਿਲਾਵਟੀ ਦੇਸੀ ਘਿਓ ਦੇ ਕਾਲੇ ਕਾਰੋਬਾਰ ਦਾ ਪਰਦਾਫਾਸ਼


ਬਰਨਾਲਾ 'ਚ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਨਕਲੀ ਅਤੇ ਮਿਲਾਵਟੀ ਦੇਸੀ ਘਿਓ ਦੇ ਕਾਲੇ ਕਾਰੋਬਾਰ ਦਾ ਪਰਦਾਫਾਸ਼


ਬਰਨਾਲਾ

ਤਿਉਹਾਰਾਂ ਦੇ ਸੀਜ਼ਨ ਤੋਂ ਠੀਕ ਪਹਿਲਾਂ ਬਰਨਾਲਾ ਵਿਖੇ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਨਕਲੀ ਅਤੇ ਮਿਲਾਵਟੀ ਦੇਸੀ ਘਿਓ ਤਿਆਰ ਕਰਨ ਦੇ ਇੱਕ ਵੱਡੇ ਕਾਲੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ। ਫੂਡ ਸੇਫਟੀ ਟੀਮ ਨੇ ਲੱਖੀ ਕਾਲੋਨੀ ਸਥਿਤ ਇੱਕ ਬੰਦ ਮਕਾਨ ਵਿੱਚ ਅਚਾਨਕ ਛਾਪੇਮਾਰੀ ਕੀਤੀ, ਜਿੱਥੇ ਬਿਨਾਂ ਕਿਸੇ ਭੱਠੀ ਜਾਂ ਮਸ਼ੀਨਰੀ ਦੇ ਇੱਕ ਕਮਰੇ ਵਿੱਚ ਗੈਰ-ਕਾਨੂੰਨੀ ਪੈਕਜਿੰਗ ਅਤੇ ਮਿਲਾਵਟਖੋਰੀ ਦਾ ਖੇਡ ਚੱਲ ਰਿਹਾ ਸੀ।
ਸਿਹਤ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਮਕਾਨ 'ਚੋਂ 5 ਲੀਟਰ ਸ਼ੱਕੀ ਦੇਸੀ ਘਿਓ ਬਰਾਮਦ ਹੋਇਆ। ਇਸ ਤੋਂ ਇਲਾਵਾ ਲੁਧਿਆਣਾ ਦੇ ਪ੍ਰਸਿੱਧ ਬ੍ਰਾਂਡ 'ਪਰਮਾਨੰਦ' ਦੇ ਵੱਡੀ ਗਿਣਤੀ 'ਚ ਖਾਲੀ ਪਲਾਸਟਿਕ/ਟਿਨ ਦੇ ਡੱਬੇ ਅਤੇ ਰੈਪਰ ਵੀ ਮਿਲੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਬਾਜ਼ਾਰ ਤੋਂ ਘਟੀਆ ਪੱਧਰ ਦਾ ਸਸਤਾ ਘਿਓ ਲਿਆ ਕੇ ਇਹਨਾਂ ਨਾਮੀ ਬ੍ਰਾਂਡੇਡ ਡੱਬਿਆਂ ਵਿੱਚ ਪੈਕ ਕਰਦੇ ਸਨ ਅਤੇ ਫਿਰ ਗਾਹਕਾਂ ਨੂੰ ਅਸਲੀ ਤੇ ਸ਼ੁੱਧ ਦੱਸ ਕੇ ਮਹਿੰਗੇ ਭਾਅ 'ਚ ਵੇਚਦੇ ਸਨ।
ਛਾਪੇਮਾਰੀ ਦੀ ਭਣਕ ਲੱਗਦਿਆਂ ਹੀ ਮਕਾਨ ਮਾਲਕ ਪਿਛਲੇ ਰਸਤੇ ਤੋਂ ਫਰਾਰ ਹੋ ਗਿਆ। ਪੁਲਿਸ ਅਤੇ ਸਿਹਤ ਵਿਭਾਗ ਨੇ ਸਾਰਾ ਸ਼ੱਕੀ ਮਾਲ ਅਤੇ ਪੈਕਜਿੰਗ ਸਮੱਗਰੀ ਜ਼ਬਤ ਕਰਕੇ ਮਕਾਨ ਨੂੰ ਸੀਲ ਕਰ ਦਿੱਤਾ ਹੈ। ਬਰਾਮਦ ਘਿਓ ਦੇ ਸੈਂਪਲ ਜਾਂਚ ਲਈ ਸਟੇਟ ਫੂਡ ਲੈਬ, ਖਰੜ ਭੇਜੇ ਗਏ ਹਨ। ਲੈਬ ਰਿਪੋਰਟ ਆਉਣ ਤੋਂ ਬਾਅਦ ਦੋਸ਼ੀ ਖਿਲਾਫ ਫੂਡ ਸੇਫਟੀ ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

---

Food safety team in Barnala exposed a fake and adulterated desi ghee packaging unit in Lakhi Colony ahead of festive season. Samples sent to Kharar Food Lab.

ਬਰਨਾਲਾ ਵਿੱਚ ਫੂਡ ਸੇਫਟੀ ਟੀਮ ਨੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਕਲੀ ਅਤੇ ਮਿਲਾਵਟੀ ਦੇਸੀ ਘਿਓ ਦੇ ਗੋਰਖਧੰਦੇ ਦਾ ਕੀਤਾ ਪਰਦਾਫਾਸ਼। ਲੈਬ ਭੇਜੇ ਗਏ ਸੈਂਪਲ।
बरनाला में खाद्य सुरक्षा टीम ने त्योहारों से ठीक पहले नकली और मिलावटी देसी घी के काले कारोबार का किया भंडाफोड़। जांच के लिए सैंपल लैब भेजे।