ਲੁਧਿਆਣਾ ਦੇ ਗੁਰਦੁਆਰਾ ਮੰਜੀ ਸਾਹਿਬ ਫਾਇਰਿੰਗ ਮਾਮਲੇ ਦਾ ਮੁੱਖ ਸ਼ੂਟਰ ਰਾਜੂ ਪੁਲਿਸ ਕਸਡੀ ਵਿੱਚ ਮੋਇਆ: ਪੁੱਛਗਿੱਛ ਦੌਰਾਨ ਵਿਗੜੀ ਤਿਹਤ, ਗਲੋਬਲ ਹਾਰਟ ਅਸਪਤਾਲ ਵਿਖੇ ਹੋਈ ਮੌਤ
- Admin Default
- 03 Nov, 2026 12:16
ਲੁਧਿਆਣਾ ਦੇ ਗੁਰਦੁਆਰਾ ਮੰਜੀ ਸਾਹਿਬ ਫਾਇਰਿੰਗ ਮਾਮਲੇ ਦਾ ਮੁੱਖ ਸ਼ੂਟਰ ਰਾਜੂ ਪੁਲਿਸ ਕਸਡੀ ਵਿੱਚ ਮੋਇਆ: ਪੁੱਛਗਿੱਛ ਦੌਰਾਨ ਵਿਗੜੀ ਤਿਹਤ, ਗਲੋਬਲ ਹਾਰਟ ਅਸਪਤਾਲ ਵਿਖੇ ਹੋਈ ਮੌਤ
ਲੁਧਿਆਣਾ / ਜਗਰਾਉਂ
ਲੁਧਿਆਣਾ ਦੇ ਜਗਰਾਉਂ ਅਧੀਨ ਪੈਂਦੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਵਿਖੇ ਫਾਇਰਿੰਗ ਕਰਨ ਵਾਲੇ ਮੁੱਖ ਸ਼ੂਟਰ ਰਾਜ ਸਿੰਘ ਉਰਫ਼ ਰਾਜੂ ਦੀ ਪੁਲਿਸ ਕਸਡੀ ਵਿੱਚ ਮੌਤ ਹੋ ਗਈ ਹੈ। ਥਾਨਾ ਸੁਧਾਰ ਦੇ ਐੱਸ.ਐੱਚ.ਓ. ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਆਰੋਪੀ ਰਾਜੂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸੋਮਵਾਰ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਸੀ ਅਤੇ ਪੁੱਛਗਿੱਛ ਕੀਤੀ ਜਾ ਰਹੀ ਸੀ। ਪੁੱਛਗਿੱਛ ਦੌਰਾਨ ਅਚਾਨਕ ਰਾਜੂ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਘਬਰਾਹਟ ਹੋਣ ਦੇ ਨਾਲ-ਨਾਲ ਰਕਤਚਾਪ (ਬੀ.ਪੀ.) ਘੱਟ ਹੋਣ ਦੀ ਸ਼ਿਕਾਇਤ ਆਈ।
ਪਹਿਲਾਂ ਉਸ ਨੂੰ ਸੁਧਾਰ ਦੇ ਸਿਵਲ ਅਸਪਤਾਲ ਅਤੇ ਫਿਰ ਨਿੱਜੀ ਅਸਪਤਾਲ ਵਿੱਚ ਲਿਜਾਇਆ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਗਲੋਬਲ ਹਾਰਟ ਅਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮ੍ਰਿਤਕ ਨੂੰ ਸ਼ੂਗਰ ਦੀ ਬਿਮਾਰੀ ਵੀ ਸੀ ਅਤੇ ਉਸ ਦਾ ਬੀ.ਪੀ. ਵੀ ਲਗਾਤਾਰ ਘੱਟ ਹੋ ਰਿਹਾ ਸੀ, ਜਿਸ ਕਾਰਨ ਮੁੱਢਲੇ ਤੌਰ 'ਤੇ ਮੌਤ ਦਾ ਕਾਰਨ ਹਾਰਟ ਅੱਟੈਕ ਦੱਸਿਆ ਜਾ ਰਿਹਾ ਹੈ, ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ।
---
Raj Singh alias Raju, the main shooter arrested for opening fire at Gurdwara Manji Sahib in Jagraon, died in police custody after suffering health complications during interrogation.
लुधियाना के गुरुद्वारा मंजी साहिब में फायरिंग करने वाले मुख्य शूटर राज सिंह उर्फ राजू की पुलिस कस्टडी में संदिग्ध परिस्थितियों में मौत हो गई है, जिसे रिमांड के दौरान तबीयत बिगड़ने पर ग्लोबल हार्ट अस्पताल ले जाया गया था.
Gurdwara Manji Sahib shooter Raju death, Ludhiana police custody death, Jagraon firing case update, Punjab crime news updates







