ਇਟਾਲੀਅਨ ਟੀ.ਵੀ. ਸੀਰੀਅਲ ‘ਇਸਤ੍ਰਾਨੀ’ (Estranei) ’ਤੇ ਛਿੜਿਆ ਵੱਡਾ ਵਿਵਾਦ: ਸਿੱਖ ਕਿਰਦਾਰਾਂ ਦੀ ਇਤਰਾਜ਼ਯੋਗ ਪੇਸ਼ਕਾਰੀ ਖ਼ਿਲਾਫ਼ ਦੁਨੀਆ ਭਰ ’ਚ ਰੋਸ, ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚੇਗਾ ਮਾਮਲਾ
- Admin Default
- 26 Nov, 2026 12:44
ਇਟਾਲੀਅਨ ਟੀ.ਵੀ. ਸੀਰੀਅਲ ‘ਇਸਤ੍ਰਾਨੀ’ (Estranei) ’ਤੇ ਛਿੜਿਆ ਵੱਡਾ ਵਿਵਾਦ: ਸਿੱਖ ਕਿਰਦਾਰਾਂ ਦੀ ਇਤਰਾਜ਼ਯੋਗ ਪੇਸ਼ਕਾਰੀ ਖ਼ਿਲਾਫ਼ ਦੁਨੀਆ ਭਰ ’ਚ ਰੋਸ, ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚੇਗਾ ਮਾਮਲਾ
ਨੋਵੇਲਾਰਾ (ਇਟਲੀ) /
ਚੰਡੀਗੜ੍ਹ, ਪੰਜਾਬ
ਇਟਲੀ ਦੇ ਟੈਲੀਵਿਜ਼ਨ ਸ਼ੋਅ ‘ਇਸਤ੍ਰਾਨੀ’ (Estranei) ਵਿੱਚ ਸਿੱਖ ਧਰਮ ਅਤੇ ਨਿਹੰਗ ਸਿੰਘਾਂ ਦੀ ਇਤਰਾਜ਼ਯੋਗ ਪੇਸ਼ਕਾਰੀ ਨੂੰ ਲੈ ਕੇ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖ ਭਾਈਚਾਰੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਟਲੀ ਦੇ ਐਮੀਲੀਆ-ਰੋਮਾਗਨਾ ਖੇਤਰ ਦੇ ਨੋਵੇਲਾਰਾ (Novellara) ਦੀ ਪਿੱਠਭੂਮੀ ’ਤੇ ਬਣੇ ਇਸ ਡਰਾਮੇ ਵਿੱਚ ਨਿਹੰਗ ਸਿੰਘ ਦੇ ਕਿਰਦਾਰ ਨੂੰ ਸਮਲੈਂਗਿਕ (ਗੇਅ) ਰੂਪ ਵਿੱਚ ਦਿਖਾਉਣ, ਅਸ਼ਲੀਲ ਦ੍ਰਿਸ਼ ਫ਼ਿਲਮਾਉਣ ਅਤੇ ਕਿਰਪਾਨ ਦੀ ਗਲਤ ਵਰਤੋਂ ਕਰਨ ’ਤੇ ਸੋਸ਼ਲ ਮੀਡੀਆ ਅਤੇ ਸਿੱਖ ਸੰਗਤਾਂ ਵੱਲੋਂ ਸਖ਼ਤ ਇਤਰਾਜ਼ ਜਤਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਅਤੇ ਪੰਜਾਬੀ ਭਾਈਚਾਰੇ ਵੱਲੋਂ ਇਟਲੀ ਦੀ ਸਥਾਨਕ ਸਿੱਖ ਸੰਗਤ ਦੀ ਚੁੱਪੀ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ।
ਵਿਵਾਦਾਂ ਵਿੱਚ ਘਿਰੇ ਇਸ ਸ਼ੋਅ ਦੇ ਸਾਹਮਣੇ ਆਏ ਦ੍ਰਿਸ਼ਾਂ ਸਬੰਧੀ ਇਹ ਦੋਸ਼ ਵੀ ਲੱਗ ਰਹੇ ਹਨ ਕਿ ਇਟਲੀ ਦੇ ਇੱਕ ਗੁਰਦੁਆਰਾ ਸਾਹਿਬ ਵੱਲੋਂ ਸ਼ੋਅ ਦੀ ਸ਼ੂਟਿੰਗ ਵਿੱਚ ਵਰਤੋਂ ਲਈ ਪਾਲਕੀ ਸਾਹਿਬ ਦਿੱਤੀ ਗਈ ਸੀ ਅਤੇ ਇਸ ’ਤੇ ਕੋਈ ਇਤਰਾਜ਼ ਨਹੀਂ ਜਤਾਇਆ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਨੌਜਵਾਨ ਨੂੰ ਸਿਰ ’ਤੇ ਦੁਮਾਲਾ ਸਜਾ ਕੇ ਅਤੇ ਨਕਲੀ ਦਾੜ੍ਹੀ ਲਗਾ ਕੇ ਨਿਹੰਗ ਸਰੂਪ ਵਿੱਚ ਦਿਖਾਇਆ ਗਿਆ ਹੈ, ਉਹ ਅਸਲ ਵਿੱਚ ਸਿੱਖ ਨਹੀਂ ਹੈ, ਪਰ ਉਸ ਦੇ ਸਿਰ ’ਤੇ ਦੁਮਾਲਾ ਕਿਸੇ ਪੰਜਾਬੀ ਜਾਂ ਸਿੱਖ ਵੱਲੋਂ ਹੀ ਸਜਾਇਆ ਗਿਆ ਹੈ। ਇਸ ਪ੍ਰੋਜੈਕਟ ਵਿੱਚ ਕੁਝ ਸਿੱਖ ਨੌਜਵਾਨਾਂ ਨੇ ਵੀ ਭੂਮਿਕਾਵਾਂ ਨਿਭਾਈਆਂ ਹਨ, ਜਿਨ੍ਹਾਂ ਵਿੱਚ ਬਲਜਿੰਦਰ ਸਿੰਘ ਪ੍ਰਮੁੱਖ ਹੈ, ਜੋ ਨਾਟਕ ਵਿੱਚ ਮਨਰਾਜ ਸਿੰਘ ਦਾ ਕਿਰਦਾਰ ਨਿਭਾਅ ਰਿਹਾ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਇਟਲੀ, ਕੁਲਤੂਰਾ ਸਿੱਖ ਇਟਲੀ (Cultura Sikh Italy) ਅਤੇ ਸਿੱਖੀ ਸੇਵਾ ਸੁਸਾਇਟੀ ਵੱਲੋਂ ਸਾਂਝੀ ਮੀਟਿੰਗ ਕਰਕੇ ਦੋ ਵਿਸ਼ੇਸ਼ ਕਮੇਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਕਮੇਟੀ ਇਹ ਸਮੁੱਚਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇਗੀ, ਜਦਕਿ ਦੂਜੀ ਕਮੇਟੀ ਸੀਰੀਅਲ ਦੇ ਨਿਰਮਾਤਾਵਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਸਬੰਧੀ ਜਾਂਚ ਕਰੇਗੀ।
---
The Italian TV series 'Estranei' has sparked global outrage among the Sikh community over the controversial portrayal of Sikh and Nihang characters, prompting Sikh organizations in Italy to form committees to escalate the matter to Sri Akal Takht Sahib and explore legal action.
इटालियन टीवी सीरियल 'इस्त्रानी' (Estranei) में निहंग सिंह और सिख किरदारों के आपत्तिजनक चित्रण को लेकर सिख समुदाय में भारी रोष है, जिसके बाद इटली की सिख संस्थाओं ने यह मामला श्री अकाल तख्त साहिब भेजने और निर्माताओं पर कानूनी कार्रवाई के लिए कमेटियां गठित की हैं।
Italian Serial Estranei Controversy, Sikh Community Outrage Italy, Nihang Singh Misrepresentation Estranei, Akal Takht Sahib Estranei, Novellara Italy Sikh News, Sikh Diaspora News, Punjab News, Latest News
इटालियन सीरियल इस्त्रानी विवाद, निहंग सिंह विवाद इटली, सिख समुदाय रोष इटली, अकाल तख्त साहिब, इटली सिख न्यूज, पंजाब न्यूज, ताजा खबर
ਇਟਾਲੀਅਨ ਸੀਰੀਅਲ ਇਸਤ੍ਰਾਨੀ ਵਿਵਾਦ, ਨਿਹੰਗ ਸਿੰਘ ਵਿਵਾਦ ਇਟਲੀ, ਸਿੱਖ ਭਾਈਚਾਰਾ ਰੋਸ ਇਟਲੀ, ਸ੍ਰੀ ਅਕਾਲ ਤਖ਼ਤ ਸਾਹਿਬ, ਇਟਲੀ ਸਿੱਖ ਖ਼ਬਰਾਂ, ਪੰਜਾਬ ਖ਼ਬਰਾਂ, ਤਾਜ਼ਾ ਖ਼ਬਰਾਂ







