ਸ਼ਰਾਰਤੀ ਅਨਸਰ ਹੱਥ ਧੋ ਕੇ ਪੈ ਗਏ ਮੋਗਾ ਦੇ ਡੀਸੀ ਮਗਰ, 10 ਦਿਨਾਂ 'ਚ ਦੂਜੀ ਕਾਰਵਾਈ www.samacharpunjab.com
- Repoter 11
- 20 Feb, 2024 03:02
ਸ਼ਰਾਰਤੀ ਅਨਸਰਾਂ ਨੇ ਇਕ ਵਾਰ ਮੁੜ ਤੋਂ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਫੇਕ ਫੇਸਬੁੱਕ ਆਈ ਡੀ ਬਣਾ ਲਈ ਹੈ। ਇਸ ਸਬੰਧੀ ਕੁਲਵੰਤ ਸਿੰਘ ਨੇ ਆਮ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਕਰੀਬ 10 ਦਿਨ ਪਹਿਲਾਂ ਵੀ ਉਹਨਾਂ ਦੀ ਕਿਸੇ ਨੇ ਫੇਕ ਆਈ ਡੀ ਬਣਾ ਲਈ ਸੀ।ਆਪਣੀ ਅਪੀਲ ਵਿੱਚ ਉਹਨਾਂ ਕਿਹਾ ਕਿ ਇਹ ਪ੍ਰੋਫਾਈਲ ਕਿਸੇ ਨੇ ਗਲਤ ਵੇਰਵੇ ਦੇ ਕੇ ਬਣਾਈ ਹੈ ਜਦਕਿ ਨਾਮ, ਤਸਵੀਰ ਅਤੇ ਹੋਰ ਜਾਣਕਾਰੀ ਉਹਨਾਂ ਦੀ ਵਰਤੀ ਗਈ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਫੇਸਬੁੱਕ ਆਈ ਡੀ ਤੋਂ ਫਰੈਂਡ ਰਿਕਵੈਸਟ ਜਾਂ ਕੋਈ ਹੋਰ ਡਿਮਾਂਡ ਆਉਂਦੀ ਹੈ ਤਾਂ ਉਹ ਮਨਜੂਰ ਨਾ ਕਰੇ ਅਤੇ ਇਸ ਸੰਬੰਧੀ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਰਿਪੋਰਟ ਕਰੇ।ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਪੱਧਰ ਉੱਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਇਹ ਸ਼ਰਾਰਤ ਕਰਨ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।