ਗੈਂਗਸਟਰ ਕਾਲਾ ਧਨੌਲਾ ਇੰਕਾਊਂਟਰ ਮਾਮਲੇ ਵਿੱਚ ਪੁਲੀਸ ਸਾਹਮਣੇ ਆਏ ਪੁਲਿਸ ਅਧਿਕਾਰੀwww.samacharpunjab.com
- Repoter 11
- 19 Feb, 2024 04:50
ਗੈਂਗਸਟਰ ਕਾਲਾ ਧਨੌਲਾ ਇੰਕਾਊਂਟਰ ਮਾਮਲੇ ਵਿੱਚ ਪੁਲੀਸ ਸਾਹਮਣੇ ਆਏ ਪੁਲਿਸ ਅਧਿਕਾਰੀ
बरनाला।
ਐਂਟੀ ਗੈਂਗਸਟਰ ਟਾਸਕ ਫੋਰਸ ਮੁਖੀ ਸੰਦੀਪ ਗੋਇਲ ਅਤੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਸਾਰਾ ਘਟਨਾਕ੍ਰਮ ਕੀਤਾ ਬਿਆਨਅਧਿਕਾਰੀਆਂ ਨੇ ਦੱਸਿਆ ਕਿ ਗੈਂਗਸਟਰ ਕਾਲਾ ਧਨੌਲਾ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ, ਜੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਇਸ ਦੇ ਬਡਬਰ ਪਿੰਡ ਦੇ ਖੇਤਾਂ ਵਿੱਚ ਰੁਕੇ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਉਸ ਨੂੰ ਘੇਰ ਕੇ ਸਰੰਡਰ ਕਰਨ ਲਈ ਕਿਹਾ ਸੀ, ਪਰ ਕਾਲਾ ਧਨੌਲਾ ਨੇ ਪੁਲਿਸ ਉੱਪਰ ਅੰਨੇਵਾਹ ਫਾਇਰਿੰਗ ਕਰ ਦਿੱਤੀ ਜਿਸਦੇ ਜਵਾਬ ਵਿਚ ਪੁਲਿਸ ਨੇ ਉਸਦਾ ਜਵਾਬੀ ਫਾਇਰ ਕੀਤੇ ।ਇਸ ਘਟਨਾ ਵਿੱਚ ਗੈਂਗਸਟਰ ਕਾਲਾ ਧਨੌਲਾ ਦੀ ਮੌਤ ਹੋ ਗਈ, ਜਦਕਿ ਉਸਦੇ ਦੋ ਸਾਥੀਆਂ ਦੇ ਜ਼ਖ਼ਮੀ ਹੋਏ ਹਨ, ਜਦਕਿ ਦੋ ਪੁਲਿਸ ਦੇ ਇੱਕ ਇੰਸਪੈਕਟਰ ਪੁਸ਼ਪਿੰਦਰ ਸਿੰਘ ਸਮੇਤ ਦੋ ਮੁਲਾਜ਼ਮ ਵੀ ਇਸ ਘਟਨਾ ਵਿੱਚ ਜ਼ਖ਼ਮੀ ਹੋਏ ਹਨ, ਜਿਹਨਾਂ ਦੇ ਗੋਲੀ ਲੱਗੀ ਹੈ।ਪੁਲਿਸ ਨੂੰ ਗੈਂਗਸਟਰ ਘਟਨਾ ਸਥਾਨ ਗੈਰਕਾਨੂੰਨੀ ਅਸਲਾ ਤੇ ਮੈਗਜ਼ੀਨ ਮਿਲੇ ਹਨ।ਕਾਲਾ ਧਨੌਲਾ ਦੀ ਡੈਡਬਾਡੀ ਸਮੇਤ ਸਾਰੇ ਜ਼ਖਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
#kala_dhanaula
#kaladhanaula_encounter
#crime