ਫ਼ਤਹਿਗੜ੍ਹ ਸਾਹਿਬ ਵਿੱਚ ਚਲਦੀ ਕਰਮਭੂਮੀ ਐਕਸਪ੍ਰੈੱਸ ਟ੍ਰੇਨ ਨੂੰ ਲੱਗੀ ਭਿਆਨਕ ਅੱਗ: 4 ਜਨਰਲ ਡਿੱਬੇ ਸੜੇ, ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ ਪਰ ਕੋਈ ਜਾਨੀ ਨੁਕਸਾਨ ਨਹੀਂ
- Admin Default
- 06 Nov, 2026 17:36
ਫ਼ਤਹਿਗੜ੍ਹ ਸਾਹਿਬ ਵਿੱਚ ਚਲਦੀ ਕਰਮਭੂਮੀ ਐਕਸਪ੍ਰੈੱਸ ਟ੍ਰੇਨ ਨੂੰ ਲੱਗੀ ਭਿਆਨਕ ਅੱਗ: 4 ਜਨਰਲ ਡਿੱਬੇ ਸੜੇ, ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ ਪਰ ਕੋਈ ਜਾਨੀ ਨੁਕਸਾਨ ਨਹੀਂ
ਫ਼ਤਹਿਗੜ੍ਹ ਸਾਹਿਬ /ਪਟਿਆਲਾ
ਪੰਜਾਬ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਅੰਮਦੇ ਨਿਊ ਜਾ ਰਹੀ ਕਰਮਭੂਮੀ ਐਕਸਪ੍ਰੈੱਸ (ਟ੍ਰੇਨ ਨੰਬਰ 12508) ਵਿੱਚ ਚਲਦੀ ਟ੍ਰੇਨ ਦੌਰਾਨ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਜਣ ਦੇ ਨਾਲ ਲੱਗੇ ਜਨਰਲ ਡਿੱਬੇ ਵਿੱਚ ਭੜਕੀ ਅਤੇ ਦੇਖਦਿਆਂ ਹੀ ਦੇਖਦਿਆਂ ਟ੍ਰੇਨ ਦੇ 4 ਜਨਰਲ ਕੋਚ ਇਸ ਦੀ ਲਪੇਟ ਵਿੱਚ ਆ ਗਏ। ਇਹ ਘਟਨਾ ਫ਼ਤਹਿਗੜ੍ਹ ਸਾਹਿਬ ਦੇ ਸਾਧੂਗੜ੍ਹ ਅਤੇ ਪਟਿਆਲਾ ਦੇ ਸਰਾਏ ਬੰਜਾਰਾ ਰੇਲਵੇ ਸਟੇਸ਼ਨ ਦੇ ਵਿਚਕਾਰ ਦੁਪਹਿਰ ਕਰੀਬ ਸਵਾ 1 ਵਜੇ ਵਾਪਰੀ। ਟ੍ਰੇਨ ਵਿੱਚ ਅੱਗ ਲੱਗਦਿਆਂ ਹੀ ਯਾਰੀਆਂ ਵਿੱਚ ਚੀਖ-ਚਿਹਾੜਾ ਮੱਚ ਗਿਆ ਅਤੇ ਟ੍ਰੇਨ ਰੁਕਦਿਆਂ ਹੀ ਯਾਤਰੀ ਆਪਣੀ ਜਾਨ ਬਚਾਉਣ ਲਈ ਹੇਠਾਂ ਉਤਰ ਕੇ ਖੇਤਾਂ ਵੱਲ ਭੱਜੇ ਯਾਤਰੀ ਕਈਆਂ ਨੇ ਚਲਦੀ ਟ੍ਰੇਨ ਤੋਂ ਛਾਲਾਂ ਵੀ ਮਾਰ ਦਿੱਤੀਆਂ।
ਸੂਚਨਾ ਮਿਲਦਿਆਂ ਹੀ ਰੇਲਵੇ ਪ੍ਰਸ਼ਾਸਨ, ਦਮਕਲ ਵਿਭਾਗ ਅਤੇ ਰਾਹਤ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਸਰਕਾਰੀ ਰੇਲਵੇ ਪੁਲਿਸ ਮੁਤਾਬਕ ਇਹ ਹਾਦਸਾ ਕੋਚ ਦੇ ਪੱਖੇ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਵਾਪਰਿਆ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਯਾਤਰੀ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅੰਬਾਲਾ ਮੰਡਲ ਦੇ ਸੀਨੀਅਰ ਡੀ.ਸੀ.ਐੱਮ. ਯਸ਼ਨਜੀਤ ਸਿੰਘ ਨੇ ਦੱਸਿਆ ਕਿ ਰੇਲਵੇ ਦੀ ਪਹਿਲ ਯਾਤਰੀਆਂ ਨੂੰ ਸੁਰੱਖਿਅਤ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦੀ ਹੈ, ਜਿਸ ਲਈ ਵੈਕਲਪਿਕ ਟ੍ਰੇਨ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਯਾਤਰੀਆਂ ਨੂੰ ਨਜ਼ਦੀਕੀ ਸਟੇਸ਼ਨ ਤੋਂ ਸੁਰੱਖਿਅਤ ਘਰ ਭੇਜਿਆ ਜਾ ਰਿਹਾ ਹੈ।
Running Karmabhoomi Express caught fire between Sadhugarh in Fatehgarh Sahib and Sarai Banjara railway stations due to a suspected short circuit in a fan, engulfing four general coaches though no casualties were reported.
पंजाब में अमृतसर से न्यू जलपाईगुड़ी जा रही कर्मभूमि एक्सप्रेस ट्रेन में शॉर्ट सर्किट के कारण अचानक आग लगने से 4 जनरल डिब्बे बुरी तरह प्रभावित हो गए, गनीमत रही कि इस बड़े हादसे में किसी के हताहत होने की सूचना नहीं है.
Karmabhoomi Express fire accident, Fatehgarh Sahib train fire, Punjab railway news updates







