ਤਰਨਤਾਰਨ ਵਿੱਚ ਏ.ਐਸ.ਆਈ. ਇਕਬਾਲ ਸਿੰਘ ਕਤਲ ਕਾਂਡ: ਏ.ਜੀ.ਟੀ.ਐਫ. (AGTF) ਨੇ ਮੁਹਾਲੀ ਦੇ ਜ਼ੀਰਕਪੁਰ ਵਿੱਚ ਮੁਲਜ਼ਮ ਅਮਨਦੀਪ ਉਰਫ਼ ਹੈਪੀ ਬਾਹਮਣ ਨੂੰ ਕੀਤਾ ਢੇਰ, ਐਨਕਾਊਂਟਰ ਵਿੱਚ ਮਾਰਿਆ ਗਿਆ ਮੁਲਜ਼ਮ
- Admin Default
- 20 Nov, 2026 18:04
ਤਰਨਤਾਰਨ ਵਿੱਚ ਏ.ਐਸ.ਆਈ. ਇਕਬਾਲ ਸਿੰਘ ਕਤਲ ਕਾਂਡ: ਏ.ਜੀ.ਟੀ.ਐਫ. (AGTF) ਨੇ ਮੁਹਾਲੀ ਦੇ ਜ਼ੀਰਕਪੁਰ ਵਿੱਚ ਮੁਲਜ਼ਮ ਅਮਨਦੀਪ ਉਰਫ਼ ਹੈਪੀ ਬਾਹਮਣ ਨੂੰ ਕੀਤਾ ਢੇਰ, ਐਨਕਾਊਂਟਰ ਵਿੱਚ ਮਾਰਿਆ ਗਿਆ ਮੁਲਜ਼ਮ
ਤਰਨਤਾਰਨ / ਜ਼ੀਰਕਪੁਰ
ਤਰਨਤਾਰਨ ਵਿੱਚ ਏ.ਐਸ.ਆਈ. (ASI) ਇਕਬਾਲ ਸਿੰਘ ਦੇ ਸਨਸਨੀਖੇਜ਼ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਸਾਹਮਣੇ ਆਈ ਹੈ। ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਮੋਹਾਲੀ ਦੇ ਜ਼ੀਰਕਪੁਰ ਸਥਿਤ ਕੇ.ਐਮ.ਜੀ. ਹੋਟਲ ਦੇ ਪਹਿਲੇ ਮੰਜਿਲ 'ਤੇ ਹੋਏ ਮੁਕਾਬਲੇ ਦੌਰਾਨ ਇਸ ਕਤਲ ਦੇ ਮੁੱਖ ਮੁਲਜ਼ਮ ਅਮਨਦੀਪ ਉਰਫ਼ ਹੈਪੀ ਬਾਹਮਣ ਨੂੰ ਮਾਰ ਮੁਕਾਇਆ ਹੈ। ਐਨਕਾਊਂਟਰ ਵਿੱਚ ਜ਼ਖ਼ਮੀ ਹੋਏ ਮੁਲਜ਼ਮ ਨੂੰ ਤੁਰੰਤ ਡੇਰਾਬਾਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਵਿੱਚ ਕਾਊਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਏ.ਐਸ.ਆਈ. ਇਕਬਾਲ ਸਿੰਘ 11 ਅਕਤੂਬਰ ਦੀ ਸ਼ਾਮ ਨੂੰ ਆਪਣੀ ਡਿਊਟੀ ਖ਼ਤਮ ਕਰਕੇ ਮੋਟਰਸਾਈਕਲ ਰਾਹੀਂ ਘਰ ਪਰਤ ਰਹੇ ਸਨ। ਜਦੋਂ ਉਹ ਤਰਨਤਾਰਨ ਦੇ ਨੌਸ਼ਹਿਰਾ ਤੋਂ ਲੋਹਕਾ ਰੋਡ ਸਥਿਤ ਪਟਵਾਰਖਾਨੇ ਕੋਲ ਪਹੁੰਚੇ ਤਾਂ ਮੋਟਰਸਾਈਕਲ 'ਤੇ ਸਵਾਰ ਦੋ ਹਮਲਾਵਰਾਂ ਨੇ ਉਨ੍ਹਾਂ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇਹ ਘਟਨਾ 11 ਸਤੰਬਰ ਨੂੰ ਇਕਬਾਲ ਸਿੰਘ ਦੇ ਭਤੀਜੇ ਅਜਮੀਤ ਸਿੰਘ ਦੇ ਹੋਏ ਕਤਲ ਨਾਲ ਵੀ ਜੁੜੀ ਹੋਈ ਸੀ, ਜਿਸ ਦਾ ਬਦਲਾ ਲੈਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
AGTF neutralizes main accused Amandeep alias Happy Bahman in an encounter at a Zirakpur hotel in Mohali in connection with the brutal murder of ASI Iqbal Singh in Tarn Taran.
तरनतारन में ASI इकबाल सिंह हत्याकांड का मुख्य आरोपी अमनदीप उर्फ हैप्पी बाह्मण AGTF के साथ मुठभेड़ में ढेर, मोहाली के जीरकपुर में हुआ एनकाउंटर।
ASI Iqbal Singh murder case, AGTF encounter Zirakpur, Amandeep Happy Bahman neutralised, Tarn Taran police news, Punjab gangster encounter.
ASI इकबाल सिंह हत्या, AGTF एनकाउंटर, जीरकपुर न्यूज, पंजाब समाचार, ब्रेकिंग न्यूज़।







