:

ਲੁਧਿਆਣਾ 'ਚ AAP ਨੇਤਾ ਦੇ ਪਟਾਕਾ ਗੋਦਾਮ 'ਚ ਭਿਆਨਕ ਅੱਗ: ਧਮਾਕਿਆਂ ਕਾਰਨ ਡਿੱਗੀ ਕੰਧ, ਮਲਬੇ ਹੇਠ ਦੱਬਣ ਨਾਲ 27 ਸਾਲਾ ਨੌਜਵਾਨ ਦੀ ਮੌਤ


ਲੁਧਿਆਣਾ 'ਚ AAP ਨੇਤਾ ਦੇ ਪਟਾਕਾ ਗੋਦਾਮ 'ਚ ਭਿਆਨਕ ਅੱਗ: ਧਮਾਕਿਆਂ ਕਾਰਨ ਡਿੱਗੀ ਕੰਧ, ਮਲਬੇ ਹੇਠ ਦੱਬਣ ਨਾਲ 27 ਸਾਲਾ ਨੌਜਵਾਨ ਦੀ ਮੌਤ


ਲੁਧਿਆਣਾ


ਲੁਧਿਆਣਾ ਵਿੱਚ ਆਮ ਆਦਮੀ ਪਾਰਟੀ (AAP) ਦੇ ਨੇਤਾ ਗੋਲਡੀ ਸੱਬਰਵਾਲ ਦੇ ਪਟਾਕਾ ਗੋਦਾਮ ਵਿੱਚ ਸ਼ੁੱਕਰਵਾਰ ਨੂੰ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਅੱਗ ਲੱਗਣ ਤੋਂ ਬਾਅਦ ਗੋਦਾਮ ਵਿੱਚ ਜ਼ੋਰਦਾਰ ਧਮਾਕੇ ਹੋਏ, ਜਿਸ ਕਾਰਨ ਇਮਾਰਤ ਦੀ ਇੱਕ ਕੰਧ ਢਹਿ ਗਈ। ਕੰਧ ਦੇ ਮਲਬੇ ਹੇਠ ਦੱਬਣ ਕਾਰਨ ਆਪ ਨੇਤਾ ਦੇ ਚਾਚੇ ਦੇ ਬੇਟੇ ਸਾਹਿਲ ਸੱਬਰਵਾਲ (27) ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਪੁਲਿਸ ਮੁਤਾਬਕ ਦੂਜੀ ਮੰਜ਼ਿਲ 'ਤੇ ਰਸੋਈ ਦੇ ਨਾਲ ਬਣੇ ਕਮਰੇ ਵਿੱਚ ਪਟਾਕਿਆਂ ਦਾ ਸਟੌਕ ਰੱਖਿਆ ਹੋਇਆ ਸੀ। ਅੱਗ ਲੱਗਣ ਵੇਲੇ ਸਾਹਿਲ ਅੰਦਰ ਹੀ ਇੱਕ ਕਿਨਾਰੇ ਖੜ੍ਹਾ ਸੀ, ਪਰ ਅਚਾਨਕ ਛੱਤ/ਕੰਧ ਡਿੱਗਣ ਕਾਰਨ ਉਹ ਹੇਠਾਂ ਦੱਬ ਗਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਰਿਹਾਇਸ਼ੀ ਇਲਾਕੇ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਪਟਾਕੇ ਸਟੋਰ ਕੀਤੇ ਗਏ ਸਨ। ਦੂਜੇ ਪਾਸੇ, ਆਪ ਨੇਤਾ ਗੋਲਡੀ ਨੇ ਰੋਂਦਿਆਂ ਦੱਸਿਆ ਕਿ ਇਹ ਪਿਛਲੇ ਸਾਲ ਦੇ ਬਚੇ ਹੋਏ ਪਟਾਕੇ ਸਨ ਅਤੇ ਹਾਦਸਾ ਸ਼ਾਰਟ ਸਰਕਟ ਕਾਰਨ ਵਾਪਰਿਆ ਹੈ।

A 27-year-old man, Sahil Sabharwal, died after a fire triggered explosions and collapsed a wall at an AAP leader's cracker godown in Ludhiana.

लुधियाना में आप नेता गोल्डी सब्रवाल के पटाखा गोदाम में आग लगने और धमाकों से दीवार गिरने के कारण उनके रिश्तेदार साहिल (27) की मौत हो गई.

Ludhiana cracker godown fire news, AAP leader Goldy Sabharwal Ludhiana fire, Sahil Sabharwal Ludhiana cracker explosion, Ludhiana crime news updates

ਤਾਜ਼ਾ ਖ਼ਬਰਾਂ
Gallery
Tags
Social Media