ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸੂਬੇ ਦੀ ਕਾਨੂੰਨ-ਵਿਵਸਥਾ ਅਤੇ ਨਸ਼ੇ 'ਤੇ ਸਖ਼ਤ ਚਿੰਤਾ ਪ੍ਰਗਟ: ਕਿਹਾ- "ਪੰਜਾਬ ਵਿੱਚ ਪਟਾਕੇ ਦੀ ਤਰ੍ਹਾਂ ਚੱਲਦੀਆਂ ਹਨ ਗੋਲੀਆਂ"
- Admin Default
- 12 Nov, 2026 14:34
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸੂਬੇ ਦੀ ਕਾਨੂੰਨ-ਵਿਵਸਥਾ ਅਤੇ ਨਸ਼ੇ 'ਤੇ ਸਖ਼ਤ ਚਿੰਤਾ ਪ੍ਰਗਟ: ਕਿਹਾ- "ਪੰਜਾਬ ਵਿੱਚ ਪਟਾਕੇ ਦੀ ਤਰ੍ਹਾਂ ਚੱਲਦੀਆਂ ਹਨ ਗੋਲੀਆਂ"
ਲੁਧਿਆਣਾ
ਪੰਜਾਬ ਦੇ ਰਾਜਪਾਲ (ਗਵਰਨਰ) ਗੁਲਾਬ ਚੰਦ ਕਟਾਰੀਆ ਨੇ ਸੂਬੇ ਦੀ ਮੌਜੂਦਾ ਕਾਨੂੰਨ-ਵਿਵਸਥਾ ਨੂੰ ਲੈ ਕੇ ਬੇਹੱਦ ਸਖ਼ਤ ਟਿੱਪਣੀ ਕੀਤੀ ਹੈ ਲੁਧਿਆਣਾ ਵਿੱਚ ਇੱਕ ਨਿੱਜੀ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਗਵਰਨਰ ਨੇ ਪੰਜਾਬ ਦੇ ਹਾਲਾਤਾਂ 'ਤੇ ਡੂੰਘੀ ਚਿੰਤਾ ਜਤਾਈ ਅਤੇ ਸਾਫ਼ ਆਖਿਆ ਕਿ ਇੱਥੋਂ ਦੀ ਕਾਨੂੰਨ-ਵਿਵਸਥਾ ਨੂੰ ‘ਸੰਤੋਖਪ੍ਰਦ’ ਨਹੀਂ ਕਿਹਾ ਜਾ ਸਕਦਾ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਅਪਰਾਧਿਕ ਘਟਨਾਵਾਂ ਇੱਥੇ ਰੋਜ਼ਾਨਾ ਵਾਪਰ ਰਹੀਆਂ ਹਨ, ਉਹ ਕਾਫ਼ੀ ਚਿੰਤਾ ਦਾ ਵਿਸ਼ਾ ਹਨ।
ਸੂਬੇ ਵਿੱਚ ਵਧ ਰਹੇ ਗਨ-ਕਲਚਰ (Gun Culture) 'ਤੇ ਤਿੱਖਾ ਤੰਜ ਕੱਸਦਿਆਂ ਗਵਰਨਰ ਨੇ ਕਿਹਾ ਕਿ ਇੱਥੇ ਪਤਾ ਨਹੀਂ ਕਿਉਂ ਹਰ ਵਿਅਕਤੀ ਇੰਝ ਗੋਲੀਆਂ ਚਲਾਉਂਦਾ ਹੈ ਜਿਵੇਂ ਕੋਈ ਪਟਾਕਾ ਚਲਾ ਰਿਹਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਛੋਟੀ-ਛੋਟੀ ਗੱਲ 'ਤੇ ਹੁਣ ਛੋਟੇ ਬੱਚੇ ਵੀ ਪਿਸਤੌਲ ਕੱਢ ਲੈਂਦੇ ਹਨ, ਜੋ ਕਿ ਪੂਰੇ ਸਮਾਜ ਲਈ ਇੱਕ ਬਹੁਤ ਵੱਡੀ ਚੁਣੌਤੀ ਬਣ ਚੁੱਕੀ ਹੈ। ਨਸ਼ੇ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਰਗੇ ਬਹਾਦਰਾਂ ਦੇ ਮੁਲਕ ਨੂੰ ਨਸ਼ਾ ਅੰਦਰੋਂ ਕਮਜ਼ੋਰ ਕਰ ਰਿਹਾ ਹੈ। ਇਹ ਸਿਰਫ਼ ਕਿਸੇ ਇੱਕ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਸਮਾਜ ਦੇ ਹਰ ਸਮਝਦਾਰ ਨਾਗਰਿਕ ਅਤੇ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਨਸ਼ੇ ਨੂੰ ਕੰਟਰੋਲ ਕਰੀਏ। ਉਨ੍ਹਾਂ ਸਲਾਹ ਦਿੱਤੀ ਕਿ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨਾਲ ਨਫ਼ਰਤ ਕਰਨ ਨਾਲ ਕੰਮ ਨਹੀਂ ਚੱਲੇਗਾ, ਸਗੋਂ ਉਨ੍ਹਾਂ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਣ ਲਈ ਪੂਰੇ ਸਮਾਜ ਨੂੰ ਸਾਂਝੇ ਤੌਰ 'ਤੇ ਹੰਭਲਾ ਮਾਰਨਾ ਪਵੇਗਾ। ਹਾਲਾਂਕਿ, ਰਾਜਨੀਤਿਕ ਸਵਾਲਾਂ ਤੋਂ ਕਿਨਾਰਾ ਕਰਦਿਆਂ ਗਵਰਨਰ ਨੇ ਸਪੱਸ਼ਟ ਕੀਤਾ ਕਿ ਉਹ ਪਾਰਟੀਆਂ ਦਾ ਕੰਮ ਨਹੀਂ ਕਰਦੇ, ਸਗੋਂ ਇੱਥੋਂ ਦੇ ਸੰਵਿਧਾਨਕ ਅਹੁਦੇ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ।
---
Governor Gulab Chand Kataria expresses grave concern over Punjab's law and order and drug menace, stating that firing has become as common as firecrackers.
राज्यपाल गुलाब चंद कटारिया ने पंजाब की कानून-व्यवस्था और बढ़ते गन कल्चर पर जताई चिंता, कहा- यहां पटाखे की तरह चलती हैं गोलियां।
Punjab Governor Gulab Chand Kataria, Punjab law and order news, Ludhiana news today, Punjab drug menace, gun culture Punjab.
राज्यपाल गुलाब चंद कटारिया, पंजाब कानून व्यवस्था, लुधियाना समाचार, ड्रग्स और गन कल्चर पंजाब।







