:

ਪੀ.ਡੀ.ਐੱਫ.ਏ. (PDFA) ਦਾ ਐਲਾਨ: ਦੁੱਧ ਦੇ ਭਾਅ ਅਤੇ ਨਵੀਂ ਬ੍ਰੀਡਿੰਗ ਪਾਲਿਸੀ ਵਿਰੁੱਧ ਡੇਅਰੀ ਕਿਸਾਨਾਂ ਵੱਲੋਂ ਸਰਕਾਰ ਨੂੰ 5 ਦਸੰਬਰ ਦੀ ਅਲਟੀਮੇਟਮ, ਸੰਘਰਸ਼ ਦੀ ਚਿਤਾਵਨੀ


ਪੀ.ਡੀ.ਐੱਫ.ਏ. (PDFA) ਦਾ ਐਲਾਨ: ਦੁੱਧ ਦੇ ਭਾਅ ਅਤੇ ਨਵੀਂ ਬ੍ਰੀਡਿੰਗ ਪਾਲਿਸੀ ਵਿਰੁੱਧ ਡੇਅਰੀ ਕਿਸਾਨਾਂ ਵੱਲੋਂ ਸਰਕਾਰ ਨੂੰ 5 ਦਸੰਬਰ ਦੀ ਅਲਟੀਮੇਟਮ, ਸੰਘਰਸ਼ ਦੀ ਚਿਤਾਵਨੀ


ਲੁਧਿਆਣਾ


ਪੰਜਾਬ ਵਿੱਚ ਦੁੱਧ ਦੇ ਰੇਟਾਂ ਅਤੇ ਸਰਕਾਰ ਦੀ ਨਵੀਂ ਬ੍ਰੀਡਿੰਗ ਪਾਲਿਸੀ ਨੂੰ ਲੈ ਕੇ ਡੇਅਰੀ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਟਕਰਾਅ ਦੀ ਸਥਿਤੀ ਬਣ ਗਈ ਹੈ। ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (PDFA) ਦੇ ਆਗੂ ਲੁਧਿਆਣਾ ਡੀ.ਸੀ. ਆਫ਼ਿਸ ਪਹੁੰਚੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਮੰਗ ਪੱਤਰ ਸੌਂਪਦਿਆਂ ਸਪੱਸ਼ਟ ਕੀਤਾ ਕਿ ਜੇਕਰ 5 ਦਸੰਬਰ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।
ਪੀ.ਡੀ.ਐੱਫ.ਏ. ਦੇ ਪ੍ਰਧਾਨ ਦਲਜੀਤ ਸਿੰਘ ਗਿੱਲ ਨੇ ਦੋਸ਼ ਲਾਇਆ ਕਿ ਮਿਲਕਫੇਡ ਅਤੇ ਪ੍ਰਾਈਵੇਟ ਕੰਪਨੀਆਂ ਨੇ ਦੁੱਧ ਦੀ ਵਿਕਰੀ ਵਿੱਚ 4 ਤੋਂ 6 ਰੁਪਏ ਪ੍ਰਤੀ ਕਿਲੋ ਤੱਕ ਦਾ ਵਾਧਾ ਕੀਤਾ ਹੈ, ਪਰ ਇਸ ਦਾ ਇੱਕ ਵੀ ਪੈਸਾ ਡੇਅਰੀ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਨਵੀਂ ਬ੍ਰੀਡਿੰਗ ਪਾਲਿਸੀ ਕਾਰਨ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਅਤੇ ਨਸਲ ਸੁਧਾਰ ਪ੍ਰਕਿਰਿਆ ਵਿੱਚ ਆ ਰਹੀਆਂ ਰੁਕਾਵਟਾਂ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਦੁੱਧ ਦੇ ਰੇਟਾਂ ਵਿੱਚ ਘੱਟੋ-ਘੱਟ 4 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਜਾਵੇ ਅਤੇ ਨਵੀਂ ਬ੍ਰੀਡਿੰਗ ਪਾਲਿਸੀ ਨੂੰ ਤੁਰੰਤ ਰੱਦ ਕੀਤਾ ਜਾਵੇ।

Progressive Dairy Farmers Association (PDFA) serves a December 5 ultimatum to the Punjab government over milk prices and the new breeding policy, warning of severe protests if demands are not met.

दूध के दाम और नई ब्रीडिंग पॉलिसी को लेकर डेरी किसानों का बड़ा अल्टीमेटम; 5 दिसंबर तक मांगें न मानने पर बड़े संघर्ष की चेतावनी।

PDFA Punjab, dairy farmers protest Ludhiana, milk price hike Punjab, Punjab breeding policy controversy, Daljit Singh Gill PDFA.

डेरी किसान अल्टीमेटम, दूध के दाम, पंजाब समाचार, ब्रेकिंग न्यूज़, किसान आंदोलन।

ਤਾਜ਼ਾ ਖ਼ਬਰਾਂ
Gallery
Tags
Social Media