:

ਜਲੰਧਰ ਦੇ ਲੱਧੇਵਾਲੀ ਰੋਡ 'ਤੇ ਸੱਪ ਫੜਨ ਦਾ ਰੈਸਕਿਊ ਆਪ੍ਰੇਸ਼ਨ: ਪੁਲਿਸ ਮੁਲਾਜ਼ਮ ਦੇ ਘਰੋਂ ਮਿਲਿਆ ਖ਼ਤਰਨਾਕ ਸਪੈਕਟਕਲ ਫੀਮੇਲ ਕੋਬਰਾ


ਜਲੰਧਰ ਦੇ ਲੱਧੇਵਾਲੀ ਰੋਡ 'ਤੇ ਸੱਪ ਫੜਨ ਦਾ ਰੈਸਕਿਊ ਆਪ੍ਰੇਸ਼ਨ: ਪੁਲਿਸ ਮੁਲਾਜ਼ਮ ਦੇ ਘਰੋਂ ਮਿਲਿਆ ਖ਼ਤਰਨਾਕ ਸਪੈਕਟਕਲ ਫੀਮੇਲ ਕੋਬਰਾ


ਜਲੰਧਰ

ਜਲੰਧਰ ਦੇ ਲੱਧੇਵਾਲੀ ਰੋਡ ਸਥਿਤ ਪਾਰਕ ਐਵੇਨਿਊ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਘਰੋਂ 24 ਨਵੰਬਰ ਦੀ ਸ਼ਾਮ ਨੂੰ 6 ਤੋਂ 7 ਵਜੇ ਦੇ ਕਰੀਬ ਇੱਕ ਖ਼ਤਰਨਾਕ ਸੱਪ ਦੇਖਿਆ ਗਿਆ, ਜਿਸ ਨੂੰ ਰੈਸਕਿਊ ਟੀਮ ਦੇ ਮੈਂਬਰ ਕੁਲਦੀਪ ਸਿੰਘ ਅਤੇ ਏ.ਐੱਸ.ਆਈ. ਭਾਰਤ ਭੂਸ਼ਣ ਨੇ ਸਫ਼ਲਤਾਪੂਰਵਕ ਕਾਬੂ ਕੀਤਾ। ਪਰਿਵਾਰ ਵੱਲੋਂ ਸੱਪ ਨੂੰ ਵਿਹੜੇ ਵਿੱਚ ਰੱਖੀ ਕੁਰਸੀ ਦੇ ਹੇਠਾਂ ਦੇਖਿਆ ਗਿਆ ਸੀ, ਜੋ ਕਿ ਬਾਅਦ ਵਿੱਚ ਦੀਵਾਰ ਦੇ ਮੋਰੀ ਵਿੱਚ ਜਾ ਵੜਿਆ।
ਰੈਸਕਿਊ ਟੀਮ ਦੇ ਕੁਲਦੀਪ ਸਿੰਘ ਅਤੇ ਏ.ਐੱਸ.ਆਈ. ਭਾਰਤ ਭੂਸ਼ਣ ਨੇ ਸੂਝ-ਬੂਝ ਅਤੇ ਹਿੰਮਤ ਦਿਖਾਉਂਦੇ ਹੋਏ ਪੌੜੀ ਦੀ ਮਦਦ ਨਾਲ ਦੀਵਾਰ 'ਤੇ ਚੜ੍ਹ ਕੇ ਡੰਡੇ ਦੇ ਸਹਾਰੇ ਸੱਪ ਦਾ ਮੂੰਹ ਦਬਾਇਆ ਅਤੇ ਉਸ ਨੂੰ ਸੁਰੱਖਿਅਤ ਕਾਬੂ ਕਰਕੇ ਡੱਬੇ ਵਿੱਚ ਬੰਦ ਕੀਤਾ। ਰੈਸਕਿਊ ਕਰਤਾ ਕੁਲਦੀਪ ਨੇ ਦੱਸਿਆ ਕਿ ਇਹ 6 ਸਾਲ ਉਮਰ ਦਾ 'ਸਪੈਕਟਕਲ ਫੀਮੇਲ ਕੋਬਰਾ' (Spectacled Female Cobra) ਹੈ, ਜੋ ਕਿ ਬਹੁਤ ਜ਼ਹਿਰੀਲਾ ਹੁੰਦਾ ਹੈ ਅਤੇ ਇਸ ਦੇ ਕੱਟਣ ਨਾਲ ਮਨੁੱਖ ਸਿੱਧਾ ਪੈਰਾਲਾਈਜ਼ ਹੋ ਸਕਦਾ ਹੈ।
---
A 6-year-old venomous spectacled female cobra was successfully rescued from a police employee's residence in Park Avenue, Ladowali Road, Jalandhar, following a tense rescue operation.

जालंधर के लद्देवाली रोड स्थित पार्क एवेन्यू में पुलिस मुलाजिम के घर पर चला सांप को पकड़ने का रेस्क्यू ऑपरेशन; 6 साल का खतरनाक स्पेक्टकल फीमेल कोबरा काबू किया।

Jalandhar snake rescue, Ladowali road Jalandhar news, cobra snake rescue Punjab, ASI Bharat Bhushan Jalandhar, wildlife rescue Punjab.

सांप रेस्क्यू, जालंधर समाचार, ब्रेकिंग न्यूज़, पंजाब समाचार।

ਤਾਜ਼ਾ ਖ਼ਬਰਾਂ
Gallery
Tags
Social Media