:

ਮਨਾਲੀ-ਕੀਰਤਪੁਰ ਸਾਹਿਬ ਨੈਸ਼ਨਲ ਹਾਈਵੇਅ 'ਤੇ ਬੱਸ ਖੱਡ 'ਚ ਡਿੱਗੀ: 4 ਲੋਕਾਂ ਦੀ ਮੌਤ, 7 ਜ਼ਖ਼ਮੀ, ਰੋਪੜ ਦੇ ਰਹਿਣ ਵਾਲੇ ਸਨ ਮ੍ਰਿਤਕ


ਮਨਾਲੀ-ਕੀਰਤਪੁਰ ਸਾਹਿਬ ਨੈਸ਼ਨਲ ਹਾਈਵੇਅ 'ਤੇ ਬੱਸ ਖੱਡ 'ਚ ਡਿੱਗੀ: 4 ਲੋਕਾਂ ਦੀ ਮੌਤ, 7 ਜ਼ਖ਼ਮੀ, ਰੋਪੜ ਦੇ ਰਹਿਣ ਵਾਲੇ ਸਨ ਮ੍ਰਿਤਕ


ਰੋਪੜ / ਸ੍ਰੀ ਆਨੰਦਪੁਰ ਸਾਹਿਬ


ਮਨਾਲੀ-ਕੀਰਤਪੁਰ ਸਾਹਿਬ ਨੈਸ਼ਨਲ ਹਾਈਵੇਅ 'ਤੇ ਬੁੱਧਵਾਰ ਨੂੰ ਇੱਕ ਦਰਦਨਾਕ ਹਾਦਸੇ ਵਿੱਚ ਡੀਜੇ ਸਾਊਂਡ ਵਾਲੀ ਬੱਸ ਬੇਕਾਬੂ ਹੋ ਕੇ ਗਹਿਰੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 7 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਸਾਰੇ ਮ੍ਰਿਤਕ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਰਹਿਣ ਵਾਲੇ ਪੁਰਸ਼ ਸਨ। ਜਾਣਕਾਰੀ ਅਨੁਸਾਰ ਡੀਜੇ ਸਾਊਂਡ ਵਾਲੀ ਬੱਸ ਕੁੱਲੂ ਵਿੱਚ ਦੁਸਹਿਰੇ ਦਾ ਪ੍ਰੋਗਰਾਮ ਨਿਪਟਾ ਕੇ ਵਾਪਸ ਲੌਟ ਰਹੀ ਸੀ, ਜਦੋਂ ਦੇਹਣੀ ਮਸੇਵਾਲ ਦੇ ਪਾਸ ਇਹ ਹਾਦਸਾ ਵਾਪਰਿਆ।
ਐੱਨ.ਐੱਚ.ਏ.ਆਈ. (NHAI) ਦੀ ਐਂਬੂਲੈਂਸ ਟੀਮ ਨੂੰ ਸਵੇਰੇ ਸਾਢੇ ਛੇ ਵਜੇ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਬਚਾਅ ਟੀਮ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਫ਼ੀ ਮਸ਼ੱਕਤ ਤੋਂ ਬਾਅਦ ਸ਼ਵਾਂ ਨੂੰ ਬਾਹਰ ਕੱਢਿਆ। ਬਚਾਅ ਟੀਮ ਵੱਲੋਂ ਸਾਰੇ ਮ੍ਰਿਤਕਾਂ ਦੇ ਸ਼ਵਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ ਗਿਆ ਹੈ, ਜਦਕਿ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Four people from Ropar were killed and seven others injured when a DJ sound bus returning from Kullu Dussehra crashed into a gorge on the Manali-Kiratpur Sahib Highway.

मनाली-कीरतपुर साहिब नेशनल हाईवे पर कुल्लू से लौट रही डीजे साउंड की बस खाई में गिरने से रोपड़ के 4 लोगों की मौत हो गई और 7 अन्य घायल हो गए.

Manali Kiratpur Sahib Highway bus accident, Ropar DJ bus gorge accident, Sri Anandpur Sahib hospital accident news, Himachal Punjab road mishap

ਤਾਜ਼ਾ ਖ਼ਬਰਾਂ
Gallery
Tags
Social Media